ਮਾਸਕੋ/ਕਾਬੁਲ (ਏਜੰਸੀ)- ਅਫਗਾਨਿਸਤਾਨ ਵਿੱਚ ਰੂਸੀ ਦੂਤਘਰ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਵੀਜ਼ਾ ਅਤੇ ਦਸਤਾਵੇਜ਼ ਜਾਰੀ ਕਰਨ 'ਤੇ ਰੋਕ ਲਗਾ ਦਿੱਤੀ ਹੈ, ਪਰ ਪਹਿਲਾਂ ਤੋਂ ਮਨਜ਼ੂਰ ਦਸਤਾਵੇਜ਼ਾਂ ਨੂੰ ਜਾਰੀ ਕਰਨ ਦੇ ਵਿਕਲਪਾਂ 'ਤੇ ਕੰਮ ਕੀਤਾ ਜਾ ਰਿਹਾ ਹੈ। ਉਸ ਨੇ ਸੈਲਾਨੀਆਂ ਨੂੰ ਕਿਹਾ ਕਿ ਉਹ ਫਿਲਹਾਲ ਨਿੱਜੀ ਤੌਰ 'ਤੇ ਵਣਜ ਦੂਤਘਰ ਵਿੱਚ ਨਾ ਆਉਣ। ਦੂਤਘਰ ਨੇ ਕਿਹਾ ਕਿ ਰੂਸੀ ਨਾਗਰਿਕ ਐਮਰਜੈਂਸੀ ਦੀ ਸਥਿਤੀ ਵਿੱਚ ਐਮਰਜੈਂਸੀ ਕੌਂਸਲਰ ਸਹਾਇਤਾ ਲਈ ਸੰਪਰਕ ਕਰ ਸਕਦੇ ਹਨ।
ਦੱਸ ਦੇਈਏ ਕਿ ਕਾਬੁਲ ਵਿੱਚ ਰੂਸੀ ਦੂਤਘਰ ਦੇ ਵਣਜ ਦੂਤਘਰ ਵਿਭਾਗ ਦੀ ਇਮਾਰਤ ਨੇੜੇ 5 ਸਤੰਬਰ ਨੂੰ ਧਮਾਕਾ ਹੋਇਆ ਸੀ। ਰੂਸੀ ਵਿਦੇਸ਼ ਮੰਤਰਾਲਾ ਮੁਤਾਬਕ ਅੱਤਵਾਦੀ ਹਮਲੇ 'ਚ ਡਿਪਲੋਮੈਟਿਕ ਮਿਸ਼ਨ ਦੇ 2 ਕਰਮਚਾਰੀ ਮਾਰੇ ਗਏ ਸਨ। ਮੰਤਰਾਲਾ ਨੇ ਕਿਹਾ ਕਿ ਰੂਸੀ ਦੂਤਘਰ ਅਫਗਾਨਿਸਤਾਨ ਦੇ ਸੁਰੱਖਿਆ ਬਲਾਂ ਨਾਲ ਨਜ਼ਦੀਕੀ ਸੰਪਰਕ ਵਿੱਚ ਹੈ, ਜੋ ਇਸ ਧਮਾਕੇ ਦੀ ਜਾਂਚ ਕਰ ਰਹੇ ਹਨ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਆਸ ਪ੍ਰਗਟਾਈ ਹੈ ਕਿ ਹਮਲੇ ਦੇ ਜ਼ਿੰਮੇਵਾਰ ਲੋਕਾਂ ਅਤੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਫੜ ਲਿਆ ਜਾਵੇਗਾ।
PM ਅਲਬਾਨੀਜ਼ ਨਾਲ ਸ਼ਾਹੀ ਅੰਤਿਮ ਸੰਸਕਾਰ 'ਚ ਸ਼ਾਮਲ ਹੋਣਗੇ ਘੋੜਾ ਟ੍ਰੇਨਰ, ਵ੍ਹੀਲਚੇਅਰ ਅਥਲੀਟ
NEXT STORY