ਨਵੀਂ ਦਿੱਲੀ- ਗੌਤਮ ਗੰਭੀਰ, ਹਰਭਜਨ ਸਿੰਘ, ਸੁਰੇਸ਼ ਰੈਨਾ ਤੇ ਕਰਟਨੀ ਵਾਲਸ਼ ਵਰਗੇ ਕੌਮਾਂਤਰੀ ਕ੍ਰਿਕਟ ਦੇ ਕੁਝ ਸਾਬਕਾ ਧਾਕੜ ਖਿਡਾਰੀ ਹਾਲ ਹੀ ਵਿਚ ਜਾਰੀ ਪਾਡਕਾਸਟ ਸੀਰੀਜ਼ ‘180 ਨਾਟਆਊਟ’ ਵਿਚ ਖੇਡ ਦੀਆਂ ਚੁਣੌਤੀਆਂ, ਵਿਵਾਦਾਂ ਤੇ ਭਵਿੱਖ ਦੀਆਂ ਸੰਭਾਵਨਾਵਾਂ ’ਤੇ ਆਪਣਾ ਰੁਖ਼ ਸਾਝਾ ਕਰਦੇ ਨਜ਼ਰ ਆਉਣਗੇ। ਪਾਡਕਾਸਟ ਵਿਚ 60 ਤੋਂ ਵੱਧ ਸਾਬਕਾ ਕ੍ਰਿਕਟਰ ਤੇ ਮਾਹਿਰ ਸ਼ਾਮਲ ਹਨ ਤੇ ਪਿਛਲੀਆਂ ਦੋ ਸ਼ਤਾਬਦੀਆਂ ਵਿਚ ਕ੍ਰਿਕਟ ਦੀ ਯਾਤਰਾ ਤੇ ਵਿਕਾਸ ’ਤੇ ਚਰਚਾ ਕਰਨਗੇ।
15 ਐਪੀਸੋਡਾਂ ਦੀ ਇਸ ਲੜੀ ਵਿਚ ਗੰਭੀਰ, ਹਰਭਜਨ, ਵਾਲਸ਼, ਅਫਰੀਦੀ, ਕ੍ਰਿਸ ਗੇਲ ਵਰਗੇ ਖਿਡਾਰੀਆਂ ਦੀ ਮਾਨਸਿਕਤਾ ਦੇ ਨਾਲ ਖਿਡਾਰੀਆਂ ’ਤੇ ਖੇਡ ਦਾ ਅਸਰ, ਲੀਗ, ਕੋਚਿੰਗ, ਫਿਟਨੈੱਸ, ਵੱਖ-ਵੱਖ ਸਵਰੂਪ ਤੇ ਰਿਕਾਰਡ ਸਮੇਤ ਵੱਖ-ਵੱਖ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਲੜੀ ਵਿਚ ਤਕਨੀਕੀ ਤਰੱਕੀ, ਵੱਖ-ਵੱਖ ਲੀਗਾਂ ਦੇ ਉੱਭਰਦੇ ਤੇ ਖਿਡਾਰੀਆਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ’ਤੇ ਚਰਚਾ ਹੋਵੇਗੀ।
ਸੀਨ ਨਦੀ ਦੀ ਬਜਾਏ ਸਟੇਡੀਅਮ ’ਚ ਹੋ ਸਕਦੈ ਓਲੰਪਿਕ ਉਦਘਾਟਨੀ ਸਮਾਰੋਹ
NEXT STORY