ਮਾਸਕੋ (ਏਜੰਸੀ)- ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਡੂੰਘੇ ਪਾਣੀ ਅੰਦਰ ਇਕ ਪਨਡੁੱਬੀ ਵਿਚ ਅੱਗ ਲੱਗਣ ਕਾਰਨ 14 ਲੋਕਾਂ ਦੀ ਮੌਤ ਹੋ ਗਈ। ਇਹ ਪਨਡੁੱਬੀ ਉੱਤਰੀ ਸ਼ਹਿਰ ਸੇਵਰੋਮੋਸਰਕ ਦੇ ਇਕ ਫੌਜੀ ਬੇਸ ਵਿਚ ਤਾਇਨਾਤ ਹੈ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇਕ ਜੁਲਾਈ ਨੂੰ ਡੂੰਘੇ ਪਾਣਈ ਵਿਚ ਪਣਡੁੱਬੀ 'ਤੇ ਬਾਇਓਮੈਟ੍ਰਿਕ ਵਿਸ਼ਲੇਸ਼ਣ ਦੌਰਾਨ ਅੱਗ ਲੱਗ ਗਈ ਸੀ। ਮੰਤਰਾਲੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਪਣਡੁੱਬੀ 'ਤੇ ਜ਼ਹਿਰੀਲਾ ਧੂੰਆਂ ਫੈਲਣ ਕਾਰਨ 14 ਲੋਕਾਂ ਦੀ ਮੌਤ ਹੋ ਗਈ। ਅੱਗ 'ਤੇ ਕਾਬੂ ਪਾ ਲਿਆ ਗਿਆ ਅਤੇ ਅੱਗੇ ਜਾਂਚ ਕੀਤੀ ਜਾ ਰਹੀ ਹੈ। ਸਮੁੰਦਰੀ ਗੋਦੀ ਕੋਲ ਅਧਿਐਨ ਕੀਤਾ ਜਾ ਰਿਹਾ ਸੀ।ਦੱਸ ਦਈਏ ਕਿ ਇਸ ਤੋਂ ਪਹਿਲਾਂ 2015 ਵਿਚ ਵੀ ਮੁਰੰਮਤ ਦੌਰਾਨ ਰੂਸ ਦੀ ਪਨਡੁੱਬੀ ਵਿਚ ਅੱਗ ਲੱਗ ਗਈ ਸੀ।
ਸ਼੍ਰੀਲੰਕਾ 'ਚ ਸਾਬਕਾ ਪੁਲਸ ਮੁਖੀ ਤੇ ਸਾਬਕਾ ਰੱਖਿਆ ਸਕੱਤਰ ਗ੍ਰਿਫਤਾਰ
NEXT STORY