ਇੰਟਰਨੈਸ਼ਨਲ ਡੈਸਕ : ਯੂਕ੍ਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਨੂੰ ਖਤਮ ਕਰਨ ਲਈ ਪਿਛਲੇ ਹਫ਼ਤੇ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ ਸੀ, ਪਰ ਇਨ੍ਹਾਂ ਮੀਟਿੰਗਾਂ 'ਚ ਜੰਗ ਨੂੰ ਰੋਕਣ 'ਤੇ ਕੋਈ ਸਹਿਮਤੀ ਨਹੀਂ ਬਣ ਸਕੀ। ਹੁਣ ਰਿਪੋਰਟਾਂ ਆਈਆਂ ਹਨ ਕਿ ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ 'ਤੇ ਫਿਰ ਵੱਡਾ ਹਮਲਾ ਕੀਤਾ ਹੈ। ਰੂਸ ਵੱਲੋਂ ਇਹ ਹਮਲਾ ਕਈ ਡਰੋਨਾਂ ਰਾਹੀਂ ਕੀਤਾ ਗਿਆ, ਜਿਸ ਕਾਰਨ ਵੱਖ-ਵੱਖ ਥਾਵਾਂ 'ਤੇ ਭਿਆਨਕ ਅੱਗ ਲੱਗ ਗਈ। ਹੁਣ ਤੱਕ ਇਸ ਵਿੱਚ 6 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
ਇਹ ਵੀ ਪੜ੍ਹੋ : ਟਰੰਪ ਨੇ ਫਿਰ ਸੁੱਟਿਆ ਟੈਰਿਫ ਬੰਬ: ਬ੍ਰਾਜ਼ੀਲ ਨੂੰ 50%, ਦੱਖਣੀ ਕੋਰੀਆ ਨੂੰ 15% ਟੈਰਿਫ ਦਾ ਝਟਕਾ
ਦੇਰ ਰਾਤ ਹੋਇਆ ਕੀਵ 'ਤੇ ਹਮਲਾ
ਮੀਡੀਆ ਰਿਪੋਰਟਾਂ ਅਨੁਸਾਰ, 30 ਜੁਲਾਈ ਨੂੰ ਦੇਰ ਰਾਤ ਯੂਕਰੇਨ ਦੀ ਰਾਜਧਾਨੀ ਕੀਵ 'ਤੇ ਹਮਲਾ ਕੀਤਾ ਗਿਆ ਸੀ। ਰੂਸ ਨੇ ਹਮਲੇ ਲਈ ਇਕੱਠੇ ਕਈ ਡਰੋਨ ਭੇਜੇ ਸਨ, ਜਿਸ ਕਾਰਨ ਕੀਵ ਵਿੱਚ ਵੱਡਾ ਧਮਾਕਾ ਹੋਇਆ। ਹੁਣ ਤੱਕ ਇਸ ਹਮਲੇ ਵਿੱਚ ਇੱਕ ਬੱਚੇ ਸਮੇਤ ਕੁੱਲ 6 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਕੀਵ ਦੇ ਆਲੇ-ਦੁਆਲੇ ਲਗਭਗ 10 ਹੋਰ ਅਜਿਹੀਆਂ ਥਾਵਾਂ ਸਨ, ਜਿੱਥੇ ਰੂਸੀ ਹਮਲੇ ਕੀਤੇ ਗਏ ਹਨ। ਧਮਾਕਿਆਂ ਤੋਂ ਬਾਅਦ ਕਈ ਥਾਵਾਂ 'ਤੇ ਭਿਆਨਕ ਅੱਗ ਵੀ ਲੱਗ ਗਈ। ਇਸ ਵਿੱਚ ਕਈ ਘਰ, ਇੱਕ ਸਕੂਲ ਅਤੇ ਕਈ ਵਾਹਨ ਨੁਕਸਾਨੇ ਗਏ ਹਨ।
ਜੰਗ ਰੋਕਣ ਲਈ ਟਰੰਪ ਦੇ ਚੁੱਕੇ ਹਨ ਧਮਕੀ
ਹਮਲਿਆਂ ਦੌਰਾਨ ਦੋ ਧਮਾਕੇ ਸੁਣੇ ਗਏ। ਪਹਿਲੇ ਧਮਾਕੇ ਸਥਾਨਕ ਸਮੇਂ ਅਨੁਸਾਰ ਸਵੇਰੇ 3:20 ਵਜੇ ਹੋਏ। ਇਸ ਤੋਂ ਬਾਅਦ ਹਮਲੇ ਦੇ ਸਾਇਰਨ ਬੰਦ ਹੋ ਗਏ। ਕੁਝ ਸਮੇਂ ਬਾਅਦ ਫਿਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਦੱਸਣਯੋਗ ਹੈ ਕਿ ਹਾਲ ਹੀ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਜੇਕਰ ਦੋਵਾਂ ਦੇਸ਼ਾਂ ਵਿਚਕਾਰ ਜੰਗ ਖਤਮ ਨਹੀਂ ਹੁੰਦੀ ਹੈ ਤਾਂ ਅਗਲੇ 10 ਦਿਨਾਂ ਦੇ ਅੰਦਰ ਰੂਸ 'ਤੇ ਇੱਕ ਨਵਾਂ ਟੈਰਿਫ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ : ਇਸ ਦੇਸ਼ 'ਚ 100 ਤੋਂ ਵੱਧ ਉਡਾਣਾਂ ਹੋਈਆਂ ਰੱਦ, ਹਜ਼ਾਰਾਂ ਯਾਤਰੀ ਹੋਏ ਪ੍ਰੇਸ਼ਾਨ, ਜਾਣੋ ਕੀ ਸੀ ਵਜ੍ਹਾ
ਇਸ ਦੇ ਨਾਲ ਹੀ ਜੰਗਬੰਦੀ 'ਤੇ ਸਹਿਮਤੀ ਬਣਾਉਣ ਲਈ ਤੁਰਕੀ ਦੇ ਇਸਤਾਂਬੁਲ ਵਿੱਚ ਇੱਕ ਮੀਟਿੰਗ ਹੋਈ। ਇਸ ਤੋਂ ਪਹਿਲਾਂ 16 ਮਈ ਅਤੇ 2 ਜੂਨ ਨੂੰ ਜੰਗਬੰਦੀ 'ਤੇ ਦੋ ਵਾਰ ਚਰਚਾ ਹੋ ਚੁੱਕੀ ਹੈ। ਇਸ ਤੋਂ ਇਲਾਵਾ ਜੰਗੀ ਕੈਦੀਆਂ ਅਤੇ ਮ੍ਰਿਤਕ ਸੈਨਿਕਾਂ ਦੀਆਂ ਲਾਸ਼ਾਂ ਦਾ ਆਦਾਨ-ਪ੍ਰਦਾਨ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸ ਦੇਸ਼ 'ਚ 100 ਤੋਂ ਵੱਧ ਉਡਾਣਾਂ ਹੋਈਆਂ ਰੱਦ, ਹਜ਼ਾਰਾਂ ਯਾਤਰੀ ਹੋਏ ਪ੍ਰੇਸ਼ਾਨ, ਜਾਣੋ ਕੀ ਸੀ ਵਜ੍ਹਾ
NEXT STORY