ਸੋਫੀਆ-ਰੂਸ ਦੇ ਦੋ ਹਵਾਈ ਜਹਾਜ਼ ਐਤਵਾਰ ਨੂੰ ਕਈ ਰੂਸੀ ਡਿਪਲੋਮੈਟ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੈ ਕੇ ਬੁਲਗਾਰੀਆ ਤੋਂ ਰਵਾਨਾ ਹੋਣ ਵਾਲੇ ਹਨ। ਰੂਸ ਦੇ ਡਿਪਲੋਮੈਟ ਕਰਮਚਾਰੀਆਂ ਨੂੰ ਕੱਢੇ ਜਾਣ ਦੇ ਫੈਸਲੇ ਨਾਲ ਬੁਲਗਾਰੀਆ ਨਾਲ ਮਾਸਕੋ ਦੇ ਸਬੰਧ ਹੋਰ ਖਰਾਬ ਹੋ ਗਏ ਹਨ। ਉੱਚ ਦਰਜੇ ਦੇ ਰੂਸੀ ਡਿਪਲੋਮੈਟ ਫ਼ਿਲਿਪ ਵੋਸਕਰੇਨਸਕੀ ਨੇ ਬੁਲਗਾਰੀਆ ਦੀ ਰਾਜਧਾਨੀ ਸੋਫੀਆ 'ਚ ਹਵਾਈ ਅੱਡੇ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਪਿਛਲੇ ਹਫ਼ਤੇ 'ਅਸਵੀਕਾਰਯੋਗ ਵਿਅਕਤ' ਐਲਾਨ ਕੀਤੇ ਗਏ 70 ਰੂਸੀ ਡਿਪਲੋਮੈਟ ਕਰਮਚਾਰੀਆਂ 'ਚ ਸ਼ਾਮਲ ਹਨ ਅਤੇ ਸੋਮਵਾਰ ਤੋਂ ਪਹਿਲਾਂ ਦੇਸ਼ ਛੱਡਣ ਦਾ ਹੁਕਮ ਹੈ।
ਇਹ ਵੀ ਪੜ੍ਹੋ : ਚੀਨ : ਚਾਬਾ ਤੂਫ਼ਾਨ ਦੀ ਲਪੇਟ 'ਚ ਆਉਣ ਕਾਰਨ ਡੁੱਬੀ ਕ੍ਰੇਨ, 27 ਲੋਕ ਲਾਪਤਾ
ਰੂਸੀ ਡਿਪਲੋਮੈਟਾਂ ਨੂੰ ਕੱਢਣ ਦਾ ਐਲਾਨ ਨਾਲ ਬੁਲਗਾਰੀਆ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਕਿਰਿਲ ਪੇਟਕੋਵ ਨੇ ਕੀਤਾ ਸੀ, ਜਿਨ੍ਹਾਂ ਨੇ ਯੂਕ੍ਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਮਾਸਕੋ ਵਿਰੁੱਧ ਸਖ਼ਤ ਰੁਖ਼ ਅਪਣਾਇਆ ਹੈ। ਪੇਟਕੋਵ ਨੇ ਕਿਹਾ ਕਿ ਕੱਢੇ ਜਾਣ ਤੋਂ ਬਾਅਦ ਬੁਲਗਾਰੀਆ 'ਚ ਰੂਸ ਦੇ 43 ਕਰਮਚਾਰੀ ਰਹਿ ਸਕਣਗੇ। ਉਨ੍ਹਾਂ ਕਿਹਾ ਕਿ ਬੁਲਗਾਰੀਆ ਦੇ ਮਾਸਕੋ 'ਚ ਸਿਰਫ 12 ਡਿਪਲੋਮੈਟ ਕਰਮਚਾਰੀ ਹਨ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਬੁਲਗਾਰੀਆ ਦੇ ਹਿੱਤਾਂ ਵਿਰੁੱਧ ਕੰਮ ਕਰੇਗਾ, ਉਸ ਨੂੰ ਉਸ ਦੇਸ਼ ਵਾਪਸ ਜਾਣ ਲਈ ਕਿਹਾ ਜਾਵੇਗਾ, ਜਿਥੋ ਉਹ ਆਏ ਸਨ।
ਇਹ ਵੀ ਪੜ੍ਹੋ :ਰਾਬੜੀ ਨਿਵਾਸ 'ਚ ਪੌੜੀਆਂ ਤੋਂ ਉਤਰਦੇ ਸਮੇਂ ਡਿੱਗੇ ਲਾਲੂ ਯਾਦਵ, ਟੁੱਟੀ ਮੋਢੇ ਦੀ ਹੱਡੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਚੀਨ : ਚਾਬਾ ਤੂਫ਼ਾਨ ਦੀ ਲਪੇਟ 'ਚ ਆਉਣ ਕਾਰਨ ਡੁੱਬੀ ਕ੍ਰੇਨ, 27 ਲੋਕ ਲਾਪਤਾ
NEXT STORY