ਇੰਟਰਨੈਸ਼ਨਲ ਡੈਸਕ : ਦੱਖਣੀ ਯੂਕ੍ਰੇਨ ਦੇ ਰੂਸ ਦੇ ਕੰਟਰੋਲ ਵਾਲੇ ਹਿੱਸੇ 'ਚ ਨੋਵਾ ਕਾਖੋਵਕਾ ਡੈਮ 'ਤੇ ਹਮਲਾ ਹੋਇਆ ਹੈ। ਇਸ ਹਮਲੇ 'ਚ ਨਿਪਰੋ ਨਦੀ 'ਤੇ ਬਣੇ ਬੰਨ੍ਹ ਦਾ ਵੱਡਾ ਹਿੱਸਾ ਟੁੱਟ ਗਿਆ ਹੈ। ਇਸ ਨਾਲ ਦੱਖਣੀ ਯੂਕ੍ਰੇਨ ਦੇ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਹੜ੍ਹ ਦਾ ਖ਼ਤਰਾ ਪੈਦਾ ਹੋ ਗਿਆ ਹੈ। ਯੂਕ੍ਰੇਨੀ ਤੇ ਰੂਸੀ ਅਧਿਕਾਰੀਆਂ ਨੇ ਨੋਵਾ ਕਾਖੋਵਕਾ ਡੈਮ ਦੇ ਨੇੜੇ ਸਥਾਨਕ ਲੋਕਾਂ ਨੂੰ ਤੁਰੰਤ ਇਲਾਕਾ ਖਾਲੀ ਕਰਨ ਦੀ ਅਪੀਲ ਕੀਤੀ ਹੈ। ਵੱਡੀ ਗਿਣਤੀ 'ਚ ਲੋਕਾਂ ਨੂੰ ਉੱਚੀਆਂ ਥਾਵਾਂ 'ਤੇ ਸ਼ਿਫਟ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਈਰਾਨ ਨੇ ਬਣਾ 'ਤੀ ਆਵਾਜ਼ ਦੀ ਰਫ਼ਤਾਰ ਤੋਂ ਵੀ 15 ਗੁਣਾ ਤੇਜ਼ ਚੱਲਣ ਵਾਲੀ ਹਾਈਪਰਸੋਨਿਕ ਮਿਜ਼ਾਈਲ
ਬੰਨ੍ਹ ਟੁੱਟਣ ਕਾਰਨ ਪਾਣੀ ਦਾ ਵੱਡਾ ਦਰਿਆ ਵਹਿ ਰਿਹਾ ਹੈ। ਮੰਗਲਵਾਰ ਸਵੇਰੇ ਡੈਮ ਨੂੰ ਤਬਾਹ ਕਰ ਦਿੱਤਾ ਗਿਆ ਸੀ ਪਰ ਇਹ ਸਪੱਸ਼ਟ ਨਹੀਂ ਹੈ ਕਿ ਨੋਵਾ ਕਾਖੋਵਕਾ ਡੈਮ 'ਤੇ ਹਮਲਾ ਕਿਸ ਨੇ ਕੀਤਾ ਸੀ। ਹਾਲਾਂਕਿ, ਧਮਾਕਾ ਡੈਮ ਟੁੱਟਣ ਦਾ ਕਾਰਨ ਮੰਨਿਆ ਜਾ ਰਿਹਾ ਹੈ। ਰੂਸ ਅਤੇ ਯੂਕ੍ਰੇਨ ਦੇ ਅਧਿਕਾਰੀਆਂ ਨੇ ਇਕ ਦੂਜੇ 'ਤੇ ਨੋਵਾ ਕਾਖੋਵਕਾ ਡੈਮ ਨੂੰ ਉਡਾਉਣ ਦਾ ਦੋਸ਼ ਲਗਾਇਆ ਹੈ।
ਇਹ ਵੀ ਪੜ੍ਹੋ : ਅਜਬ-ਗਜ਼ਬ : ਪੁੱਤਰ ਦੇ ਖੂਨ ਨਾਲ ਜਵਾਨ ਦਿਸਣਾ ਚਾਹੁੰਦਾ ਹੈ ਸ਼ਖਸ, ਹਰ ਸਾਲ ਖਰਚ ਕਰਦੈ ਕਰੋੜਾਂ ਰੁਪਏ
