ਕੀਵ (ਏਜੰਸੀ): ਰੂਸ ਨੇ ਵੀਰਵਾਰ ਤੜਕੇ ਯੂਕ੍ਰੇਨ ਦੀ ਰਾਜਧਾਨੀ ਕੀਵ ਅਤੇ ਓਡੇਸਾ ਖੇਤਰ ‘ਤੇ 30 ਕਰੂਜ਼ ਮਿਜ਼ਾਈਲਾਂ ਦਾਗੀਆਂ, ਜਿਨ੍ਹਾਂ ‘ਚੋਂ 29 ਨੂੰ ਯੂਕ੍ਰੇਨ ਦੇ ਹਵਾਈ ਰੱਖਿਆ ਬਲਾਂ ਨੇ ਡੇਗਣ ਦਾ ਦਾਅਵਾ ਕੀਤਾ ਹੈ। ਓਡੇਸਾ ਦੇ ਫੌਜੀ ਪ੍ਰਸ਼ਾਸਨ ਦੇ ਬੁਲਾਰੇ ਸਰਗੇਈ ਬ੍ਰੈਚਕ ਨੇ ਇੱਕ ਟੈਲੀਗ੍ਰਾਮ ਪੋਸਟ ਵਿੱਚ ਕਿਹਾ ਕਿ ਇੱਕ ਰੂਸੀ ਮਿਜ਼ਾਈਲ ਖੇਤਰ ਦੇ ਦੱਖਣੀ ਹਿੱਸੇ ਵਿੱਚ ਇੱਕ ਉਦਯੋਗਿਕ ਅਦਾਰੇ ਨਾਲ ਟਕਰਾਈ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਬ੍ਰੈਚਕ ਨੇ ਕਿਹਾ ਕਿ “ਹਵਾਈ ਰੱਖਿਆ ਬਲਾਂ ਨੇ ਸਮੁੰਦਰ ਦੇ ਉੱਪਰੋਂ ਦੁਸ਼ਮਣ ਦੀਆਂ ਜ਼ਿਆਦਾਤਰ ਮਿਜ਼ਾਈਲਾਂ ਨੂੰ ਡੇਗ ਦਿੱਤਾ। ਬਦਕਿਸਮਤੀ ਨਾਲ ਇੱਕ ਉਦਯੋਗਿਕ ਅਦਾਰਾ ਮਿਜ਼ਾਈਲ ਦੀ ਚਪੇਟ ਵਿਚ ਆ ਗਿਆ।"
ਇਸ ਦੇ ਨਾਲ ਹੀ ਕੀਵ ਵਿੱਚ ਅਧਿਕਾਰੀਆਂ ਨੇ ਕਿਹਾ ਕਿ ਰੂਸ ਨੇ ਇਸ ਮਹੀਨੇ ਨੌਵੀਂ ਵਾਰ ਯੂਕ੍ਰੇਨ ਦੀ ਰਾਜਧਾਨੀ ਨੂੰ ਨਿਸ਼ਾਨਾ ਬਣਾਇਆ। ਕੈਸਪੀਅਨ ਖੇਤਰ ਵਿੱਚ ਰਣਨੀਤਕ ਹਮਲਾਵਰਾਂ ਨੇ ਸ਼ਾਇਦ ਕਰੂਜ਼ ਮਿਜ਼ਾਈਲਾਂ ਨਾਲ ਇਹ ਹਮਲੇ ਕੀਤੇ। ਹਮਲਿਆਂ ਤੋਂ ਬਾਅਦ ਰੂਸੀ ਜਾਸੂਸੀ ਜਹਾਜ਼ਾਂ ਨੇ ਵੀ ਯੂਕ੍ਰੇਨ ਦੀ ਰਾਜਧਾਨੀ 'ਤੇ ਉਡਾਣ ਭਰੀ। ਕੀਵ ਦੀ ਫੌਜੀ ਅਥਾਰਟੀ ਦੇ ਬੁਲਾਰੇ ਸਰਗੇਈ ਪੋਪਕੋ ਨੇ ਇੱਕ ਟੈਲੀਗ੍ਰਾਮ ਪੋਸਟ ਵਿੱਚ ਕਿਹਾ ਕਿ ਕੀਵ ਵਿੱਚ ਜ਼ੋਰਦਾਰ ਧਮਾਕੇ ਸੁਣੇ ਗਏ ਅਤੇ ਧਮਾਕੇ ਦੇ ਮਲਬੇ ਤੋਂ ਇੱਕ ਗੈਰੇਜ ਕੰਪਲੈਕਸ ਨੂੰ ਅੱਗ ਲੱਗ ਗਈ। ਹਾਲਾਂਕਿ ਹਮਲੇ 'ਚ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਅਧਿਕਾਰੀਆਂ ਅਨੁਸਾਰ ਯੂਕ੍ਰੇਨ ਦੇ ਹਵਾਈ ਰੱਖਿਆ ਬਲਾਂ ਨੇ ਕਰੂਜ਼ ਮਿਜ਼ਾਈਲਾਂ ਤੋਂ ਇਲਾਵਾ ਦੋ ਰੂਸੀ ਬੰਬਾਰ ਡਰੋਨ ਅਤੇ ਦੋ ਜਾਸੂਸੀ ਡਰੋਨਾਂ ਨੂੰ ਡੇਗ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ-'ਜਾਕੋ ਰਾਖੇ ਸਾਈਆਂ...' ਭੂਚਾਲ ਦੇ 3 ਮਹੀਨਿਆਂ ਬਾਅਦ ਮਲਬੇ 'ਚੋਂ ਜ਼ਿੰਦਾ ਬਚਾਇਆ ਗਿਆ ਸ਼ਖ਼ਸ
ਅਧਿਕਾਰੀਆਂ ਨੇ ਕਿਹਾ ਕਿ ਯੂਕ੍ਰੇਨ ਦੀ ਹਵਾਈ ਰੱਖਿਆ ਪ੍ਰਣਾਲੀ, ਜੋ ਪੱਛਮੀ ਦੇਸ਼ਾਂ ਦੁਆਰਾ ਪ੍ਰਦਾਨ ਕੀਤੇ ਗਏ ਅਤਿ-ਆਧੁਨਿਕ ਹਥਿਆਰਾਂ ਦੁਆਰਾ ਮਜ਼ਬੂਤ ਹੋਈ ਹੈ, ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਕੀਵ 'ਤੇ ਇੱਕ ਵਿਸ਼ਾਲ ਰੂਸੀ ਹਵਾਈ ਹਮਲੇ ਨੂੰ ਰੋਕ ਦਿੱਤਾ, ਇਸ ਦੀਆਂ ਜ਼ਿਆਦਾਤਰ ਮਿਜ਼ਾਈਲਾਂ ਨੂੰ ਮਾਰ ਦਿੱਤਾ। ਯੂਕ੍ਰੇਨੀ ਹਵਾਈ ਸੈਨਾ ਦੇ ਬੁਲਾਰੇ ਯੂਰੀ ਇਨਹਾਟ ਨੇ ਕਿਹਾ ਕਿ ਰੂਸ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਹਮਲਿਆਂ ਲਈ ਛੇ ਕਿੰਜਲ ਐਰੋ-ਬੈਲਿਸਟਿਕ ਹਾਈਪਰਸੋਨਿਕ ਮਿਜ਼ਾਈਲਾਂ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਮਾਸਕੋ ਨੇ ਵੀਰਵਾਰ ਦੇ ਹਮਲਿਆਂ ਲਈ ਸ਼ਾਇਦ ਸੋਵੀਅਤ ਦੌਰ ਦੀ ਐਕਸ-101 ਅਤੇ ਐਕਸ-55 ਕਰੂਜ਼ ਮਿਜ਼ਾਈਲਾਂ ਦੀ ਵਰਤੋਂ ਕੀਤੀ ਸੀ। ਯੂਕ੍ਰੇਨ ਦੇ ਕਮਾਂਡਰ-ਇਨ-ਚੀਫ਼ ਜਨਰਲ ਵੈਲੇਰੀ ਜ਼ਾਲੁਜ਼ੈਨੀ ਨੇ ਇੱਕ ਟੈਲੀਗ੍ਰਾਮ ਪੋਸਟ ਵਿੱਚ ਕਿਹਾ ਕਿ ਰੂਸ ਨੇ ਬੁੱਧਵਾਰ ਰਾਤ 9:00 ਵਜੇ ਤੋਂ ਵੀਰਵਾਰ ਸਵੇਰੇ 5:30 ਵਜੇ ਦਰਮਿਆਨ ਸਮੁੰਦਰ, ਹਵਾ ਅਤੇ ਜ਼ਮੀਨ ਤੋਂ ਯੂਕ੍ਰੇਨ ਵਿੱਚ ਕਈ ਮਿਜ਼ਾਈਲਾਂ ਦਾਗੀਆਂ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿ PM ਸ਼ਾਹਬਾਜ਼ ਸ਼ਰੀਫ ਨੇ 9 ਮਈ ਦੀ ਹਿੰਸਾ ਲਈ ਇਮਰਾਨ ਖਾਨ ਨੂੰ ਠਹਿਰਾਇਆ ਜ਼ਿੰਮੇਵਾਰ
NEXT STORY