ਮਾਸਕੋ— ਸੀਰੀਆ 'ਚ ਪਿਛਲੇ 24 ਘੰਟਿਆਂ ਦੌਰਾਨ ਰੂਸ ਦੇ ਲੜੀਵਾਰ ਹਵਾਈ ਹਮਲਿਆਂ 'ਚ ਇਸਲਾਮਿਕ ਸਟੇਟ ਦੇ ਤਕਰੀਬਨ 120 ਲੜਾਕੇ ਅਤੇ 60 ਵਿਦੇਸ਼ੀ ਕਿਰਾਏ ਦੇ ਫੌਜੀ ਮਾਰੇ ਗਏ ਹਨ। ਰੂਸੀ ਰੱਖਿਆ ਮੰਤਰਾਲੇ ਨੇ ਅੱਜ ਮਾਸਕੋ 'ਚ ਦੱਸਿਆ ਕਿ ਇਸ ਤੋਂ ਪਹਿਲਾਂ ਦੇ ਇਕ ਰੂਸੀ ਹਵਾਈ ਹਮਲੇ 'ਚ ਉਮਰ ਅਲ ਸ਼ਿਸ਼ਨੀ ਸਣੇ ਆਈ. ਐਸ. ਦੇ ਤਿੰਨ ਸੀਨੀਅਰ ਕਮਾਂਡਰਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਮਾਸਕੋ ਨੇ ਅਲ ਸ਼ਿਸ਼ਨੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਜਦੋਂ ਕਿ ਪੈਂਟਾਗਨ ਨੇ 2016 'ਚ ਕਿਹਾ ਸੀ ਕਿ ਕਥਿਤ ਲੜਾਕੇ ਇਰਾਕ 'ਚ ਅਮਰੀਕੀ ਫੌਜੀਆਂ ਦੀ ਕਾਰਵਾਈ 'ਚ ਮਾਰਿਆ ਗਿਆ ਹੈ। ਮੰਤਰਾਲੇ ਨੇ ਕਿਹਾ ਮਾਇਆਦਾਨ ਖੇਤਰ 'ਚ ਅੱਤਵਾਦੀਆਂ ਦੀ ਇਕ ਕਮਾਨ ਚੌਕੀ ਤਬਾਹ ਹੋ ਗਈ ਅਤੇ ਆਈ. ਐਸ. ਦੇ ਘੱਟੋ-ਘੱਟ 80 ਲੜਾਕੇ ਮਾਰੇ ਗਏ। ਮੰਤਰਾਲੇ ਨੇ ਦੱਸਿਆ ਕਿ ਆਈ. ਐਸ. ਦੇ 40 ਹੋਰ ਅੱਤਵਾਦੀ ਅਲਬੂ ਕਮਾਲ ਕਸਬੇ ਦੇ ਨੇੜੇ ਮਾਰੇ ਗਏ ਹਨ। ਮਾਇਆਦੀਨ ਸੀਰੀਆ 'ਚ ਆਈ. ਐਸ. ਦੇ ਕਬਜ਼ੇ ਵਾਲੇ ਆਖਰੀ ਧੜੇ 'ਚੋਂ ਇਕ ਹਨ। ਦੀਰ ਏਜੋਰ ਤੋਂ ਦੱਖਣੀ ਯੂਫਰੇਤਸ ਘਾਟੀ 'ਚ ਇਕ ਹੋਰ ਹਵਾਈ ਹਮਲੇ 'ਚ ਸਾਬਕਾ ਸੋਵੀਅਤ ਸੰਘ ਟਿਊਨੀਸ਼ੀਆ ਅਤੇ ਮਿਸਰ ਦੇ 60 ਤੋਂ ਜ਼ਿਆਦਾ ਵਿਦੇਸ਼ੀ ਕਿਰਾਏ ਦੇ ਫੌਜੀ ਮਾਰੇ ਗਏ। ਮੰਤਰਾਲੇ ਨੇ ਕਿਹਾ ਕਿ ਵੱਡੀ ਗਿਣਤੀ 'ਚ ਵਿਦੇਸ਼ੀ ਕਿਰਾਏ ਦੇ ਫੌਜੀ ਇਰਾਕ ਤੋਂ ਸੀਰੀਆ ਸਰਹੱਦ ਸਥਿਤ ਅਲਬੂ ਕਮਾਲ ਨਗਰ 'ਚ ਆ ਰਹੇ ਹਨ। ਮੰਤਰਾਲੇ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਰੂਸੀ ਫੋਰਸਾਂ ਨੇ ਆਈ. ਐਸ. ਦੇ ਵੱਡੇ ਕਮਾਂਡਰਾਂ ਉਮਰ ਅਲ ਸ਼ਿਸ਼ੁਨੀ, ਅਲਾ ਅਲ ਦੀਨ ਅਲ ਸ਼ਿਸ਼ਨੀ ਅਤੇ ਸਾਲਾਹ ੱਲ ਦੀਨ ਅਲ ਸ਼ਿਸ਼ਨੀ ਨੂੰ ਢੇਰ ਕਰ ਦਿੱਤਾ ਹੈ।
ਚੀਨ ਵਿਦੇਸ਼ ਮੰਤਰਾਲੇ ਨੇ ਕਿਹਾ, ਡੋਕਲਾਮ ਖੇਤਰ ਚੀਨ ਦਾ ਹੈ ਤੇ ਹਮੇਸ਼ਾ ਰਹੇਗਾ
NEXT STORY