ਇੰਟਰਨੈਸ਼ਨਲ ਡੈਸਕ (ਬਿਊਰੋ): ਯੂਕ੍ਰੇਨ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਰੂਸੀ ਹਮਲੇ ਵਿੱਚ ਹੁਣ ਤੱਕ 14 ਬੱਚਿਆਂ ਸਮੇਤ 352 ਯੂਕ੍ਰੇਨੀ ਮਾਰੇ ਗਏ ਹਨ ਅਤੇ 116 ਬੱਚਿਆਂ ਸਮੇਤ 1,684 ਲੋਕ ਜ਼ਖਮੀ ਹੋਏ ਹਨ। ਮੰਤਰਾਲੇ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਪਰ ਉਸ ਨੇ ਇਹ ਨਹੀਂ ਦੱਸਿਆ ਕਿ ਯੂਕ੍ਰੇਨੀ ਹਥਿਆਰਬੰਦ ਬਲਾਂ ਦੇ ਕਿੰਨੇ ਜਵਾਨ ਜ਼ਖਮੀ ਹੋਏ ਹਨ। ਰੂਸ ਦੇ ਰੱਖਿਆ ਮੰਤਰਾਲੇ ਨੇ ਐਤਵਾਰ ਨੂੰ ਸਿਰਫ ਇਹ ਸਵੀਕਾਰ ਕੀਤਾ ਕਿ ਰੂਸੀ ਸੈਨਿਕ ਹਲਾਕ ਹੋਏ ਹਨ, ਪਰ ਸੰਖਿਆ ਨਹੀਂ ਦੱਸੀ।
ਯੂਕ੍ਰੇਨ 'ਤੇ ਹਮਲਾ ਕਰ ਚੁਤਰਫ਼ਾ ਘਿਰਿਆ ਰੂਸ, ਹੁਣ ਬ੍ਰਿਟੇਨ ਨੇ ਲਿਆ ਅਹਿਮ ਫ਼ੈਸਲਾ
ਬ੍ਰਿਟੇਨ ਨੇ ਸੋਮਵਾਰ ਨੂੰ ਰੂਸ ਦੇ ਯੂਕ੍ਰੇਨ 'ਤੇ ਹਮਲੇ ਦੇ ਜਵਾਬ ਵਿਚ ਰੂਸੀ ਸੰਘ ਦੇ ਸੈਂਟਰਲ ਬੈਂਕ (ਸੀਬੀਆਰ) ਖ਼ਿਲਾਫ਼ ਵਾਧੂ ਆਰਥਿਕ ਪਾਬੰਦੀਆਂ ਲਗਾਉਣ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ। ਬ੍ਰਿਟੇਨ ਦੇ ਖਜ਼ਾਨਾ ਵਿਭਾਗ ਨੇ ਕਿਹਾ ਕਿ ਪਹਿਲਾਂ ਐਲਾਨੇ ਗਏ ਪਾਬੰਦੀਸ਼ੁਦਾ ਉਪਾਵਾਂ ਤੋਂ ਇਲਾਵਾ ਬੈਂਕ ਆਫ ਇੰਗਲੈਂਡ ਦੇ ਚਾਂਸਲਰ ਅਤੇ ਬੈਂਕ ਆਫ ਇੰਗਲੈਂਡ ਦੇ ਗਵਰਨਰ ਨੇ ਸੀ.ਬੀ.ਆਰ. ਨੂੰ ਨਿਸ਼ਾਨਾ ਬਣਾਉਂਦੇ ਹੋਏ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਜਵਾਬ ਵਿੱਚ ਸਰਕਾਰ ਦੇ ਹੋਰ ਪਾਬੰਦੀਸ਼ੁਦਾ ਆਰਥਿਕ ਉਪਾਅ ਅਪਣਾਉਣ ਦੇ ਇਰਾਦੇ ਦਾ ਐਲਾਨ ਕੀਤਾ।
ਯੁੱਧ ਦਰਮਿਆਨ ਰੂਸ ਨਾਲ ਗੱਲਬਾਤ ਲਈ ਬੇਲਾਰੂਸ ਦੀ ਸਰਹੱਦ 'ਤੇ ਪਹੁੰਚਿਆ ਯੂਕ੍ਰੇਨ ਦਾ ਵਫ਼ਦ
ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਰੁਕੇਗੀ ਜਾਂ ਨਹੀਂ, ਇਸ 'ਤੇ ਅੱਜ ਫ਼ੈਸਲਾ ਹੋ ਸਕਦਾ ਹੈ। ਅਸਲ ਵਿਚ ਰੂਸ ਨਾਲ ਗੱਲਬਾਤ ਲਈ ਯੂਕ੍ਰੇਨ ਦਾ ਵਫ਼ਦ ਬੇਲਾਰੂਸ ਦੀ ਸਰਹੱਦ 'ਤੇ ਪਹੁੰਚ ਚੁੱਕਾ ਹੈ। ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਇਸ ਗੱਲਬਾਤ ਨਾਲ ਕੋਈ ਸਫਲਤਾ ਮਿਲੇਗੀ ਜਾਂ ਨਹੀਂ। ਭਾਰਤੀ ਸਮੇਂ ਮੁਤਾਬਕ ਇਹ ਮੀਟਿੰਗ 3.30 ਵਜੇ ਹੋਵੇਗੀ। ਰੂਸ ਦਾ ਵਫਦ ਵੀ ਗੱਲਬਾਤ ਲਈ ਬੇਲਾਰੂਸ ਪਹੁੰਚ ਚੁੱਕਾ ਹੈ।
ਬ੍ਰਾਜ਼ੀਲ ਦਾ ਯੂਕ੍ਰੇਨ ਪ੍ਰਤੀ ਨਿਰਪੱਖ ਰੁਖ਼, ਜਦਕਿ ਬੇਲਾਰੂਸ ਦਾ ਰੂਸ ਵੱਲੋਂ ਫ਼ੌਜ ਭੇਜਣ ਦਾ ਖਦਸ਼ਾ ਬਰਕਰਾਰ
ਯੂਕ੍ਰੇਨ ਵਿੱਚ ਰੂਸ ਦੇ ਹਮਲੇ ਦਾ ਸਮਰਥਨ ਕਰਦੇ ਹੋਏ ਬੇਲਾਰੂਸ ਸੋਮਵਾਰ ਤੱਕ ਯੂਕ੍ਰੇਨ ਵਿੱਚ ਫੌ਼ਜ ਭੇਜ ਸਕਦਾ ਹੈ।ਇੱਕ ਸੀਨੀਅਰ ਅਮਰੀਕੀ ਖੁਫੀਆ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਰੂਸ ਨੇ ਪਿਛਲੇ ਹਫਤੇ 24 ਫਰਵਰੀ ਨੂੰ ਯੂਕ੍ਰੇਨ 'ਤੇ ਹਮਲਾ ਕੀਤਾ ਸੀ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਅਮਰੀਕੀ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿਬੇਲਾਰੂਸ ਦੇ ਰੂਸ ਵੱਲੋਂ ਯੁੱਧ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਆਉਣ ਵਾਲੇ ਦਿਨਾਂ ਵਿਚ ਰੂਸ ਅਤੇ ਯੂਕ੍ਰੇਨ ਵਿਚਾਲੇ ਹੋਣ ਵਾਲੀ ਗੱਲਬਾਤ 'ਤੇ
ਨਿਰਭਰ ਕਰੇਗਾ।
ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੇ ਸੋਮਵਾਰ ਨੂੰ ਰੂਸ 'ਤੇ ਪਾਬੰਦੀਆਂ ਲਗਾਉਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਹ ਯੂਕ੍ਰੇਨ 'ਤੇ ਨਿਰਪੱਖ ਸਟੈਂਡ ਲੈਣਗੇ। ਬੋਲਸੋਨਾਰੋ ਨੇ ਕਿਹਾ ਕਿ ਬ੍ਰਾਜ਼ੀਲ ਰੂਸੀ ਖਾਦ 'ਤੇ ਨਿਰਭਰ ਹੈ ਅਤੇ ਮਾਸਕੋ ਵਿਰੁੱਧ ਪਾਬੰਦੀਆਂ ਲਗਾਉਣ ਨਾਲ ਬ੍ਰਾਜ਼ੀਲ ਵਿੱਚ ਖੇਤੀਬਾੜੀ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸ਼ਾਂਤੀ ਦੇ ਸਮਰਥਨ ਵਿੱਚ ਹਨ ਪਰ ਬ੍ਰਾਜ਼ੀਲ ਵਿੱਚ ਹੋਰ ਸਮੱਸਿਆਵਾਂ ਪੈਦਾ ਨਹੀਂ ਕਰਨਾ ਚਾਹੁੰਦੇ।
