ਮਾਸਕੋ (ਏਜੰਸੀ)- ਰੂਸ ਦੇ ਵਿਦੇਸ਼ ਮੰਤਰਾਲਾ ਨੇ ਐਲਾਨ ਕੀਤਾ ਹੈ ਕਿ ਉਸ ਨੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ, ਮੇਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਅਤੇ 27 ਹੋਰ ਉੱਘੇ ਅਮਰੀਕੀਆਂ ਦੇ ਆਪਣੇ ਦੇਸ਼ ਵਿਚ ਦਾਖ਼ਲ ਹੋਣ 'ਤੇ ਰੋਕ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ: ਰੂਸੀ ਰੱਖਿਆ ਖੋਜ ਕੇਂਦਰ 'ਚ ਅੱਗ ਲੱਗਣ ਕਾਰਨ ਲੋਕਾਂ ਨੇ ਖਿੜਕੀਆਂ 'ਚੋਂ ਬਾਹਰ ਮਾਰੀਆਂ ਛਾਲਾਂ, 6 ਦੀ ਮੌਤ
ਮੰਤਰਾਲਾ ਨੇ ਵੀਰਵਾਰ ਨੂੰ ਆਪਣੀ ਵੈਬਸਾਈਟ 'ਤੇ ਇਕ ਬਿਆਨ ਵਿਚ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਪ੍ਰਸ਼ਾਸਨ ਵੱਲੋਂ ਵਧਾਈਆਂ ਜਾ ਰਹੀਆਂ ਰੂਸ ਵਿਰੋਧੀ ਪਾਬੰਦੀਆਂ ਦੇ ਜਵਾਬ ਵਿਚ ਇਹ ਕਦਮ ਚੁੱਕਿਆ ਗਿਆ ਹੈ। ਹੈਰਿਸ ਅਤੇ ਜ਼ੁਕਰਬਰਗ ਦੇ ਇਲਾਵਾ ਲਿੰਕਡਇਨ ਅਤੇ ਬੈਂਕ ਆਫ ਅਮਰੀਕਾ ਦੇ ਸੀ.ਈ.ਓ., ਰੂਸ ਕੇਂਦ੍ਰਿਤ ਮੇਦੁਜਾ ਨਿਊਜ਼ ਵੈੱਬਸਾਈਟ ਦੇ ਸੰਪਾਦਕ ਆਦਿ ਦੇ ਵੀ ਰੂਸ ਵਿਚ ਦਾਖ਼ਲ ਹੋਣ 'ਤੇ ਰੋਕ ਹੈ।
ਇਹ ਵੀ ਪੜ੍ਹੋ: ਇਮਰਾਨ ਖਾਨ ਦੀ ਜਾਨ ਨੂੰ ਖ਼ਤਰੇ ਦੀਆਂ ਖ਼ਬਰਾਂ ਦਰਮਿਆਨ ਪਾਕਿ PM ਸ਼ਹਿਬਾਜ਼ ਨੇ ਚੁੱਕਿਆ ਇਹ ਕਦਮ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਰੂਸ ਦੀ ਚੇਤਾਵਨੀ ਦੇ ਬਾਵਜੂਦ ਟਰੂਡੋ ਨੇ ਸਵੀਡਨ, ਫਿਨਲੈਂਡ ਦੇ ਨਾਟੋ 'ਚ ਸ਼ਾਮਲ ਹੋਣ ਦਾ ਕੀਤਾ ਸਮਰਥਨ
NEXT STORY