ਟੈਕ ਡੈਸਕ : ਐਪਲ ਵੱਲੋਂ ਆਪਣੀਆਂ ਨਵੀਆਂ ਐਪਲ ਵਾਚ ਸੀਰੀਜ਼ 12 (Apple Watch Series 12) ਅਤੇ ਅਲਟਰਾ 4 (Ultra 4) ਵਿੱਚ ਸਿਹਤ ਅਤੇ ਫਿਟਨੈਸ ਨਾਲ ਜੁੜੇ ਫੀਚਰਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਬਿਹਤਰ ਬਣਾਇਆ ਗਿਆ ਹੈ। ਇਨ੍ਹਾਂ ਦੋਵਾਂ ਸਮਾਰਟਵਾਚਾਂ ਵਿੱਚ ਇੱਕ ਨਵਾਂ ਹੈਲਥ ਸੈਂਸਰਿੰਗ ਸਿਸਟਮ ਦਿੱਤਾ ਗਿਆ ਹੈ। ਇਸ ਨਵੇਂ ਸਿਸਟਮ ਤਹਿਤ ਵਾਚ ਦੇ ਬੈਕ ਪੈਨਲ 'ਤੇ ਸੈਂਸਰਾਂ ਦਾ ਇਲੈਕਟ੍ਰੋਡ ਏਰੀਆ ਵਧਾਇਆ ਗਿਆ ਹੈ। ਇਸ ਦੇ ਨਾਲ ਹੀ ਬਿਹਤਰ ਗ੍ਰੀਨ ਐੱਲਈਡੀ (Green LED) ਅਤੇ ਆਪਟੀਕਲ ਸੈਂਸਰਾਂ ਰਾਹੀਂ ਹੈਲਥ ਡਾਟਾ ਨੂੰ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਨਵੀਂ ਐਪਲ ਵਾਚ ਹੁਣ ਹਰ 5 ਸੈਕਿੰਡ ਬਾਅਦ ਹਾਰਟ ਰੇਟ ਦਾ ਡਾਟਾ ਰਿਕਾਰਡ ਕਰੇਗੀ, ਯਾਨੀ ਪਹਿਲਾਂ ਦੀ ਤੁਲਨਾ ਵਿੱਚ ਹਾਰਟ ਰੇਟ ਨੂੰ 60 ਗੁਣਾ ਜ਼ਿਆਦਾ ਵਾਰ ਮਾਨੀਟਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਾਰਟ ਰੇਟ ਵੇਰੀਏਬਿਲਟੀ (HRV) ਨੂੰ ਵੀ ਪਹਿਲਾਂ ਨਾਲੋਂ 24 ਗੁਣਾ ਜ਼ਿਆਦਾ ਵਾਰ ਮਾਪਿਆ ਜਾਵੇਗਾ। ਐਪਲ ਦਾ ਦਾਅਵਾ ਹੈ ਕਿ ਕੰਪਨੀ ਦੀ ਟੈਸਟਿੰਗ ਦੌਰਾਨ ਉਸ ਦੀ ਵਾਚ ਦਾ ਹਾਰਟ ਰੇਟ ਸੈਂਸਰ ਕਿਸੇ ਵੀ ਹੋਰ ਵੀਅਰੇਬਲ ਡਿਵਾਈਸ ਦੇ ਮੁਕਾਬਲੇ ਜ਼ਿਆਦਾ ਸਟੀਕ ਰਿਹਾ ਹੈ। ਇਸ ਦੀ ਸ਼ੁਰੂਆਤੀ ਕੀਮਤ $399 ਦੱਸੀ ਗਈ ਹੈ।
ਐਪਲ ਨੇ ਲਾਂਚ ਕੀਤੇ ਨਵੇਂ 'AirPods 5' ਮਿਲੇਗਾ Siri AI ਤੇ ਲਾਈਵ ਟ੍ਰਾਂਸਲੇਸ਼ਨ ਫੀਚਰ
NEXT STORY