ਵਾਸ਼ਿੰਗਟਨ (ਇੰਟ.)- ਡੋਨਾਲਡ ਟਰੰਪ ਨੇ ਇਕ ਵਾਰ ਫਿਰ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੀ ਤਾਰੀਫ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਤਿਨ ਇਕ ‘ਸਮਾਰਟ ਰਾਜਨੇਤਾ’ ਹਨ। ਟਰੰਪ ਨੇ ਅਮਰੀਕਾ ਅਤੇ ਨਾਟੋ ’ਤੇ ਮੂਰਖਾਂ ਵਾਂਗ ਕੰਮ ਕਰਨ ਦਾ ਦੋਸ਼ ਵੀ ਲਾਇਆ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਉਹ ਰਾਸ਼ਟਰਪਤੀ ਹੁੰਦੇ ਤਾਂ ਰੂਸ ਕਦੇ ਵੀ ਯੂਕ੍ਰੇਨ ’ਤੇ ਹਮਲਾ ਨਾ ਕਰਦਾ।
ਇਹ ਵੀ ਪੜ੍ਹੋ: ਯੂਕ੍ਰੇਨ 'ਚ ਫਸੇ ਭਾਰਤੀਆਂ ਲਈ ਵੱਡੀ ਰਾਹਤ,ਬਿਨਾਂ ਵੀਜ਼ਾ ਪੋਲੈਂਡ 'ਚ ਦਾਖ਼ਲ ਹੋ ਸਕਣਗੇ ਵਿਦਿਆਰਥੀ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇਨ੍ਹੀਂ ਦਿਨੀਂ ਰੂਸ-ਯੂਕ੍ਰੇਨ ਯੁੱਧ ’ਤੇ ਕਾਫੀ ਬਿਆਨਬਾਜ਼ੀ ਕਰ ਰਹੇ ਹਨ। ਉਹ ਲਗਭਗ ਹਰ ਬਿਆਨ ’ਚ ਰੂਸ ਦੀ ਤਾਰੀਫ਼ ਕਰ ਰਹੇ ਹਨ ਅਤੇ ਅਮਰੀਕਾ-ਨਾਟੋ ਦੀ ਆਲੋਚਨਾ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਟਰੰਪ ਨੇ ਰੂਸੀ ਰਾਸ਼ਟਰਪਤੀ ਪੁਤਿਨ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਨੂੰ ਯੂਕ੍ਰੇਨ ਦੇ ਦੋ ਖੇਤਰਾਂ ਦੀ ਆਜ਼ਾਦੀ ਲਈ ‘ਜੀਨੀਅਸ’ ਕਰਾਰ ਦਿੱਤਾ ਸੀ।
ਇਹ ਵੀ ਪੜ੍ਹੋ: ਯੂਕ੍ਰੇਨ ਸੰਕਟ 'ਤੇ ਸੁਰੱਖਿਆ ਪ੍ਰੀਸ਼ਦ 'ਚ ਭਾਰਤ ਨੇ ਇਕ ਵਾਰ ਫਿਰ ਵੋਟਿੰਗ ਤੋਂ ਬਣਾਈ ਦੂਰੀ
ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਕੰਜ਼ਰਵੇਟਿਵ ਪਾਲੀਟਿਕਲ ਐਕਸ਼ਨ ਕਾਨਫਰੰਸ ’ਚ ਭਾਸ਼ਣ ਦੌਰਾਨ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਰੂਸ ਦੀ ਤਾਰੀਫ ਕੀਤੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਸਮੱਸਿਆ ਇਹ ਨਹੀਂ ਹੈ ਕਿ ਪੁਤਿਨ ਸਮਾਰਟ ਹਨ, ਬੇਸ਼ੱਕ ਉਹ ਸਮਾਰਟ ਹਨ ਪਰ ਅਸਲ ਸਮੱਸਿਆ ਇਹ ਹੈ ਕਿ ਸਾਡੇ ਨੇਤਾ ਮੂਰਖ ਹਨ। ਮੂਰਖ। ਬਹੁਤ ਮੂਰਖ।
ਇਹ ਵੀ ਪੜ੍ਹੋ: ਯੂਕ੍ਰੇਨ ’ਚ ਫਸੇ ਭਾਰਤੀ ਵਿਦਿਆਰਥੀਆਂ ਦੀ ਹੋ ਰਹੀ ਕੁੱਟਮਾਰ, ਪੁਲਸ ਦੇ ਜ਼ੁਲਮਾਂ ਦੀ ਵੀਡੀਓ ਆਈ ਸਾਹਮਣੇ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਰੂਸ-ਯੂਕ੍ਰੇਨ ਵਿਚਾਲੇ ਯੁੱਧ ਦਾ ਅੱਜ ਪੰਜਵਾਂ ਦਿਨ, ਜਾਣੋ ਹਰ ਘਟਨਾ ਦੀ Live Update
NEXT STORY