ਮਾਸਕੋ (ਏਜੰਸੀ) : ਰੂਸ ਦਾ ਇਕ ਫੌਜੀ ਮਾਲਵਾਹਕ ਜਹਾਜ਼ ਸ਼ੁੱਕਰਵਾਰ ਨੂੰ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਚਾਲਕ ਦਲ ਦੇ ਘੱਟੋ-ਘੱਟ ਚਾਰ ਮੈਂਬਰਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਭਾਰੀ ਮਾਲਵਾਹਕ ਆਈ.ਐੱਲ.-76 ਕਾਰਗੋ ਜਹਾਜ਼ ਦੱਖਣ-ਪੱਛਮੀ ਰਿਆਜ਼ਾਨ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ। ਰੂਸੀ ਰੱਖਿਆ ਮੰਤਰਾਲਾ ਨੇ ਕਿਹਾ ਕਿ ਜਹਾਜ਼ ਦੇ ਇੰਜਣ 'ਚ ਖ਼ਰਾਬੀ ਆ ਗਈ ਸੀ, ਜਿਸ ਕਾਰਨ ਚਾਲਕ ਦਲ ਨੂੰ 'ਕ੍ਰੈਸ਼ ਲੈਂਡਿੰਗ' ਕਰਨ ਲਈ ਮਜ਼ਬੂਰ ਹੋਣਾ ਪਿਆ।
ਖੇਤਰੀ ਪ੍ਰਸ਼ਾਸਨ ਨੇ ਕਿਹਾ ਕਿ ਰਿਆਜ਼ਾਨ ਸ਼ਹਿਰ ਦੇ ਬਾਹਰ ਇੱਕ ਖੇਤ ਵਿੱਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ ਉਸਦੇ ਚਾਲਕ ਦਲ ਦੇ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਚਾਰ-ਇੰਜਣ ਵਾਲੇ ਆਈ.ਐੱਲ.-76 ਨੂੰ 1970 ਦੇ ਦਹਾਕੇ ਵਿੱਚ ਡਿਜ਼ਾਇਨ ਕੀਤਾ ਗਿਆ ਸੀ ਅਤੇ ਇਸ ਨੇ ਸੋਵੀਅਤ ਅਤੇ ਰੂਸੀ ਹਵਾਈ ਫ਼ੌਜ ਲਈ ਮੁੱਖ ਮਾਲਵਾਹਕ ਜਹਾਜ਼ ਵਜੋਂ ਕੰਮ ਕੀਤਾ ਗਿਆ ਹੈ। ਇਹ ਦੁਨੀਆ ਭਰ ਦੇ ਕਈ ਦੇਸ਼ਾਂ ਦੁਆਰਾ ਵਿਆਪਕ ਤੌਰ 'ਤੇ ਵਰਤਿਆ ਜਾਂਦਾ ਹੈ।
ਸਕਾਟਲੈਂਡ: ਸਿੱਧੂ ਮੂਸੇਵਾਲਾ ਦੀ ਯਾਦ 'ਚ ਅਰਦਾਸ ਸਮਾਗਮ 26 ਜੂਨ ਨੂੰ
NEXT STORY