ਕੀਵ (ਏਜੰਸੀ)- ਯੂਕ੍ਰੇਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਤੜਕੇ ਰਾਜਧਾਨੀ ਕੀਵ ’ਤੇ ਰੂਸ ਵੱਲੋਂ ਬੈਲਿਸਟਿਕ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਕੀਤੇ ਗਏ ਹਮਲਿਆਂ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖ਼ਮੀ ਹੋ ਗਏ।
ਇਹ ਹਮਲੇ ਰੂਸ ਦੇ ਰਾਸ਼ਟਰਪਤੀ ਦੇ ਅਧਿਕਾਰਤ ਦਫ਼ਤਰ ਕ੍ਰੈਮਲਿਨ ਵੱਲੋਂ ਜੰਗ ਖਤਮ ਕਰਨ ਦੇ ਉਦੇਸ਼ ਨਾਲ ਅਮਰੀਕਾ ਦੀ ਵਿਚੋਲਗੀ ਵਿਚ ਹੋਣ ਵਾਲੀ ਗੱਲਬਾਤ ਮੁੜ ਸ਼ੁਰੂ ਕਰਨ ’ਤੇ ਸਹਿਮਤੀ ਪ੍ਰਗਟਾਏ ਜਾਣ ਦੇ ਕੁਝ ਘੰਟਿਆਂ ਬਾਅਦ ਹੋਏ। ਯੂਕ੍ਰੇਨ ਦੀ ਸਰਕਾਰੀ ਐਮਰਜੈਂਸੀ ਸੇਵਾ ਨੇ ਦੱਸਿਆ ਕਿ ਇਨ੍ਹਾਂ ਹਮਲਿਆਂ ਵਿਚ ਸ਼ਹਿਰ ਦੇ ਕਈ ਜ਼ਿਲਿਆਂ ਵਿਚ ਘਰਾਂ, ਆਵਾਜਾਈ ਦੇ ਬੁਨਿਆਦੀ ਢਾਂਚੇ ਅਤੇ ਹੋਰ ਨਾਗਰਿਕ ਟਿਕਾਣਿਆਂ ਨੂੰ ਨੁਕਸਾਨ ਪਹੁੰਚਿਆ।
ਨੀਪਰੋ ਨਦੀ ਦੇ ਪੂਰਬੀ ਤੱਟ ’ਤੇ ਸਥਿਤ ਨੀਪਰੋਵਸਕੀ ਸੂਬੇ ਵਿਚ ਅੱਗ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਇਕ ਬੱਚਾ ਵੀ ਸ਼ਾਮਲ ਹੈ। ਕ੍ਰੈਮਲਿਨ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਯੂਰੀ ਉਸ਼ਾਕੋਵ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 10 ਨਵੰਬਰ ਤੋਂ ਬਾਅਦ ਰੂਸ, ਅਮਰੀਕਾ ਅਤੇ ਯੂਕ੍ਰੇਨ ਵਿਚਾਲੇ ਤਿੰਨ-ਪੱਖੀ ਗੱਲਬਾਤ ਮੁੜ ਸ਼ੁਰੂ ਕਰਨ ’ਤੇ ‘ਸਿਧਾਂਤਕ ਤੌਰ ’ਤੇ’ ਸਹਿਮਤੀ ਪ੍ਰਗਟਾਈ ਹੈ।
ਮੈਕਸੀਕਨ ਸ਼ਖਸ 37 ਜ਼ਹਿਰੀਲੇ ਸੱਪਾਂ ਤੇ 55 ਕਿਰਲੀਆਂ ਨਾਲ ਕਾਬੂ , ਜਰਮਨੀ 'ਚ ਦਾਖਲੇ 'ਤੇ ਲੱਗੀ ਪਾਬੰਦੀ
NEXT STORY