ਇੰਟਰਨੈਸ਼ਨਲ ਡੈਸਕ- ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਅਮਰੀਕਾ ’ਤੇ ਦੋਸ਼ ਲਾਇਆ ਹੈ ਕਿ ਉਹ ਭਾਰਤ ਵਰਗੇ ਦੇਸ਼ਾਂ ’ਤੇ ਦਬਾਅ ਬਣਾ ਰਿਹਾ ਹੈ ਤਾਂ ਜੋ ਉਹ ਰੂਸ ਤੋਂ ਸਸਤਾ ਤੇਲ ਨਾ ਖਰੀਦਣ। ਲਾਵਰੋਵ ਨੇ ਕਿਹਾ ਕਿ ਅਮਰੀਕਾ ਚਾਹੁੰਦਾ ਹੈ ਕਿ ਦੁਨੀਆ ਦੀ ਊਰਜਾ ਸਪਲਾਈ ਉਸ ਦੇ ਕੰਟਰੋਲ ਵਿਚ ਰਹੇ ਅਤੇ ਦੇਸ਼ ਮਜਬੂਰ ਹੋ ਕੇ ਮਹਿੰਗੀ ਅਮਰੀਕੀ ਗੈਸ ਖਰੀਦਣ। ਉਨ੍ਹਾਂ ਨੇ ਇਹ ਗੱਲਾਂ 9 ਫਰਵਰੀ ਨੂੰ ‘ਡਿਪਲੋਮੈਟਿਕ ਵਰਕਰਜ਼ ਡੇ’ ਮੌਕੇ ਕਹੀਆਂ।
ਲਾਵਰੋਵ ਨੇ ਕਿਹਾ ਕਿ ਅਮਰੀਕਾ ਨੇ ਡਾਲਰ ਨੂੰ ਹਥਿਆਰ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ ਹੈ। ਰੂਸ ਦੀਆਂ ਵਿਦੇਸ਼ੀ ਜਾਇਦਾਦਾਂ ਨੂੰ ਜ਼ਬਤ (ਫ੍ਰੀਜ਼) ਕਰ ਦਿੱਤਾ ਗਿਆ ਹੈ ਅਤੇ ਰੂਸ ਵਿਰੁੱਧ ਲਗਾਤਾਰ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਟਰੰਪ ਸਰਕਾਰ ਯੂਕ੍ਰੇਨ ਜੰਗ ਖਤਮ ਕਰਨ ਦੀ ਗੱਲ ਤਾਂ ਕਰਦੀ ਹੈ ਪਰ ਜੋ ਪਾਬੰਦੀਆਂ ਪਹਿਲਾਂ ਲਾਈਆਂ ਗਈਆਂ ਸਨ, ਉਹ ਅਜੇ ਵੀ ਜਾਰੀ ਹਨ। ਰੂਸ ਮੁਤਾਬਕ ਯੂਕ੍ਰੇਨ ’ਤੇ ਸਹਿਮਤੀ ਬਣਨ ਤੋਂ ਬਾਅਦ ਵੀ ਅਮਰੀਕਾ ਨਵੀਆਂ ਪਾਬੰਦੀਆਂ ਲਾਉਂਦਾ ਰਿਹਾ।
ਇਹ ਵੀ ਪੜ੍ਹੋ- ਇਮਰਾਨ ਖ਼ਾਨ ਦੀ 'ਮੌਤ' ! ਹੁਣ ਖੁੱਲ੍ਹੇਗਾ ਰਾਜ਼, ਸੁਪਰੀਮ ਕੋਰਟ ਨੇ ਵਕੀਲ ਨੂੰ ਦਿੱਤੀ ਜੇਲ੍ਹ 'ਚ ਮੁਲਾਕਾਤ ਦੀ ਇਜ਼ਾਜਤ
ਭਾਰਤ ਸਮੇਤ ਬ੍ਰਿਕਸ ਦੇਸ਼ਾਂ ’ਤੇ ਰੂਸ ਤੋਂ ਦੂਰੀ ਬਣਾਉਣ ਦਾ ਦਬਾਅ
ਰੂਸੀ ਵਿਦੇਸ਼ ਮੰਤਰੀ ਨੇ ਕਿਹਾ ਕਿ ਅਮਰੀਕਾ ਭਾਰਤ ਅਤੇ ਹੋਰ ਬ੍ਰਿਕਸ ਦੇਸ਼ਾਂ ’ਤੇ ਦਬਾਅ ਪਾ ਰਿਹਾ ਹੈ ਕਿ ਉਹ ਰੂਸ ਤੋਂ ਦੂਰੀ ਬਣਾਉਣ। ਰੂਸ ਦੀਆਂ ਤੇਲ ਕੰਪਨੀਆਂ ‘ਲੁਕੋਇਲ’ ਅਤੇ ‘ਰੋਸਨੈਫਟ’ ’ਤੇ ਰੋਕ ਲਾਈ ਗਈ ਹੈ ਅਤੇ ਰੂਸ ਦੇ ਵਪਾਰ ਅਤੇ ਨਿਵੇਸ਼ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਭ ਗਲਤ ਅਤੇ ਅਣਉਚਿਤ ਤਰੀਕੇ ਹਨ।
ਉਨ੍ਹਾਂ ਕਿਹਾ ਕਿ ਦੁਨੀਆ ਹੁਣ ਤੇਜ਼ੀ ਨਾਲ ਬਦਲ ਰਹੀ ਹੈ। ਪਹਿਲਾਂ ਅਮਰੀਕਾ ਪੂਰੀ ਦੁਨੀਆ ਦੀ ਆਰਥਿਕਤਾ ਅਤੇ ਪੈਸੇ ਦੇ ਸਿਸਟਮ ’ਤੇ ਭਾਰੂ ਸੀ ਅਤੇ ਡਾਲਰ ਰਾਹੀਂ ਆਪਣੀ ਤਾਕਤ ਦਿਖਾਉਂਦਾ ਸੀ ਪਰ ਹੁਣ ਉਸ ਦੀ ਪਕੜ ਕਮਜ਼ੋਰ ਹੋ ਰਹੀ ਹੈ। ਦੂਜੇ ਪਾਸੇ ਚੀਨ, ਭਾਰਤ ਅਤੇ ਬ੍ਰਾਜ਼ੀਲ ਵਰਗੇ ਦੇਸ਼ ਤੇਜ਼ੀ ਨਾਲ ਅੱਗੇ ਵਧ ਰਹੇ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਕੈਨੇਡਾ 'ਚ 3 ਪੰਜਾਬੀਆਂ ਸਣੇ 4 ਨੌਜਵਾਨ ਗ੍ਰਿਫ਼ਤਾਰ ! ਸ਼ਰਮਨਾਕ ਕਾਰਾ ਜਾਣ ਰਹਿ ਜਾਓਗੇ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਜਸਥਾਨ 'ਚ ਰੂਹ ਕੰਬਾਊ ਹਾਦਸੇ ਨੇ ਪਵਾਏ ਵੈਣ ! 6 ਨੌਜਵਾਨਾਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
NEXT STORY