ਯੂਕ੍ਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੇਂਸਕੀ ਨੇ ਰੂਸੀ ਅੱਤਵਾਦੀਆਂ 'ਤੇ ਡੈਮ ਨੂੰ ਨਸ਼ਟ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਸਾਬਤ ਕਰ ਦਿੱਤਾ ਕਿ ਰੂਸੀਆਂ ਨੂੰ ਯੂਕ੍ਰੇਨ ਦੀ ਧਰਤੀ ਦੇ ਹਰ ਕੋਨੇ ਤੋਂ ਬਾਹਰ ਸੁੱਟ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਟਵੀਟ 'ਚ ਲਿਖਿਆ ਕਿ ਉਨ੍ਹਾਂ ਲਈ ਇਕ ਮੀਟਰ ਵੀ ਨਹੀਂ ਛੱਡਣਾ ਚਾਹੀਦਾ ਕਿਉਂਕਿ ਉਹ ਹਰ ਮੀਟਰ ਦੀ ਵਰਤੋਂ ਦਹਿਸ਼ਤ ਲਈ ਕਰਦੇ ਹਨ। ਅੱਤਵਾਦੀ ਯੂਕ੍ਰੇਨ ਨੂੰ ਪਾਣੀ, ਮਿਜ਼ਾਈਲਾਂ ਜਾਂ ਕਿਸੇ ਹੋਰ ਚੀਜ਼ ਨਾਲ ਨਹੀਂ ਰੋਕ ਸਕਣਗੇ।
ਇਹ ਵੀ ਪੜ੍ਹੋ : ਅਫਗਾਨਿਸਤਾਨ : ਤਾਲਿਬਾਨ ਦੇ ਰਾਜ 'ਚ ਕੁੜੀਆਂ 'ਤੇ ਤਸ਼ੱਦਦ, 80 ਸਕੂਲੀ ਵਿਦਿਆਰਥਣਾਂ ਨੂੰ ਦਿੱਤਾ ਗਿਆ ਜ਼ਹਿਰ
ਇਸ ਦੌਰਾਨ ਨੋਵਾ ਕਾਖੋਵਕਾ ਵਿੱਚ ਤਾਇਨਾਤ ਇਕ ਰੂਸੀ ਅਧਿਕਾਰੀ ਵਲਾਦੀਮੀਰ ਲਿਓਨਤੀਏਵ ਨੇ ਰੂਸ ਦੇ ਸਰਕਾਰੀ ਟੀਵੀ ਨੂੰ ਦੱਸਿਆ ਕਿ ਡੈਮ ਨੂੰ ਨੁਕਸਾਨ ਯੂਕ੍ਰੇਨੀ ਹਮਲਿਆਂ ਕਾਰਨ ਹੋਇਆ ਹੈ। ਹਾਲਾਂਕਿ, ਜ਼ਪੋਰਿਝਜ਼ਿਆ 'ਚ ਤਾਇਨਾਤ ਇਕ ਹੋਰ ਰੂਸੀ ਅਧਿਕਾਰੀ ਵਲਾਦੀਮੀਰ ਰੋਗੋਵ ਨੇ ਕਿਹਾ ਕਿ ਡੈਮ ਪਹਿਲਾਂ ਤੋਂ ਨੁਕਸਾਨਿਆ ਗਿਆ ਸੀ ਅਤੇ ਪਾਣੀ ਦੇ ਦਬਾਅ ਕਾਰਨ ਡਿੱਗ ਗਿਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਈਰਾਨ ਨੇ ਬਣਾ 'ਤੀ ਆਵਾਜ਼ ਦੀ ਰਫ਼ਤਾਰ ਤੋਂ ਵੀ 15 ਗੁਣਾ ਤੇਜ਼ ਚੱਲਣ ਵਾਲੀ ਹਾਈਪਰਸੋਨਿਕ ਮਿਜ਼ਾਈਲ
NEXT STORY