ਮਾਸਕੋ - ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਅਫ਼ਰੀਕੀ ਦੇਸ਼ਾਂ ਨੇ ਆਰਥਿਕ ਅਤੇ ਸਮਾਜਿਕ ਖੇਤਰਾਂ ਵਿਚ ਪ੍ਰਭਾਵਸ਼ਾਲੀ ਸਫ਼ਲਤਾ ਹਾਸਲ ਕੀਤੀ ਹੈ ਅਤੇ ਉਹ ਗਲੋਬਲ ਮੁੱਦਿਆਂ ਦੇ ਹੱਲ ਵਿਚ ਵੀ ਲਗਾਤਾਰ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ। ਪੁਤਿਨ ਨੇ ‘ਅਫ਼ਰੀਕਾ ਦਿਵਸ’ ਦੇ ਮੌਕੇ ’ਤੇ ਅਫ਼ਰੀਕੀ ਦੇਸ਼ਾਂ ਦੇ ਰਾਸ਼ਟਰਪਤੀਆਂ ਅਤੇ ਸ਼ਾਸਨ ਪ੍ਰਮੁੱਖਾਂ ਨੂੰ ਭੇਜੇ ਇਕ ਵਧਾਈ ਪੱਤਰ ਵਿਚ ਕਿਹਾ ਕਿ ਅਫ਼ਰੀਕੀ ਦੇਸ਼ਾਂ ਨੇ ਆਰਥਿਕ ਅਤੇ ਸਮਾਜਿਕ ਖੇਤਰਾਂ ਵਿਚ ਸ਼ਾਨਦਾਰ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਦੇ ਨਾਲ ਹੀ ਉਹ ਅੰਤਰਰਾਸ਼ਟਰੀ ਏਜੰਡੇ ਦੇ ਮਹੱਤਵਪੂਰਨ ਮੁੱਦਿਆਂ ਨੂੰ ਹੱਲ ਕਰਨ ਵਿਚ ਵੀ ਲਗਾਤਾਰ ਵੱਡੀ ਭੂਮਿਕਾ ਨਿਭਾਅ ਰਹੇ ਹਨ। ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਰੂਸ ਅਫ਼ਰੀਕੀ ਦੇਸ਼ਾਂ ਨਾਲ ਆਪਣੇ ਰਵਾਇਤੀ ਤੌਰ ’ਤੇ ਦੋਸਤਾਨਾ ਸਬੰਧਾਂ ਨੂੰ ਮਜ਼ਬੂਤ ਕਰਨ ਨੂੰ ਬਹੁਤ ਮਹੱਤਵ ਦਿੰਦਾ ਹੈ।
ਕਾਂਗੋ 'ਚ ਇਬੋਲਾ ਦਾ ਕਹਿਰ! 900 ਤੋਂ ਪਾਰ ਪਹੁੰਚੇ ਮਾਮਲੇ, 119 ਲੋਕਾਂ ਦੀ ਹੋਈ ਮੌਤ
NEXT STORY