ਰੋਮ- ਰੂਸ ਨਾਲ ਸਮਝੌਤੇ ਲਈ ਵਧ ਰਹੇ ਅਮਰੀਕੀ ਦਬਾਅ ਦੇ ਵਿਚਕਾਰ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਸਪੱਸ਼ਟ ਤੌਰ ’ਤੇ ਕੋਈ ਵੀ ਇਲਾਕਾ ਛੱਡਣ ਤੋਂ ਨਾਂਹ ਕਰ ਦਿੱਤੀ ਹੈ। ਜ਼ੇਲੈਂਸਕੀ ਜੋ ਯੂਕ੍ਰੇਨ ਲਈ ਯੂਰਪੀ ਸਮਰਥਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਨੇ ਕਿਹਾ ਕਿ ਭਾਵੇਂ ਰੂਸ ਇਸ ਗੱਲ ’ਤੇ ਰੂਸ ਜ਼ੋਰ ਦੇ ਰਿਹਾ ਹੈ ਕਿ ਅਸੀਂ ਆਪਣਾ ਇਲਾਕਾ ਉਨ੍ਹਾਂ ਨੂੰ ਸੌਂਪ ਦੇਈਏ ਪਰ ਸਪੱਸ਼ਟ ਤੌਰ ’ਤੇ ਅਸੀਂ ਕੁਝ ਵੀ ਨਹੀਂ ਛੱਡਣਾ ਚਾਹੁੰਦੇ। ਇਸ ਲਈ ਅਸੀਂ ਲੜ ਰਹੇ ਹਾਂ। ਜ਼ੇਲੈਂਸਕੀ ਨੇ ਸੋਮਵਾਰ ਦੇਰ ਰਾਤ ਵਟਸਐੱਪ 'ਤੇ ਗੱਲਬਾਤ 'ਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਕਿਹਾ,''ਕੀ ਅਸੀਂ ਕੋਈ ਖੇਤਰ ਛੱਡਣ 'ਤੇ ਵਿਚਾਰ ਕਰ ਰਹੇ ਹਾਂ? ਕਾਨੂੰਨ ਅਨੁਸਾਰ, ਸਾਡੇ ਕੋਲ ਅਜਿਹਾ ਕੋਈ ਅਧਿਕਾਰ ਨਹੀਂ ਹੈ। ਯੂਕ੍ਰੇਨ ਦੇ ਕਾਨੂੰਨ, ਸਾਡੇ ਸੰਵਿਧਾਨ, ਅੰਤਰਰਾਸ਼ਟਰੀ ਕਾਨੂੰਨ ਅਤੇ, ਸੱਚ ਕਹਾਂ ਤਾਂ ਸਾਡੇ ਕੋਲ ਨੈਤਿਕ ਅਧਿਕਾਰ ਵੀ ਨਹੀਂ ਹੈ।''
ਉੱਥੇ ਹੀ 'ਪੋਲਿਟਿਕੋ' ਨਾਲ ਇਕ ਇੰਟਰਵਿਊ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁੜ ਤੋਂ ਜ਼ੇਲੈਂਸਕੀ 'ਤੇ ਅਮਰੀਕਾ ਦੇ ਇਸ ਪ੍ਰਸਤਾਵ ਨੂੰ ਸਵੀਕਾਰ ਕਰਨ ਲਈ ਦਬਾਅ ਪਾਇਆ ਕਿ ਯੂਕ੍ਰੇਨ ਰੂਸ ਨੂੰ ਆਪਣਾ ਖੇਤਰ ਸੌਂਪ ਦੇਣ। ਜ਼ੇਲੈਂਸਕੀ ਨੇ ਮੰਗਲਵਾਰ ਨੂੰ ਰੋਮ ਦੇ ਬਾਹਰ ਸਥਿਤ ਪੋਪ ਨਿਵਾਸ, ਕਾਸਟੇਲ ਗੰਡੋਲਫੋ 'ਚ ਪੋਪ ਲਿਓ 14ਵੇਂ ਨਾਲ ਮੁਲਾਕਾਤ ਕੀਤੀ। ਉਹ ਇਟਲੀ ਦੀ ਪ੍ਰਧਾਨ ਮੰਤਰੀ ਜਿਓਜਰੀਆ ਮੇਲੋਨੀ ਨਾਲ ਵੀ ਗੱਲ ਕਰਨਗੇ। ਵੇਟਿਕਨ ਨੇ ਕਿਹਾ ਕਿ ਪੋਪ ਨੇ 'ਗੱਲਬਾਤ ਜਾਰੀ ਰੱਖਣ ਦੀ ਜ਼ਰੂਰਤ ਦੋਹਾਈ ਅਤੇ ਮੌਜੂਦਾ ਸਮੇਂ ਡਿਪਲੋਮੈਟ ਪਹਿਲ ਨਾਲ ਨਿਆਂਪੂਰਨ ਅਤੇ ਸਥਾਈ ਸ਼ਾਂਤੀ ਦਾ ਮਾਰਗ ਪੱਕਾ ਹੋਣ ਦੀ ਉਮੀਦ ਜਤਾਈ।''
ਹੋਰ ਸਖ਼ਤ ਹੋ ਗਈ ਅਮਰੀਕਾ ਦੀ ਇਮੀਗ੍ਰੇਸ਼ਨ ਪਾਲਿਸੀ ! 85,000 ਵੀਜ਼ਾ ਅਰਜ਼ੀਆਂ ਕੀਤੀਆਂ ਰੱਦ
NEXT STORY