ਰੂਸ ਲਈ ਨਵੀਂ ਚੁਣੌਤੀ, ਅਮਰੀਕਾ, ਆਸਟ੍ਰੇਲੀਆ ਸਮੇਤ ਇਨ੍ਹਾਂ ਦੇਸ਼ਾਂ ਨੇ ਯੂਕ੍ਰੇਨ ਨੂੰ ਭੇਜੇ ਸ਼ਕਤੀਸ਼ਾਲੀ ਹਥਿਆਰ
ਰੂਸ ਵਿਰੁੱਧ ਚਲ ਰਹੇ ਯੁੱਧ ਵਿਚ ਯੂਕ੍ਰੇਨ ਦੀ ਮਦਦ ਲਈ ਕਈ ਦੇਸ਼ ਅੱਗੇ ਆਏ ਹਨ। ਇਹਨਾਂ ਵਿਚ ਆਸਟ੍ਰੇਲੀਆ, ਅਮਰੀਕਾ, ਬ੍ਰਿਟੇਨ, ਜਰਮਨੀ ਸਵੀਡਨ ਅਤੇ ਫਿਨਲੈਂਡ ਆਦਿ ਦੇਸ਼ ਸ਼ਾਮਲ ਹਨ। ਅਮਰੀਕਾ ਨੇ ਪਹਿਲੀ ਵਾਰ ਯੂਕ੍ਰੇਨ ਨੂੰ ਸਟਿੰਗਰ ਮਿਜ਼ਾਈਲਾਂ ਦੀ ਸਿੱਧੀ ਸਪਲਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਵ੍ਹਾਈਟ ਹਾਊਸ ਦੁਆਰਾ ਪ੍ਰਵਾਨਿਤ ਪੈਕੇਜ ਦਾ ਹਿੱਸਾ ਹੈ।ਇਸ ਤੋਂ ਪਹਿਲਾਂ ਜਰਮਨੀ ਨੇ ਐਲਾਨ ਕੀਤਾ ਸੀ ਕਿ ਉਹ ਯੂਕ੍ਰੇਨ ਨੂੰ 500 ਸਟਿੰਗਰ ਮਿਜ਼ਾਈਲਾਂ ਅਤੇ ਹੋਰ ਹਥਿਆਰਾਂ ਦੀ ਸਪਲਾਈ ਕਰੇਗਾ। ਹਾਈ ਸਪੀਡ ਸਟਿੰਗਰ ਬਹੁਤ ਸਟੀਕ ਹੁੰਦੇ ਹਨ ਅਤੇ ਹੈਲੀਕਾਪਟਰਾਂ ਨੂੰ ਸ਼ੂਟ ਕਰਨ ਲਈ ਵਰਤੇ ਜਾਂਦੇ ਹਨ।
ਇਸ ਤੋਂ ਇਲਾਵਾ ਆਸਟ੍ਰੇਲੀਆਈ ਸਰਕਾਰ ਨੇ ਸੋਮਵਾਰ ਨੂੰ ਇਹ ਵੀ ਘੋਸ਼ਣਾ ਕੀਤੀ ਕਿ ਉਹ ਰੂਸੀ ਹਮਲੇ ਵਿਰੁੱਧ ਯੂਕ੍ਰੇਨ ਦੀ ਸਹਾਇਤਾ ਲਈ ਘਾਤਕ ਫ਼ੌਜੀ ਹਥਿਆਰ ਮੁਹੱਈਆ ਕਰਵਾਏਗੀ ਪਰ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਕਿਹੜੇ ਹਥਿਆਰ ਮੁਹੱਈਆ ਕਰਵਾਏਗੀ। ਸਵੀਡਨ ਅਤੇ ਫਿਨਲੈਂਡ ਨੇ ਵੀ ਇਹ ਕਿਹਾ ਕਿ ਉਹ ਯੂਕ੍ਰੇਨ ਨੂੰ ਫ਼ੌਜੀ ਸਹਾਇਤਾ ਭੇਜਣਗੇ, ਜਿਸ ਵਿੱਚ ਟੈਂਕ ਵਿਰੋਧੀ ਹਥਿਆਰ, ਹੈਲਮੇਟ ਅਤੇ ਸੁਰੱਖਿਆਤਮਕ ਗੀਅਰ ਸ਼ਾਮਲ ਹਨ।ਫਿਨਲੈਂਡ ਨੇ ਐਤਵਾਰ ਨੂੰ ਇਹ ਵੀ ਕਿਹਾ ਕਿ ਉਹ ਯੂਕ੍ਰੇਨ ਨੂੰ ਸਹਾਇਤਾ ਵਜੋਂ ਦੋ ਐਮਰਜੈਂਸੀ ਮੈਡੀਕਲ ਕੇਅਰ ਸੈਂਟਰਾਂ ਲਈ ਉਪਕਰਨ, 2,000 ਹੈਲਮੇਟ, 2,000 ਬੁਲੇਟਪਰੂਫ ਜੈਕਟਾਂ ਅਤੇ 100 ਸਟ੍ਰੈਚਰ ਭੇਜੇਗਾ।
