ਇੰਟਰਨੈਸ਼ਨਲ ਡੈਸਕ- ਰੂਸ ਦੇ ਹਵਾਈ ਹਮਲਿਆਂ ਕਾਰਨ ਸ਼ੁੱਕਰਵਾਰ ਨੂੰ ਯੂਕ੍ਰੇਨ ਦੀ ਰਾਜਧਾਨੀ ਕੀਵ ਵਿਚ ਨਿਪ੍ਰੋ ਨਦੀ ’ਤੇ ਤਿੰਨ ਪੁਲਾਂ ਨੂੰ ਅੰਸ਼ਕ ਤੌਰ ’ਤੇ ਬੰਦ ਕਰਨਾ ਪਿਆ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋ ਗਈ। ਕੀਵ ਦੇ ਮੇਅਰ ਨੇ ਕਿਹਾ ਕਿ ਇਹ ਸ਼ਹਿਰ ਵਿਚ ਆਮ ਜੀਵਨ ਨੂੰ ਠੱਪ ਕਰਨ ਦੀ ਮਾਸਕੋ ਦੀ ਰਣਨੀਤੀ ਹੈ। ਇਸ ਦੌਰਾਨ, ਯੂਕ੍ਰੇਨ ਦੇ ਚੋਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਅਮਰੀਕਾ, ਭਾਰਤ, ਤੁਰਕੀ ਅਤੇ ਮਿਸਰ ਤੋਂ ਰੂਸ ਨਾਲ ਸੀਜ਼ਫਾਇਰ ਲਈ ਵੱਖ-ਵੱਖ ਪ੍ਰਸਤਾਵ ਮਿਲੇ ਹਨ।
ਇਨ੍ਹਾਂ ਪ੍ਰਸਤਾਵਾਂ ਵਿਚ ਊਰਜਾ ਢਾਂਚੇ ’ਤੇ ਹਮਲੇ ਰੋਕਣ ਦੀ ਗੱਲ ਕਹੀ ਗਈ ਹੈ, ਜਿਨ੍ਹਾਂ ਕਰ ਕੇ ਰੂਸ ’ਚ ਈਂਧਨ ਦੀ ਘਾਟ ਅਤੇ ਯੂਕ੍ਰੇਨ ਵਿਚ ਬਿਜਲੀ ਦਾ ਸੰਕਟ ਪੈਦਾ ਹੋ ਗਿਆ ਹੈ। ਨਾਲ ਹੀ, ਇਨ੍ਹਾਂ ਵਿਚ ਕਾਲੇ ਸਾਗਰ ਵਿਚ ਉਨ੍ਹਾਂ ਜਹਾਜ਼ਾਂ ਦੀ ਆਵਾਜਾਈ ’ਤੇ ਹਮਲੇ ਰੋਕਣ ਦਾ ਵੀ ਜ਼ਿਕਰ ਹੈ ਜੋ ਦੁਨੀਆ ਦੀਆਂ ਮੰਡੀਆਂ ਤੱਕ ਅਨਾਜ ਦੀ ਬਰਾਮਦ ਨਾਲ ਜੁੜੇ ਹੋਏ ਹਨ। ਰੂਸ ਦੇ ਹਮਲਿਆਂ ਕਾਰਨ ਕੀਵ ਦੇ 6 ਸੜਕੀ ਪੁਲਾਂ ’ਚੋਂ ਤਿੰਨ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ’ਤੇ ਬੰਦ ਕਰਨਾ ਪਿਆ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ ਹੈ।
ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਉਣਾ ਸ਼ਲਾਘਾਯੋਗ ਫ਼ੈਸਲਾ : ਸੁਰਿੰਦਰ ਸਿੰਘ ਰਾਣਾ
NEXT STORY