ਮਾਸਕੋ (ਏਜੰਸੀ)- ਰੂਸ ਦੀ ਰਾਜਧਾਨੀ ਮਾਸਕੋ 'ਚ ਹਾਲ ਹੀ 'ਚ ਇਕ ਕੰਸਰਟ ਹਾਲ 'ਚ ਘਾਤਕ ਅੱਤਵਾਦੀ ਹਮਲਾ ਹੋਇਆ। ਇਸ ਤੋਂ ਬਾਅਦ ਰੂਸੀ ਸੰਸਦ ਮੈਂਬਰ ਦੇਸ਼ 'ਚ ਮੌਤ ਦੀ ਸਜ਼ਾ 'ਤੇ ਲੱਗੀ ਪਾਬੰਦੀ ਹਟਾਉਣ 'ਤੇ ਵਿਚਾਰ ਕਰ ਰਹੇ ਹਨ। ਰੂਸ ਦੀ ਲਿਬਰਲ ਡੈਮੋਕ੍ਰੇਟਿਕ ਪਾਰਟੀ ਦੇ ਮੁਖੀ, ਲਿਓਨਿਡ ਸਲੂਟਸਕੀ ਨੇ ਮੰਗਲਵਾਰ ਨੂੰ ਸਟੇਟ ਡੂਮਾ ਜਾਂ ਸੰਸਦ ਦੇ ਹੇਠਲੇ ਸਦਨ ਦੇ ਇੱਕ ਪਲੈਨਰੀ ਸੈਸ਼ਨ ਵਿੱਚ ਅੱਤਵਾਦੀ ਹਮਲੇ ਦੇ ਸ਼ੱਕੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ, "ਅੱਜ ਇਨ੍ਹਾਂ ਦਰਿੰਦਿਆਂ ਲਈ ਮੌਤ ਦੀ ਸਜ਼ਾ ਤੋਂ ਇਲਾਵਾ ਕੋਈ ਹੋਰ ਸਜ਼ਾ ਨਹੀਂ ਹੈ।"
ਇਹ ਵੀ ਪੜ੍ਹੋ: ਕੈਨੇਡਾ 'ਚ ਰਾਤੋ-ਰਾਤ ਬਦਲੀ ਭਾਰਤੀ ਮੂਲ ਦੇ ਸੰਦੀਪ ਪਟੇਲ ਦੀ ਕਿਸਮਤ, ਲੱਗਾ 1 ਮਿਲੀਅਨ ਡਾਲਰ ਦਾ ਜੈਕਪਾਟ
ਇਕ ਏਜੰਸੀ ਨੇ ਰਿਪੋਰਟ ਦਿੱਤੀ ਹੈ ਕਿ ਸੰਸਦ ਦੇ ਸਪੀਕਰ ਵਿਆਚੇਸਲਾਵ ਵੋਲੋਡਿਨ ਨੇ ਮੌਤ ਦੀ ਸਜ਼ਾ ਅਤੇ ਪ੍ਰਵਾਸ ਨੀਤੀ ਦੀ ਵਰਤੋਂ ਬਾਰੇ ਕਾਨੂੰਨਾਂ ਦਾ ਵਿਸ਼ਲੇਸ਼ਣ ਕਰਨ ਲਈ ਇੱਕ ਅੰਤਰ-ਧੜਾ ਕਾਰਜ ਸਮੂਹ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ। ਸਟੇਟ ਡੂਮਾ ਕਮੇਟੀ ਦੇ ਚੇਅਰਮੈਨ ਪਾਵੇਲ ਕ੍ਰਾਸ਼ੇਨਿਨਿਕੋਵ ਨੇ ਕਿਹਾ ਕਿ ਕਮੇਟੀ ਮੌਤ ਦੀ ਸਜ਼ਾ 'ਤੇ ਪਾਬੰਦੀ ਲਗਾਉਣ ਵਾਲੇ ਵੱਖ-ਵੱਖ ਪ੍ਰਸਤਾਵਾਂ ਅਤੇ ਬਿੱਲਾਂ 'ਤੇ ਚਰਚਾ ਕਰਨ ਲਈ ਤਿਆਰ ਹੈ ਪਰ ਅਜਿਹੇ ਫ਼ੈਸਲੇ ਲੈਣ ਵੇਲੇ ਸਬਰ ਰੱਖਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਪਵਨ ਦਾਵਲੁਰੀ ਮਾਈਕ੍ਰੋਸਾਫਟ ਵਿੰਡੋਜ਼ ਦੇ ਨਵੇਂ ਮੁਖੀ ਨਿਯੁਕਤ
ਰੂਸ ਦੇ 1996 ਵਿੱਚ ਯੂਰਪ ਦੀ ਕੌਂਸਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੌਤ ਦੀ ਸਜ਼ਾ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਰੂਸ ਦੀ ਸੰਵਿਧਾਨਕ ਅਦਾਲਤ ਨੇ 1999 ਵਿੱਚ ਮੌਤ ਦੀ ਸਜ਼ਾ 'ਤੇ ਪਾਬੰਦੀ ਲਗਾ ਦਿੱਤੀ ਸੀ। ਦੱਸ ਦੇਈਏ ਕਿ ਅੱਤਵਾਦੀਆਂ ਨੇ ਪਿਛਲੇ ਸ਼ੁੱਕਰਵਾਰ ਨੂੰ ਮਾਸਕੋ ਦੇ ਇੱਕ ਕੰਸਰਟ ਹਾਲ ਵਿੱਚ ਗੋਲੀਬਾਰੀ ਕੀਤੀ ਸੀ। ਰੂਸੀ ਜਾਂਚ ਕਮੇਟੀ ਨੇ ਕਿਹਾ ਕਿ ਅੱਤਵਾਦੀ ਹਮਲੇ 'ਚ ਘੱਟੋ-ਘੱਟ 139 ਲੋਕ ਮਾਰੇ ਗਏ।
ਇਹ ਵੀ ਪੜ੍ਹੋ: ਭਾਰਤ ’ਚ ਹਰ 7 ਮਿੰਟ ’ਚ ਇਕ ਔਰਤ ਦੀ ਸਰਵਾਈਕਲ ਕੈਂਸਰ ਨਾਲ ਹੁੰਦੀ ਹੈ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਚਿੰਤਾਜਨਕ ਅੰਕੜੇ : ਪਿਛਲੇ 10 ਸਾਲਾਂ 'ਚ 38400 ਪ੍ਰਵਾਸੀਆਂ ਦੀ ਡੁੱਬਣ ਨਾਲ ਹੋਈ ਮੌਤ
NEXT STORY