ਸੰਯੁਕਤ ਰਾਸ਼ਟਰ-ਰੂਸੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਕਿ ਮਾਸਕੋ ਨੇ ਯੂਕ੍ਰੇਨ ਸੰਕਟ ਨੂੰ ਘੱਟ ਕਰਨ ਨਾਲ ਸੰਬੰਧਿਤ ਅਮਰੀਕੀ ਪ੍ਰਸਤਾਵ 'ਤੇ ਵਾਸ਼ਿੰਗਟਨ ਨੂੰ ਇਕ ਲਿਖਿਤ ਪ੍ਰਤੀਕਿਰਿਆ ਭੇਜੀ ਹੈ। ਇਸ ਤੋਂ ਇਕ ਦਿਨ ਪਹਿਲਾਂ ਸੁਰੱਖਿਆ ਪ੍ਰੀਸ਼ਦ 'ਚ ਦੋਵਾਂ ਦੇਸ਼ਾਂ ਦਰਮਿਆਨ ਤਿੱਖੇ ਦੋਸ਼ ਅਤੇ ਜਵਾਬੀ ਦੋਸ਼ ਲੱਗੇ ਸਨ। ਉਥੇ, ਸਿਲਸਿਲੇ 'ਚ ਰੂਸ ਦੀ ਰਾਜਧਾਨੀ ਮਾਸਕੋ ਅਤੇ ਯੂਕ੍ਰੇਨ ਦੀ ਰਾਜਧਾਨੀ ਕੀਵ 'ਚ ਬੈਠਕਾਂ ਦਾ ਦੌਰ ਜਾਰੀ ਹੈ।
ਇਹ ਵੀ ਪੜ੍ਹੋ : ਇਕ ਵਾਰ ਫ਼ਿਰ ਪੰਜਾਬ ਦੌਰੇ 'ਤੇ ਆਉਣਗੇ PM ਮੋਦੀ, ਕੈਪਟਨ ਨੇ ਦਿੱਤੇ ਸੰਕੇਤ (ਵੀਡੀਓ)
ਰੂਸ ਅਮਰੀਕਾ ਅਤੇ ਨਾਟੋ ਤੋਂ ਕਾਨੂੰਨੀ ਰੂਪ ਨਾਲ ਬਾਈਡਿੰਗ ਗਾਰੰਟੀ ਮੰਗ ਰਿਹਾ ਹੈ ਕਿ ਯੂਕ੍ਰੇਨ ਕਦੇ ਵੀ ਨਾਟੋ 'ਚ ਸ਼ਾਮਲ ਨਹੀਂ ਹੋਵੇਗਾ। ਇਸ ਤੋਂ ਇਲਾਵਾ ਰੂਸ ਦੀ ਮੰਗ ਹੈ ਕਿ ਉਸ ਦੀਆਂ ਸਰਹੱਦਾਂ ਨੇੜੇ ਨਾਟੋ ਹਥਿਆਰਾਂ ਦੀ ਤਾਇਨਾਤੀ ਰੋਕੀ ਜਾਵੇ ਅਤੇ ਨਾਟੋ ਦੇ ਬਲ ਪੂਰਬੀ ਯੂਰਪ ਤੋਂ ਵਾਪਸ ਪਰਤ ਜਾਣ। ਉਥੇ, ਅਮਰੀਕਾ ਅਤੇ ਨਾਟੋ ਨੂੰ ਲੱਗਦਾ ਹੈ ਕਿ ਰੂਸ ਯੂਕ੍ਰੇਨ 'ਤੇ ਹਮਲਾ ਕਰ ਸਕਦਾ ਹੈ।
ਇਹ ਵੀ ਪੜ੍ਹੋ : ਕੋਰੋਨਾ ਦੌਰਾਨ ਮੈਡੀਕਲ ਰਹਿੰਦ-ਖੂੰਹਦ ਦਾ ਲੱਗਿਆ ਢੇਰ : WHO
ਵਾਸ਼ਿੰਗਟਨ ਨੇ ਮਾਸਕੋ ਨੂੰ ਮੰਗਾਂ 'ਤੇ ਲਿਖਿਤ ਪ੍ਰਤੀਕਿਰਿਆ ਪ੍ਰਦਾਨ ਕੀਤੀ ਹੈ ਅਤੇ ਸੋਮਵਾਰ ਨੂੰ ਬਾਈਡੇਨ ਪ੍ਰਸ਼ਾਸਨ ਦੇ ਤਿੰਨ ਅਧਿਕਾਰੀਆਂ ਨੇ ਕਿਹਾ ਕਿ ਰੂਸੀ ਸਰਕਾਰ ਨੇ ਅਮਰੀਕੀ ਪ੍ਰਸਤਾਵਾਂ 'ਤੇ ਇਕ ਲਿਖਿਤ ਪ੍ਰਤੀਕਿਰਿਆ ਭੇਜੀ ਹੈ। ਹਾਲਾਂਕਿ ਦੂਜੀ ਅਤੇ ਰੂਸ ਦੇ ਉਪ ਵਿਦੇਸ਼ੀ ਮੰਤਰੀ ਅਲੈਗਜ਼ੈਂਡਰ ਗਰੁਸ਼ਕੋ ਨੇ ਮੰਗਲਵਾਰ ਨੂੰ ਆਰ.ਆਈ.ਏ. ਨੋਵੋਸਤੀ ਸਮਾਚਾਰ ਏਜੰਸੀ ਤੋਂ ਮੰਗਲਵਾਰ ਨੂੰ ਦੱਸਿਆ ਕਿ ਇਹ 'ਸੱਚ ਨਹੀਂ ਹੈ।
ਇਹ ਵੀ ਪੜ੍ਹੋ : ਜਾਪਾਨ 'ਚ ਅਮਰੀਕਾ ਦੇ ਰਾਜਦੂਤ ਨੇ ਖੇਤਰੀ ਤਣਾਅ ਨਾਲ ਨਜਿੱਠਣ 'ਚ ਸਹਿਯੋਗ ਦੀ ਜਤਾਈ ਵਚਨਬੱਧਤਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੋਰੋਨਾ ਦੌਰਾਨ ਮੈਡੀਕਲ ਰਹਿੰਦ-ਖੂੰਹਦ ਦਾ ਲੱਗਿਆ ਢੇਰ : WHO
NEXT STORY