ਕੀਵ (ਏਪੀ)- ਰੂਸ ਵਿਚ ਕੁਰਸਕ ਖੇਤਰ ਦੇ ਸ਼ਹਿਰ ਸੁਦਜ਼ਾ ਵਿੱਚ ਇੱਕ ਬੋਰਡਿੰਗ ਸਕੂਲ 'ਤੇ ਹੋਏ ਘਾਤਕ ਹਮਲੇ ਲਈ ਯੂਕ੍ਰੇਨ ਅਤੇ ਰੂਸ ਨੇ ਇੱਕ ਦੂਜੇ ਨੂੰ ਦੋਸ਼ੀ ਠਹਿਰਾਇਆ ਹੈ। ਇਹ ਸ਼ਹਿਰ ਪਿਛਲੇ ਪੰਜ ਮਹੀਨਿਆਂ ਤੋਂ ਯੂਕ੍ਰੇਨ ਦੇ ਕੰਟਰੋਲ ਹੇਠ ਹੈ। ਯੂਕ੍ਰੇਨੀ ਹਥਿਆਰਬੰਦ ਸੈਨਾਵਾਂ ਦੇ ਜਨਰਲ ਸਟਾਫ ਨੇ ਸ਼ਨੀਵਾਰ ਰਾਤ ਨੂੰ ਕਿਹਾ ਕਿ ਹਮਲੇ ਵਿੱਚ ਚਾਰ ਲੋਕ ਮਾਰੇ ਗਏ ਅਤੇ ਚਾਰ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਯੂਕ੍ਰੇਨੀ ਫੌਜਾਂ ਨੇ ਇਮਾਰਤ ਦੇ ਮਲਬੇ ਤੋਂ 84 ਲੋਕਾਂ ਨੂੰ ਸੁਰੱਖਿਅਤ ਬਚਾਇਆ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਮਾਸਕੋ ਨੇ ਇੱਕ ਬੋਰਡਿੰਗ ਸਕੂਲ 'ਤੇ ਬੰਬਾਰੀ ਕੀਤੀ ਜਿੱਥੇ ਨਾਗਰਿਕਾਂ ਨੇ ਪਨਾਹ ਲਈ ਹੋਈ ਸੀ।
ਰੂਸੀ ਰੱਖਿਆ ਮੰਤਰਾਲੇ ਨੇ ਐਤਵਾਰ ਤੜਕੇ ਦਾਅਵਾ ਕੀਤਾ ਕਿ ਸਕੂਲ 'ਤੇ ਮਿਜ਼ਾਈਲ ਹਮਲਾ ਯੂਕ੍ਰੇਨੀ ਫੌਜ ਦੁਆਰਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮਿਜ਼ਾਈਲਾਂ ਯੂਕ੍ਰੇਨ ਦੇ ਸੁਮੀ ਖੇਤਰ ਤੋਂ ਦਾਗੀਆਂ ਗਈਆਂ ਸਨ। ਇਸ ਦੌਰਾਨ ਯੂਕ੍ਰੇਨ ਦੀ ਐਮਰਜੈਂਸੀ ਸੇਵਾ ਨੇ ਐਤਵਾਰ ਨੂੰ ਕਿਹਾ ਕਿ ਸ਼ਨੀਵਾਰ ਨੂੰ ਯੂਕ੍ਰੇਨ ਦੇ ਸ਼ਹਿਰ ਪੋਲਟਾਵਾ ਵਿੱਚ ਇੱਕ ਅਪਾਰਟਮੈਂਟ 'ਤੇ ਰੂਸੀ ਮਿਜ਼ਾਈਲ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ 12 ਹੋ ਗਈ ਹੈ, ਜਿਨ੍ਹਾਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪੰਜ ਮੰਜ਼ਿਲਾ ਇਮਾਰਤ 'ਤੇ ਹੋਏ ਹਮਲੇ ਵਿੱਚ 17 ਲੋਕ ਜ਼ਖਮੀ ਹੋਏ ਹਨ। ਯੂਕ੍ਰੇਨੀ ਅਧਿਕਾਰੀਆਂ ਨੇ ਦੱਸਿਆ ਕਿ ਮਾਸਕੋ ਨੇ ਐਤਵਾਰ ਰਾਤ ਨੂੰ ਯੂਕ੍ਰੇਨ ਵਿੱਚ 55 ਡਰੋਨ ਦਾਗੇ।
ਪੜ੍ਹੋ ਇਹ ਅਹਿਮ ਖ਼ਬਰ-5 ਸਾਲ ਦੀ ਬੱਚੀ ਨੂੰ ਇੱਕ ਤੋਂ ਬਾਅਦ ਇੱਕ ਆਏ Heart Attack ਤੇ ਫਿਰ....
ਯੂਕ੍ਰੇਨੀ ਹਵਾਈ ਸੈਨਾ ਅਨੁਸਾਰ ਰਾਤੋ-ਰਾਤ 40 ਡਰੋਨ ਨਸ਼ਟ ਕਰ ਦਿੱਤੇ ਗਏ। ਇਸ ਤੋਂ ਇਲਾਵਾ 13 ਡਰੋਨ "ਲਾਪਤਾ" ਹੋ ਗਏ। ਉਹ ਸ਼ਾਇਦ ਇਲੈਕਟ੍ਰਾਨਿਕ ਤੌਰ 'ਤੇ ਜਾਮ ਸਨ। ਖੇਤਰੀ ਗਵਰਨਰ ਓਲੇਹ ਸਿਨਿਹੁਬੋਵ ਨੇ ਐਤਵਾਰ ਨੂੰ ਕਿਹਾ ਕਿ ਖਾਰਕੀਵ ਖੇਤਰ ਵਿੱਚ ਇੱਕ ਡਰੋਨ ਹਮਲੇ ਵਿੱਚ ਦੋ ਲੋਕ ਜ਼ਖਮੀ ਹੋ ਗਏ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਪੱਛਮੀ ਰੂਸ ਦੇ ਪੰਜ ਖੇਤਰਾਂ ਵਿੱਚ ਰਾਤੋ-ਰਾਤ ਪੰਜ ਯੂਕਰੇਨੀ ਡਰੋਨਾਂ ਨੂੰ ਡੇਗ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕੁਰਸਕ ਖੇਤਰ ਵਿੱਚ ਤਿੰਨ ਡਰੋਨ ਅਤੇ ਬੇਲਗੋਰੋਡ ਅਤੇ ਬ੍ਰਾਇਨਸਕ ਖੇਤਰਾਂ ਵਿੱਚ ਇੱਕ-ਇੱਕ ਡਰੋਨ ਡੇਗਿਆ ਗਿਆ। ਖੇਤਰੀ ਗਵਰਨਰ ਵਿਆਚੇਸਲਾਵ ਗਲੈਡਕੋਵ ਨੇ ਕਿਹਾ ਕਿ ਬੇਲਗੋਰੋਡ ਖੇਤਰ ਵਿੱਚ ਡਰੋਨ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸੀਰੀਆ ਦੇ ਅੰਤਰਿਮ ਰਾਸ਼ਟਰਪਤੀ ਪਹੁੰਚੇ ਸਾਊਦੀ ਅਰਬ
NEXT STORY