ਵਾਸ਼ਿੰਗਟਨ— ਅਮਰੀਕਾ ਦੀ ਸਮੁੰਦਰੀ ਫੌਜ ਦੀ ਨਿਗਰਾਨੀ ਕਰਨ ਵਾਲਾ ਜਹਾਜ਼ ਕਾਲੇ ਸਾਗਰ ਦੇ ਉੱਪਰੋਂ ਰੂਸ ਦੇ ਲੜਾਕੂ ਜੈੱਟ ਨਾਲ ਟਕਰਾਉਂਦਾ-ਟਕਰਾਉਂਦਾ ਬਚਿਆ। ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਬਿਆਨ ਜਾਰੀ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ। ਅਮਰੀਕਾ ਨੇ ਆਪਣੇ ਬਿਆਨ 'ਚ ਕਿਹਾ,''ਕਾਲੇ ਸਾਗਰ ਦੇ ਉੱਪਰ ਨਿਗਰਾਨੀ ਕਰਨ ਵਾਲੇ ਅਮਰੀਕਾ ਦੀ ਨੇਵੀ ਫੌਜ ਦਾ ਇਕ ਜਹਾਜ਼ ਸੋਮਵਾਰ ਨੂੰ ਲੜਾਕੂ ਜਹਾਜ਼ ਦੇ 5 ਫੁੱਟ ਦੇ ਇਲਾਕੇ 'ਚ ਆ ਗਿਆ। ਅਮਰੀਕਾ ਨੇ ਇਸ ਘਟਨਾ ਨੂੰ ਆਪਸੀ ਅਸੁਰੱਖਿਅਤ ਕਿਰਿਆ ਕਰਾਰ ਦਿੱਤਾ। ਅਮਰੀਕਾ ਨੇ ਆਪਣੇ ਬਿਆਨ 'ਚ ਕਿਹਾ,''ਅਸੀਂ ਰੂਸ ਨਾਲ ਇਸ ਅਸੁਰੱਖਿਅਤ ਕਾਰਵਾਈ 'ਤੇ ਗੱਲ ਕਰਾਂਗੇ। ਇਸ ਘਟਨਾ ਨਾਲ ਲੋਕਾਂ ਨੂੰ ਖਤਰਾ, ਹਵਾ 'ਚ ਟੱਕਰ ਹੋਣ ਦਾ ਖਤਰਾ ਅਤੇ ਦੋਹਾਂ ਪੱਖਾਂ ਦੇ ਹਵਾਈ ਕਰੂ ਦੇ ਖਤਰੇ ਨੂੰ ਵਧਾ ਦਿੱਤਾ ਹੈ।
ਇਟਲੀ 'ਚ ਕਵੀਸ਼ਰ ਅਜੀਤ ਸਿੰਘ ਥਿੰਦ ਦਾ ਗੋਲਡ ਮੈਡਲ ਨਾਲ ਸਨਮਾਨ
NEXT STORY