ਇੰਟਰਨੈਸ਼ਨਲ ਡੈਸਕ- ਯੂਕ੍ਰੇਨ ਨੇ ਰੂਸ ਦੀ ਆਰਥਿਕਤਾ ਅਤੇ ਡਿਫੈਂਸ ਸਿਸਟਮ 'ਤੇ ਇੱਕ ਹੋਰ ਵੱਡਾ ਹਮਲਾ ਕੀਤਾ ਹੈ। ਯੂਕ੍ਰੇਨ ਦੇ ਲੰਬੀ ਦੂਰੀ ਦੇ ਡਰੋਨਾਂ ਨੇ ਰੂਸ ਦੇ ਬਾਸ਼ਕੋਰਤੋਸਤਾਨ ਇਲਾਕੇ ਵਿੱਚ ਸਥਿਤ ਰੂਸੀ ਗੈਸ ਕੰਪਨੀ ਦੇ ਪ੍ਰਮੁੱਖ 'ਗਜ਼ਪ੍ਰੋਮ ਨੇਫਤੇਖਿਮ ਸਾਲਾਵਾਤ' ਤੇਲ ਰਿਫਾਇਨਰੀ ਅਤੇ ਪੈਟਰੋਕੈਮੀਕਲ ਕੰਪਲੈਕਸ ਨੂੰ ਨਿਸ਼ਾਨਾ ਬਣਾਇਆ, ਜਿਸ ਤੋਂ ਬਾਅਦ ਉੱਥੇ ਭਿਆਨਕ ਅੱਗ ਲੱਗ ਗਈ।
ਇਹ ਰਿਫਾਇਨਰੀ ਯੂਕ੍ਰੇਨ ਦੀ ਸਰਹੱਦ ਤੋਂ ਲਗਭਗ 1,300 ਕਿਲੋਮੀਟਰ ਦੂਰ ਸਥਿਤ ਹੈ। ਇਹ ਰੂਸ ਦੀਆਂ ਸਭ ਤੋਂ ਵੱਡੀਆਂ ਰਿਫਾਇਨਰੀਆਂ ਵਿੱਚੋਂ ਇੱਕ ਹੈ, ਜੋ ਸਾਲਾਨਾ ਲਗਭਗ 10 ਮਿਲੀਅਨ ਮੀਟ੍ਰਿਕ ਟਨ ਤੇਲ ਪ੍ਰੋਸੈੱਸ ਕਰਦੀ ਹੈ ਅਤੇ ਰੂਸੀ ਫ਼ੌਜ ਨੂੰ ਈਂਧਨ ਸਪਲਾਈ ਕਰਨ 'ਚ ਮਦਦ ਕਰਦੀ ਹੈ। ਇਸੇ ਇਲਾਕੇ 'ਚ ਰੂਸ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਵਾਈਲਡਬੇਰੀਜ਼ ਦੇ ਇੱਕ ਲੌਜਿਸਟਿਕ ਗੋਦਾਮ ਨੂੰ ਵੀ ਹਮਲੇ ਦਾ ਸਾਹਮਣਾ ਕਰਨਾ ਪਿਆ, ਜਿੱਥੇ ਫ਼ੌਜੀ ਸਾਜ਼ੋ-ਸਾਮਾਨ ਅਤੇ ਡਰੋਨ ਪਾਰਟਸ ਆਦਿ ਰੱਖੇ ਜਾਣ ਦਾ ਸ਼ੱਕ ਸੀ।
ਇਸ ਤੋਂ ਇਲਾਵਾ, ਰੂਸ ਦੇ ਓਰੇਨਬਰਗ ਖੇਤਰ ਦੇ ਗਵਰਨਰ ਯੇਵਗੇਨੀ ਸੋਲੰਤਸੇਵ ਨੇ ਮੰਨਿਆ ਕਿ ਯੂਕ੍ਰੇਨੀ ਹਮਲੇ ਤੋਂ ਬਾਅਦ 'ਓਰਸਕ ਰਿਫਾਇਨਰੀ' ਦੇ ਅਹਿਮ ਹਿੱਸੇ ਤਬਾਹ ਹੋ ਗਏ ਹਨ। ਅੰਤਰਰਾਸ਼ਟਰੀ ਪਾਬੰਦੀਆਂ ਕਾਰਨ ਵਿਦੇਸ਼ੀ ਮਸ਼ੀਨਰੀ ਨਾ ਮਿਲਣ ਕਰਕੇ ਇਸ ਰਿਫਾਇਨਰੀ ਨੂੰ ਠੀਕ ਕਰਨ 'ਚ 6 ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ।
Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ
NEXT STORY