ਮਾਸਕੋ (ਭਾਸ਼ਾ)— ਇਨਸਾਨ ਜਿਹੇ ਕੱਦ ਵਾਲੀ ਰੂਸ ਦੀ ਪੁਲਾੜ ਗੱਡੀ ਮੰਗਲਵਾਰ ਨੂੰ ਸਫਲਤਾਪੂਰਵਕ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਪਹੁੰਚ ਗਈ। ਇਸ ਤੋਂ ਪਹਿਲਾਂ ਹਫਤੇ ਦੇ ਅਖੀਰ ਵਿਚ ਉਸ ਦੀ ਇਹ ਕੋਸ਼ਿਸ਼ ਅਸਫਲ ਰਹੀ ਸੀ। ਨਾਸਾ ਟੀਵੀ ਦੇ ਬੁਲਾਰੇ ਨੇ ਰੂਸੀ ਜਹਾਜ਼ ਦੇ ਪਹੁੰਚਣ ਦੀ ਪੁਸ਼ਟੀ ਕੀਤੀ। ਇਸ ਇਨਸਾਨ ਜਿਹੇ ਕੱਦ ਵਾਲੇ ਰੋਬੋਟ ਦਾ ਨਾਮ ‘ਫੇਡੋਰ’ (Final Experimental Demonstration Object Research) ਹੈ। ਇਹ ਇਕ ਇਨਸਾਨੀ ਗਤੀਵਿਧੀ ਦੀ ਨਕਲ ਕਰਦਾ ਹੈ। ਇਹ ਇਕ ਅਜਿਹਾ ਗੁਣ ਹੈ ਜੋ ਇਸ ਨੂੰ ਇੱਥੇ ਕੰਮ ਕਰਨ ਵਿਚ ਮਦਦ ਕਰੇਗਾ।
ਇਹ ਜਹਾਜ਼ ਵੀਰਵਾਰ ਨੂੰ ਸੋਯੂਜ ਐੱਮ.ਐੱਸ.-14 ਪੁਲਾੜ ਗੱਡੀ ਜ਼ਰੀਏ ਦੱਖਣੀ ਕਜ਼ਾਖਿਸਤਾਨ ਸਥਿਤ ਇਕ ਰੂਸੀ ਲਾਂਚ ਕੇਂਦਰ ਤੋਂ ਰਵਾਨਾ ਹੋਇਆ ਸੀ ਅਤੇ ਇਹ 7 ਸਤੰਬਰ ਤੱਕ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਵਿਚ ਰਹੇਗਾ। ਇਹ ਜਹਾਜ਼ ਇੱਥੇ ਪੁਲਾੜ ਯਾਤਰੀਆਂ ਦੀ ਮਦਦ ਕਰਨਾ ਸਿੱਖੇਗਾ। ਪੁਲਾੜ ਵਿਚ ਜਾਣ ਵਾਲਾ ‘ਫੇਡੋਰ’ ਪਹਿਲਾ ਰੋਬੋਟ ਨਹੀਂ ਹੈ। ਸਾਲ 2011 ਵਿਚ ਨਾਸਾ ਨੇ ‘ਰੋਬੋਨੌਟ 2 ’ ਭੇਜਿਆ ਸੀ। ਇਸ ਵਿਚ ਆਈ.ਤਕਨੀਕੀ ਖਰਾਬੀ ਕਾਰਨ ਇਹ 2018 ਵਿਚ ਧਰਤੀ ’ਤੇ ਵਾਪਸ ਆ ਗਿਆ ਸੀ। ਇਸ ਦੇ ਇਲਾਵਾ 2013 ਵਿਚ ਜਾਪਾਨ ਨੇ ਇਕ ਛੋਟਾ ਰੋਬੋਟ ‘ਕਿਰੋਬੋ’ ਭੇਜਿਆ ਸੀ। ਅੰਤਰਰਾਸ਼ਟਰੀ ਪੁਲਾੜ ਕੇਂਦਰ 1998 ਵਿਚ ਪੁਲਾੜ ਵਿਚ ਸਥਾਪਿਤ ਕੀਤਾ ਗਿਆ ਸੀ। ਉਦੋਂ ਤੋਂ ਇਹ 17,500 ਮੀਲ ਪ੍ਰਤੀ ਘੰਟੇ ਦੀ ਗਤੀ ਨਾਲ ਧਰਤੀ ਦਾ ਚੱਕਰ ਲਗਾ ਰਿਹਾ ਹੈ।
‘ਅਮੇਜ਼ਨ ਜੰਗਲੀ ਅੱਗ’ ਬੁਝਾਉਣ ਲਈ ਜੀ-7 ਦੀ ਪੇਸ਼ਕਸ਼ ਬ੍ਰਾਜ਼ੀਲ ਨੂੰ ਨਾਮਨਜ਼ੂਰ
NEXT STORY