ਕੀਵ (ਭਾਸ਼ਾ) : ਰੂਸ ਨੇ ਸ਼ੁੱਕਰਵਾਰ ਨੂੰ ਯੂਕ੍ਰੇਨ ਦੇ ਊਰਜਾ ਢਾਂਚੇ ‘ਤੇ ਕੀਤੇ ਵੱਡੇ ਹਮਲੇ ‘ਚ 99 ਡਰੋਨਾਂ ਅਤੇ ਮਿਜ਼ਾਈਲਾਂ ਦੀ ਵਰਤੋਂ ਕੀਤੀ। ਯੂਕ੍ਰੇਨ ਦੇ ਆਰਮਡ ਫੋਰਸਿਜ਼ ਨੇ ਇਹ ਜਾਣਕਾਰੀ ਦਿੱਤੀ। ਯੂਕ੍ਰੇਨ ਦੇ ਗ੍ਰਹਿ ਮੰਤਰੀ ਇਹੋਰ ਕਲਿਮੇਂਕੋ ਨੇ ਟੈਲੀਗ੍ਰਾਮ 'ਤੇ ਇੱਕ ਸੰਦੇਸ਼ ਵਿੱਚ ਕਿਹਾ ਕਿ ਦੇਸ਼ ਭਰ ਵਿੱਚ ਹਵਾਈ ਹਮਲੇ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਕਿਉਂਕਿ ਹਮਲਿਆਂ ਵਿੱਚ 10 ਵੱਖ-ਵੱਖ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਯੂਕ੍ਰੇਨੀ ਹਵਾਈ ਸੈਨਾ ਅਨੁਸਾਰ, ਦੇਸ਼ ਭਰ ਵਿੱਚ 60 ਡਰੋਨ ਅਤੇ ਵੱਖ-ਵੱਖ ਕਿਸਮਾਂ ਦੀਆਂ 39 ਮਿਜ਼ਾਈਲਾਂ ਨਾਲ ਹਮਲੇ ਕੀਤੇ ਗਏ, ਜਿਨ੍ਹਾਂ ਵਿੱਚੋਂ 58 ਡਰੋਨ ਅਤੇ 26 ਮਿਜ਼ਾਈਲਾਂ ਨੂੰ ਡੇਗਿਆ ਗਿਆ। ਯੂਕ੍ਰੇਨ ਦੇ ਸਟੇਟ ਗਰਿੱਡ ਆਪਰੇਟਰ ਯੂਕਰੇਨਜ਼ੋ ਨੇ ਕਿਹਾ ਕਿ ਹਮਲੇ ਵਿਚ ਜਾਣਬੁੱਝ ਕੇ ਕੇਂਦਰੀ ਅਤੇ ਪੱਛਮੀ ਖੇਤਰਾਂ ਵਿੱਚ ਥਰਮਲ ਅਤੇ ਹਾਈਡ੍ਰੋਇਲੈਕਟ੍ਰਿਕ ਪਾਵਰ ਪਲਾਂਟਾਂ ਸਮੇਤ ਊਰਜਾ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ।
ਇਹ ਵੀ ਪੜ੍ਹੋ: ਜਾਪਾਨ 'ਚ ਕੋਲੈਸਟ੍ਰੋਲ ਘੱਟ ਕਰਨ ਵਾਲੀ ਦਵਾਈ ਖਾਣ ਨਾਲ ਹੁਣ ਤੱਕ 5 ਲੋਕਾਂ ਦੀ ਮੌਤ, ਕੰਪਨੀ ਨੇ ਮੰਗੀ ਮਾਫ਼ੀ
ਦੇਸ਼ ਦੀ ਸਭ ਤੋਂ ਵੱਡੀ ਪ੍ਰਾਈਵੇਟ ਪਾਵਰ ਸਪਲਾਇਰ ਕੰਪਨੀ ਡੀਟੀਈਕੇ ਨੇ ਵੀ ਸ਼ੁੱਕਰਵਾਰ ਨੂੰ ਕਿਹਾ ਕਿ ਹਮਲੇ ਵਿੱਚ ਉਸਦੇ ਤਿੰਨ ਥਰਮਲ ਪਾਵਰ ਪਲਾਂਟ ਨੁਕਸਾਨੇ ਗਏ ਹਨ। ਇਸ ਦੇ ਨਾਲ ਹੀ ਦਨੀਪ੍ਰੋਪੇਤ੍ਰੋਵਸਕ ਖੇਤਰ ਵਿੱਚ ਹੋਏ ਹਮਲੇ ਵਿੱਚ 5 ਲੋਕ ਜ਼ਖ਼ਮੀ ਹੋ ਗਏ ਹਨ। ਸਥਾਨਕ ਗਵਰਨਰ ਸੇਰਹੀ ਲਾਇਸਕ ਨੇ ਇਹ ਜਾਣਕਾਰੀ ਦਿੱਤੀ। ਜ਼ਖ਼ਮੀਆਂ ਵਿੱਚ ਇੱਕ 5 ਸਾਲਾ ਬੱਚੀ ਵੀ ਸ਼ਾਮਲ ਹੈ। ਰੋਮਾਨੀਆ ਦੇ ਰੱਖਿਆ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇਹ ਵੀ ਕਿਹਾ ਕਿ ਉਸ ਨੇ ਬ੍ਰੇਲਾ ਕਾਉਂਟੀ ਦੇ ਇੱਕ ਖੇਤੀਬਾੜੀ ਖੇਤਰ ਵਿੱਚ ਵੀਰਵਾਰ ਨੂੰ ਇੱਕ ਡਰੋਨ ਦਾ ਮਲਬਾ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਹੈ। ਇਹ ਸਥਾਨ ਯੂਕ੍ਰੇਨ ਦੀ ਸਰਹੱਦ ਦੇ ਨੇੜੇ ਹੈ। ਹਾਲਾਂਕਿ, ਇਸ ਨੇ ਵਾਧੂ ਵੇਰਵੇ ਪ੍ਰਦਾਨ ਨਹੀਂ ਕੀਤੇ। ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਮੈਂਬਰ ਰੋਮਾਨੀਆ ਨੇ ਪਹਿਲਾਂ ਹੀ ਕਈ ਵਾਰ ਆਪਣੇ ਖੇਤਰ ਵਿੱਚ ਡਰੋਨ ਦੇ ਮਲਬੇ ਦੀ ਖੋਜ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ: ਕੈਨੇਡਾ: 43 ਸਾਲਾ ਪੁੱਤ 'ਤੇ ਲੱਗਾ ਮਾਪਿਆਂ ਦੇ ਕਤਲ ਦਾ ਦੋਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਹੈਰਾਨੀਜਨਕ! ਜੁੜਵਾਂ ਬੱਚੇ ਪਰ ਦੋਹਾਂ ਦੇ ਜਨਮ 'ਚ 22 ਦਿਨ ਦਾ ਅੰਤਰ
NEXT STORY