ਬੀਜਿੰਗ (ਵਾਰਤਾ): ਵਿਸ਼ਵ ਸਿਹਤ ਸੰਗਠਨ (ਡਬਲਊ.ਐੱਚ.ਓ.) ਦੀ ਮਾਹਰ ਟੀਮ ਵਿਚ ਸ਼ਾਮਲ ਰੂਸ ਦੇ ਵਲਾਦੀਮੀਰ ਡੇਡਕੋਵ ਨੇ ਕਿਹਾ ਹੈ ਕਿ ਵੁਹਾਨ ਦੇ ਸੀਫੂਡ ਬਾਜ਼ਾਰ ਵਿਚ ਕੋਰੋਨਾ ਦੇ ਫੈਲਣ ਦੀਆਂ ਸਾਰੀਆਂ ਸਥਿਤੀਆਂ ਮੌਜੂਦ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਵਾਇਰਸ ਦੀ ਉਤਪਤੀ ਮਤਲਬ ਸ਼ੁਰੂਆਤ ਇੱਥੋਂ ਹੋਈ ਹੈ।ਵੁਹਾਨ ਦਾ ਹੁਆਨਨ ਬਾਜ਼ਾਰ ਕੋਰੋਨਾ ਮਹਾਮਾਰੀ ਦੇ ਫੈਲਣ ਮਗਰੋਂ 1 ਜਨਵਰੀ, 2020 ਨੂੰ ਬੰਦ ਕਰ ਦਿੱਤਾ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ- ਮਿਆਂਮਾਰ 'ਚ ਸਿਹਤ ਕਰਮੀਆਂ ਵੱਲੋਂ ਮਿਲਟਰੀ ਸਰਕਾਰ ਲਈ ਕੰਮ ਕਰਨ ਤੋਂ ਇਨਕਾਰ
ਇਸ ਬਾਜ਼ਾਰ ਵਿਚ ਸਬਜ਼ੀ ਦੇ ਨਾਲ ਸਮੁੰਦਰੀ ਅਤੇ ਵੱਖ-ਵੱਖ ਤਰ੍ਹਾਂ ਦਾ ਮਾਂਸ ਵੇਚਿਆ ਜਾਂਦਾ ਹੈ। ਕੋਰੋਨਾ ਨਾਲ ਸ਼ੁਰੂ ਵਿਚ ਪੀੜਤ ਹੋਣ ਵਾਲੇ ਲੋਕ ਵੀ ਇਸ ਬਾਜ਼ਾਰ ਵਿਚ ਕੰਮ ਕਰਦੇ ਸਨ। ਵਿਗਿਆਨੀ ਭਾਵੇਂਕਿ ਹਾਲੇ ਵੀ ਕੋਰੋਨਾ ਵਾਇਰਸ ਦੇ ਪ੍ਰਸਾਰ ਵਿਚ ਪਾਈ ਗਈ ਭੂਮਿਕਾ ਦੇ ਬਾਰੇ ਵਿਚ ਇਕ ਸਪੱਸ਼ਟ ਨਤੀਜੇ 'ਤੇ ਪਹੁੰਚ ਨਹੀਂ ਸਕੇ ਹਨ। ਡੇਡਕੋਵ ਨੇ ਕਿਹਾ,''ਅਸੀਂ ਵੁਹਾਨ ਦਾ ਬਾਜ਼ਾਰ ਦੇਖਿਆ ਅਤੇ ਚੀਨ ਦੇ ਸਫਾਈ ਨਿਯਮਾਂ ਤੋਂ ਬਹੁਤ ਜਾਣੂ ਨਹੀਂ ਹਾਂ ਪਰ ਇਸ ਨੂੰ ਦੇਖਣ ਮਗਰੋਂ ਮੈਂ ਇਹ ਕਹਿ ਸਕਦਾ ਹਾਂ ਕਿ ਬਾਜ਼ਾਰ ਨਿਸ਼ਚਿਤ ਤੌਰ 'ਤੇ ਇਕਦਮ ਸਹੀ ਨਹੀਂ ਹਨ। ਇਹ ਵੀ ਸਪੱਸ਼ਟ ਨਹੀਂ ਹੈ ਕੀ ਕੋਰੋਨਾ ਵਾਇਰਸ ਵੁਹਾਨ ਵਿਚ ਹੀ ਫੈਲਿਆ। ਸ਼ਾਇਦ ਵਾਇਰਸ ਦੂਜੀ ਜਗ੍ਹਾ ਪੈਦਾ ਹੋਇਆ ਪਰ ਵੁਹਾਨ ਵਿਚ ਪ੍ਰਸਾਰ ਦੀਆਂ ਸਾਰੀਆਂ ਸਥਿਤੀਆਂ ਮੌਜੂਦ ਹਨ ਇਸ ਲਈ ਇੱਥੇ ਫੈਲਿਆ।''
ਨੋਟ- ਰੂਸੀ ਮਾਹਰ ਵੱਲੋਂ ਜਾਰੀ ਬਿਆਨ ਬਾਰੇ ਕੁਮੈਂਟ ਕਰ ਦੱਸੋ ਆਪਣੀ ਰਾਏ।
ਕੋਰੋਨਾ ਖ਼ਤਰੇ ਦੇ ਮੱਦੇਨਜ਼ਰ ਓਂਟਾਰੀਓ ਦੇ ਇਨ੍ਹਾਂ ਸ਼ਹਿਰਾਂ 'ਚ ਮੁੜ ਖੁੱਲ੍ਹਣਗੇ ਸਕੂਲ
NEXT STORY