ਕੀਵ (ਭਾਸ਼ਾ)- ਰੂਸ ਨੇ ਯੂਕ੍ਰੇਨ ਦੇ ਪਾਵਰ ਗਰਿੱਡ ’ਤੇ ਹਵਾਈ ਹਮਲੇ ਮੁੜ ਸ਼ੁਰੂ ਕਰ ਦਿੱਤੇ ਹਨ, ਜਦਕਿ ਕੀਵ ਦੀ ਫ਼ੌਜ ਨੇ ਇਕ ਵਾਰ ਫਿਰ ਸਰਹੱਦ ਪਾਰ ਡਰੋਨ ਹਮਲਿਆਂ ਨਾਲ ਰੂਸੀ ਤੇਲ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਰੂਸ ਨੇ ਯੂਕ੍ਰੇਨ ਦੇ ਪਾਵਰ ਗਰਿੱਡ ਨੂੰ ਨਿਸ਼ਾਨਾ ਬਣਾ ਕੇ 7ਵੀਂ ਵਾਰ ਵੱਡਾ ਹਮਲਾ ਕੀਤਾ ਹੈ।
ਯੂਕ੍ਰੇਨ ਦੀ ਹਵਾਈ ਫੌਜ ਨੇ ਕਿਹਾ ਕਿ ਰੂਸ ਨੇ ਮੱਧ ਅਤੇ ਪੂਰਬੀ ਯੂਕ੍ਰੇਨ ’ਚ ਊਰਜਾ ਸਹੂਲਤਾਂ ਅਤੇ ਨਾਜ਼ੁਕ ਬੁਨਿਆਦੀ ਢਾਂਚੇ ’ਤੇ 9 ਮਿਜ਼ਾਈਲਾਂ ਅਤੇ 27 ‘ਸ਼ਾਹਿਦ ਡਰੋਨਾਂ’ ਨਾਲ ਹਮਲਾ ਕੀਤਾ। ਇਸ ’ਚ ਕਿਹਾ ਗਿਆ ਹੈ ਕਿ ਹਵਾਈ ਰੱਖਿਆ ਪ੍ਰਣਾਲੀ ਨੇ ਸਾਰੇ ਡਰੋਨ ਅਤੇ ਪੰਜ ਕ੍ਰੂਜ਼ ਮਿਜ਼ਾਈਲਾਂ ਨੂੰ ਨਸ਼ਟ ਕਰ ਦਿੱਤਾ।
ਇਹ ਵੀ ਪੜ੍ਹੋ- ਘਰੋਂ ਸਕੂਲੋਂ ਜਾਣ ਲਈ ਨਿਕਲੀ 7ਵੀਂ 'ਚ ਪੜ੍ਹਦੀ ਬੱਚੀ ਨੇ 14ਵੀਂ ਮੰਜ਼ਲ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗੱਲਬਾਤ ਲਈ ਦਲਾਈ ਲਾਮਾ ਨੂੰ ਆਪਣੇ ਸਿਆਸੀ ਪ੍ਰਸਤਾਵਾਂ ’ਚ ਸੁਧਾਰ ਕਰਨਾ ਚਾਹੀਦੈ : ਚੀਨ
NEXT STORY