ਕੀਵ (ਏ. ਪੀ.)-ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਹੈ ਕਿ ਮਾਸਕੋ ਯੂਕ੍ਰੇਨ ’ਚ ਲੜਾਈ ਖ਼ਤਮ ਕਰਨ ਲਈ ਗੱਲਬਾਤ ਨੂੰ ਤਿਆਰ ਹੈ ਪਰ ਉਹ ਯੂਕ੍ਰੇਨ ਦੇ ਫੌਜੀ ਢਾਂਚੇ ਨੂੰ ਤਬਾਹ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੇਗਾ। ਲਾਵਰੋਵ ਨੇ ਕਿਹਾ ਕਿ ਰੂਸੀ ਵਫ਼ਦ ਨੇ ਇਸ ਹਫ਼ਤੇ ਦੇ ਸ਼ੁਰੂ ’ਚ ਯੂਕ੍ਰੇਨੀ ਵਾਰਤਾਕਾਰਾਂ ਨੂੰ ਆਪਣੀਆਂ ਮੰਗਾਂ ਸੌਂਪੀਆਂ ਅਤੇ ਹੁਣ ਵੀਰਵਾਰ ਦੀ ਗੱਲਬਾਤ ’ਚ ਕੀਵ ਦੀ ਪ੍ਰਤੀਕਿਰਿਆ ਦੀ ਉਡੀਕ ਕਰ ਰਿਹਾ ਹੈ।
ਇਹ ਵੀ ਪੜ੍ਹੋ : ਰੂਸ ਦੇ ਹਮਲਿਆਂ ਨਾਲ ਯੂਕ੍ਰੇਨ ਦੇ 227 ਨਾਗਰਿਕਾਂ ਦੀ ਹੋਈ ਮੌਤ : ਸੰਯੁਕਤ ਰਾਸ਼ਟਰ
ਉਨ੍ਹਾਂ ਨੇ ਕਿਹਾ ਕਿ ਪੱਛਮ ਨੇ ਯੂਕ੍ਰੇਨ ਨੂੰ ਲਗਾਤਾਰ ਹਥਿਆਰਬੰਦ ਕੀਤਾ ਹੈ ਅਤੇ ਉਸ ਦੇ ਫੌਜੀਆਂ ਨੂੰ ਸਿਖਲਾਈ ਦਿੱਤੀ ਹੈ। ਯੂਕ੍ਰੇਨ ਨੂੰ ਰੂਸ ਦੇ ਖ਼ਿਲਾਫ ਇਕ ਢਾਲ ਬਣਾਉਣ ਲਈ ਉੱਥੇ ਟਿਕਾਣੇ ਬਣਾਏ ਗਏ ਹਨ। ਰੂਸ ਦਾ ਕਹਿਣਾ ਹੈ ਕਿ ਇਸ ਨਾਲ ਯੂਕ੍ਰੇਨ ਮਾਸਕੋ ਦੀ ਸੁਰੱਖਿਆ ਲਈ ਖ਼ਤਰਾ ਬਣ ਗਿਆ ਹੈ।
ਰੂਸ ਦੇ ਹਮਲਿਆਂ ਨਾਲ ਯੂਕ੍ਰੇਨ ਦੇ 227 ਨਾਗਰਿਕਾਂ ਦੀ ਹੋਈ ਮੌਤ : ਸੰਯੁਕਤ ਰਾਸ਼ਟਰ
NEXT STORY