ਰਿਆਜਾਨ (ਭਾਸ਼ਾ) : ਰੂਸ ਦੇ ਮੱਧਵਰਤੀ ਸ਼ਹਿਰ ਰਿਆਜਾਨ ਵਿਚ ਸੇਮਾਸ਼ਕੋ ਹਸਪਤਾਲ ਦੇ ਆਈ.ਸੀ.ਯੂ. ਵਿਚ ਬੁੱਧਵਾਰ ਤੜਕੇ ਅੱਗ ਲੱਗਣ ਨਾਲ 3 ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਝੁਲਸ ਗਏ।
ਖੇਤਰੀ ਪ੍ਰਸ਼ਾਸਨ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਰਿਆਜਾਨ ਖੇਤਰੀ ਐਮਰਜੈਂਸੀ ਸਥਿਤੀਆਂ ਦੇ ਮੰਤਰਾਲਾ ਮੁਤਾਬਕ ਤੜਕੇ 3:36 ’ਤੇ ਸੇਮਾਸ਼ਕੋ ਹਸਪਤਾਲ ਵਿਚ ਅੱਗ ਲੱਗ ਗਈ। ਇਸ ਭਿਆਲਕ ਅੱਗ ਦੀ ਲਪੇਟ ਵਿਚ ਆ ਕੇ 2 ਲੋਕ ਹਸਪਤਾਲ ਦੇ ਅੰਦਰ ਅਤੇ 1 ਵਿਅਕਤੀ ਦੀ ਐਂਬੂਲੈਂਸ ਵਿਚ ਮੌਤ ਹੋ ਗਈ। ਹਾਦਸੇ ਵਿਚ 11 ਲੋਕ ਝੁਲਸ ਗਏ ਹਨ, ਜਿਨ੍ਹਾਂ ਵਿਚੋਂ ਕੁੱਝ ਹੀ ਹਾਲਤ ਗੰਭੀਰ ਹੈ।
ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ 'ਚ ਖ਼ਤਮ ਹੋਵੇਗੀ ਤਾਲਾਬੰਦੀ
NEXT STORY