ਯੂਰਪ, ਕੈਨੇਡਾ ਵੱਲੋਂ ਰੂਸ ਨੂੰ ਵੱਡਾ ਝਟਕਾ, ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਕੀਤਾ ਬੰਦ
ਯੂਕ੍ਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਯੂਰਪ ਅਤੇ ਕੈਨੇਡਾ ਨੇ ਕਿਹਾ ਕਿ ਉਹ ਰੂਸੀ ਏਅਰਲਾਈਨਜ਼ ਲਈ ਆਪਣਾ ਹਵਾਈ ਖੇਤਰ ਬੰਦ ਕਰ ਦੇਣਗੇ, ਜਿਸ ਨਾਲ ਅਮਰੀਕਾ ‘ਤੇ ਵੀ ਅਜਿਹਾ ਕਰਨ ਲਈ ਦਬਾਅ ਵਧੇਗਾ। ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਐਤਵਾਰ ਨੂੰ ਕਿਹਾ ਕਿ ਯੂਰਪੀਅਨ ਯੂਨੀਅਨ ਰੂਸੀਆਂ ਦੀ ਮਲਕੀਅਤ ਵਾਲੇ, ਰਜਿਸਟਰਡ ਜਾਂ ਨਿਯੰਤਰਿਤ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦੇਵੇਗੀ, ਜਿਸ ਵਿੱਚ "ਕੁਲੀਨ ਵਰਗਾਂ ਦੇ ਨਿੱਜੀ ਜੈੱਟ" ਵੀ ਸ਼ਾਮਲ ਹਨ।
ਕੈਨੇਡਾ ਦੇ ਟਰਾਂਸਪੋਰਟ ਮੰਤਰੀ ਉਮਰ ਅਲਗਬਾਰਾ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਆਪਣੇ ਗੁਆਂਢੀ 'ਤੇ ਬਿਨਾਂ ਭੜਕਾਹਟ ਦੇ ਹਮਲੇ ਲਈ ਰੂਸ ਨੂੰ ਜਵਾਬਦੇਹ ਠਹਿਰਾਉਣ ਲਈ ਸਾਰੇ ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਰਿਹਾ ਹੈ।
ਆਸਟ੍ਰੇਲੀਆ ਨੇ ਰੂਸ ਵਿਰੁੱਧ ਨਵੀਆਂ ਪਾਬੰਦੀਆਂ ਦਾ ਕੀਤਾ ਐਲਾਨ, ਪੁਤਿਨ 'ਤੇ ਲਗਾਈ ਯਾਤਰਾ ਪਾਬੰਦੀ
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸੋਮਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਰੂਸੀ ਸੁਰੱਖਿਆ ਪ੍ਰੀਸ਼ਦ ਦੇ ਮੈਂਬਰਾਂ 'ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ।ਮੌਰੀਸਨ ਨੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਯੂਕ੍ਰੇਨ ਖ਼ਿਲਾਫ਼ ਉਸ ਦੀ ਘਿਨਾਉਣੀ ਅਣਉਚਿਤ ਜੰਗ ਲਈ ਜਵਾਬਦੇਹ ਠਹਿਰਾ ਰਹੇ ਹਾਂ। ਬੀਤੀ ਅੱਧੀ ਰਾਤ ਤੋਂ ਆਸਟ੍ਰੇਲੀਆ ਵੱਲੋਂ ਵਿੱਤੀ ਅਤੇ ਯਾਤਰਾ ਪਾਬੰਦੀਆਂ ਰੂਸੀ ਰਾਸ਼ਟਰਪਤੀ ਅਤੇ ਰੂਸ ਦੀ ਸੁਰੱਖਿਆ ਕੌਂਸਲ ਦੇ ਬਾਕੀ ਸਥਾਈ ਮੈਂਬਰਾਂ: ਵਿਦੇਸ਼ ਮੰਤਰੀ ਸਰਗੇਈ ਲਾਵਰੋਵ, ਰੱਖਿਆ ਮੰਤਰੀ ਸਰਗੇਈ ਸ਼ੋਇਗੂ, ਪ੍ਰਧਾਨ ਮੰਤਰੀ ਮਿਖਾਇਲ ਮਿਸ਼ੁਸਤੀਨ ਅਤੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਵਲਾਦੀਮੀਰ ਕੋਲੋਕੋਲਤਸੇਵ 'ਤੇ ਲਾਗੂ ਹੋ ਗਈਆਂ।
ਫਰਾਂਸ ਨੇ ਆਪਣੇ ਨਾਗਰਿਕਾਂ ਨੂੰ ਰੂਸ, ਬੇਲਾਰੂਸ ਛੱਡਣ ਲਈ ਕਿਹਾ
ਰੂਸ ਲਈ ਯੂਰਪੀ ਸੰਘ ਦੇ ਹਵਾਈ ਖੇਤਰ ਨੂੰ ਬੰਦ ਕਰਨ ਤੋਂ ਬਾਅਦ ਫਰਾਂਸ ਦੇ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਆਪਣੇ ਨਾਗਰਿਕਾਂ ਨੂੰ ਤੁਰੰਤ ਰੂਸ ਛੱਡਣ ਲਈ ਕਿਹਾ ਹੈ। ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਰੂਸ ਅਤੇ ਯੂਰਪ ਦੇ ਵਿਚਕਾਰ ਹਵਾਈ ਮਾਰਗਾਂ 'ਤੇ ਵਧਦੀਆਂ ਪਾਬੰਦੀਆਂ ਕਾਰਨ ਤੁਹਾਨੂੰ (ਫਰਾਂਸੀਸੀ ਨਾਗਰਿਕਾਂ) ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਵਰਤਮਾਨ ਵਿੱਚ ਰੂਸ ਵਿੱਚ ਕੰਮ ਕਰ ਰਹੀਆਂ ਏਅਰਲਾਈਨਾਂ ਦੁਆਰਾ ਬਿਨਾਂ ਕਿਸੇ ਦੇਰੀ ਦੇ ਦੇਸ਼ ਛੱਡਣ ਦੀ ਵਿਵਸਥਾ ਕਰੋ।
ਇਸ ਦੇ ਨਾਲ ਹੀ ਇਕ ਹੋਰ ਨੋਟਿਸ ਵਿਚ ਮੰਤਰਾਲੇ ਨੇ ਬੇਲਾਰੂਸ ਨੂੰ ਤੁਰੰਤ ਛੱਡਣ ਲਈ ਕਿਹਾ ਹੈ। ਮੰਤਰਾਲੇ ਨੇ ਕਿਹਾ ਕਿ ਬੇਲਾਰੂਸ ਵਿੱਚ ਫਰਾਂਸੀਸੀ ਨਾਗਰਿਕਾਂ ਨੂੰ ਲਿਥੁਆਨੀਆ, ਪੋਲੈਂਡ ਜਾਂ ਲਾਤਵੀਆ ਰਾਹੀਂ ਸੜਕ ਰਾਹੀਂ ਬਿਨਾਂ ਦੇਰੀ ਕੀਤੇ ਦੇਸ਼ ਛੱਡਣ ਦੀ ਅਪੀਲ ਕੀਤੀ ਜਾਂਦੀ ਹੈ।
ਆਸਟ੍ਰੇਲੀਆ ਨੇ ਰੂਸ ਵਿਰੁੱਧ ਨਵੀਆਂ ਪਾਬੰਦੀਆਂ ਦਾ ਕੀਤਾ ਐਲਾਨ, ਪੁਤਿਨ 'ਤੇ ਲਗਾਈ ਯਾਤਰਾ ਪਾਬੰਦੀ
NEXT STORY