ਮਾਸਕੋ - ਰੂਸ ਕੋਰੋਨਾ ਦੀ ਦੂਜੀ ਵੈਕਸੀਨ 15 ਅਕਤੂਬਰ ਤੱਕ ਤਿਆਰ ਕਰ ਸਕਦਾ ਹੈ। ਇਸ ਵੈਕਸੀਨ ਨੂੰ ਸਾਇਬੇਰੀਆ ਦੀ ਵੈਕਟਰ ਇੰਸਟੀਚਿਊਟ ਨੇ ਤਿਆਰ ਕੀਤਾ ਹੈ। ਬੀਤੇ ਹਫਤੇ ਹੀ ਇਸ ਦੇ ਮਨੁੱਖੀ ਪ੍ਰੀਖਣ ਦਾ ਸ਼ੁਰੂਆਤੀ ਪੜਾਅ ਪੂਰਾ ਕੀਤਾ ਗਿਆ ਸੀ। ਰੂਸ ਦੀ ਨਿਊਜ਼ ਏਜੰਸੀ ਨੇ ਉਥੋਂ ਦੀ ਇਕ ਕੰਜ਼ਿਊਮਰ ਸੇਫਟੀ ਵਾਚਡਾਗ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ। ਰੂਸ ਵਿਚ ਹੁਣ ਤੱਕ 11 ਲੱਖ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ, ਜਦਕਿ 19 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੀਤੇ 10 ਦਿਨਾਂ ਤੋਂ ਇਥੇ ਹਰ ਦਿਨ 5 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਮਿਲ ਰਹੇ ਹਨ।
ਹਾਲਾਂਕਿ, ਸਰਕਾਰ ਨੇ ਦਾਅਵਾ ਕੀਤਾ ਹੈ ਕਿ ਸਾਲ ਦੇ ਆਖਿਰ ਤੱਕ ਕੋਰੋਨਾ ਵੈਕਸੀਨ ਸਪੂਤਨਿਕ-ਵੀ ਆਮ ਲੋਕਾਂ ਲਈ ਇਸਤੇਮਾਲ ਵਿਚ ਲਿਆਂਦੀ ਜਾ ਸਕੇਗੀ। ਇਸ ਵੈਕਸੀਨ ਨੂੰ ਰੂਸ ਦੇ ਗਾਮੇਲਯਾ ਰਿਸਰਚ ਸੈਂਟਰ ਵਿਚ ਤਿਆਰ ਕੀਤਾ ਗਿਆ ਹੈ। ਦੁਨੀਆ ਦੇ ਦੂਜੇ ਦੇਸ਼ਾਂ ਵਿਚ ਕਰੀਬ 40 ਹਜ਼ਾਰ ਲੋਕਾਂ 'ਤੇ ਇਸ ਦਾ ਹਿਊਮਨ ਟ੍ਰਾਇਲ ਸ਼ੁਰੂ ਹੋ ਚੁੱਕਿਆ ਹੈ।
ਦੱਸ ਦਈਏ ਕਿ ਪੂਰੀ ਦੁਨੀਆ ਵਿਚ ਹੁਣ ਤੱਕ ਕੋਰੋਨਾਵਾਇਰਸ ਤੋਂ ਪ੍ਰਭਾਵਿਤਾਂ ਦਾ ਅੰਕੜਾ 3.17 ਤੋਂ ਜ਼ਿਆਦਾ ਹੋ ਗਿਆ ਹੈ। ਉਥੇ ਹੀ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 2 ਕਰੋੜ ਤੋਂ ਜ਼ਿਆਦਾ ਹੋ ਚੁੱਕੀ ਹੈ। ਹੁਣ ਤੱਕ 9 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨਾਂ ਅੰਕੜਿਆਂ ਦੀ ਜਾਣਕਾਰੀ ਵਰਲਡੋਮੀਟਰ ਨੇ ਆਪਣੀ ਵੈੱਬਸਾਈਟ 'ਤੇ ਸਾਂਝੀ ਕੀਤੀ ਹੈ।
23 ਸਤੰਬਰ ਨੂੰ ਪੌਣੇ ਤਿੰਨ ਵੱਜਦੇ ਹੀ ਇਜ਼ਰਾਇਲ 'ਚ ਝੁਕ ਜਾਂਦੇ ਨੇ ਭਾਰਤੀ ਫ਼ੌਜੀਆਂ ਲਈ ਸਿਰ
NEXT STORY