ਕੀਵ (ਭਾਸ਼ਾ) - ਪੂਰਬੀ ਯੂਕ੍ਰੇਨ ਵਿਚ ਰੂਸੀ ਹਮਲਿਆਂ ਵਿਚ ਸ਼ਨੀਵਾਰ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ, ਜਦਕਿ ਨਿਪਰੋ ਸ਼ਹਿਰ ਵਿਚ ਰੂਸੀ ਹਮਲੇ ਵਿਚ ਢਾਹੀ ਗਈ ਇਮਾਰਤ ਦੇ ਮਲਬੇ ਵਿਚੋਂ ਇਕ ਹੋਰ ਵਿਅਕਤੀ ਦੀ ਲਾਸ਼ ਬਰਾਮਦ ਹੋਈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 12 ਹੋ ਗਈ ਹੈ।
ਅਧਿਕਾਰੀਆਂ ਨੇ ਕਿਹਾ ਕਿ ਇਹ ਹਮਲੇ ਉਦੋਂ ਹੋਏ ਹਨ, ਜਦੋਂ ਰੂਸ 1,000 ਕਿਲੋਮੀਟਰ (600 ਮੀਲ) ਸਰਹੱਦ ਦੇ ਨਾਲ ਕਈ ਖੇਤਰਾਂ ਵਿਚ ਯੂਕ੍ਰੇਨੀ ਫੋਰਸਾਂ ਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ।
ਰੂਸ ਨੇ ਯੂਕ੍ਰੇਨ ਦੇ ਸਰੋਤਾਂ ਨੂੰ ਤਬਾਹ ਕਰਨ ਲਈ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ ਅਤੇ ਊਰਜਾ ਸਹੂਲਤਾਂ ਅਤੇ ਹੋਰ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਸ ਦੇ ਜਵਾਬ ਵਿਚ ਯੂਕ੍ਰੇਨ ਨੇ ਰੂਸ ਵਿਚ ਡਰੋਨ ਹਮਲੇ ਕੀਤੇ, ਜਿਸ ਵਿਚ 5 ਲੋਕਾਂ ਦੀ ਮੌਤ ਹੋ ਗਈ।
ਅਮਰਨਾਥ ਯਾਤਰਾ ਦੌਰਾਨ ਪਾਕਿ ਨੇ ਕੀਤੀ ਜੰਗਬੰਦੀ ਦੀ ਉਲੰਘਣਾ, ਫੌਜ ਹਾਈ ਅਲਰਟ ’ਤੇ
NEXT STORY