ਮਾਸਕੋ- ਰੂਸ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਤਕਰੀਬਨ 8,000 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਦੇਸ਼ ਵਿਚ ਕੋਵਿਡ-19 ਦੇ ਕੁੱਲ ਮਾਮਲੇ ਵਧਕੇ 1,14,431 ਹੋ ਗਏ ਹਨ। ਇਹਨਾਂ ਮਾਮਲਿਆਂ ਦੀ ਗਿਣਤੀ ਹੋਰ ਵਧੇਰੇ ਹੋਣ ਦੀ ਸੰਭਾਵਨਾ ਹੈ ਕਿਉਂਕਿ ਹਰ ਕਿਸੇ ਦੀ ਜਾਂਚ ਨਹੀਂ ਹੋ ਰਹੀ ਹੈ ਤੇ ਰੂਸ ਵਿਚ ਜਾਂਚ ਰਿਪੋਰਟ 70 ਤੋਂ 80 ਫੀਸਦੀ ਸਟੀਕ ਆ ਰਹੀ ਹੈ।
ਉਥੇ ਹੀ ਪ੍ਰਧਾਨ ਮੰਤਰੀ ਮਿਖਾਈਲ ਮਿਸ਼ੁਸਤੀਨ ਨੇ ਵੀਰਵਾਰ ਨੂੰ ਐਲਾਨ ਕੀਤਾ ਸੀ ਕਿ ਉਹਨਾਂ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ ਤੇ ਉਹ ਫਿਲਹਾਲ ਕੈਬਨਿਟ ਦੀਆਂ ਬੈਠਕਾਂ ਤੋਂ ਦੂਰ ਰਹਿਣਗੇ। ਸਿਹਤ ਅਧਿਕਾਰੀਆਂ ਨੇ ਪੰਜ ਖੇਤਰਾਂ ਵਿਚ ਨਿਮੋਨੀਆ ਦੇ ਮਾਮਲਿਆਂ ਵਿਚ ਵਾਧਾ ਦਰਜ ਕੀਤਾ ਹੈ। ਕੋਵਿਡ-19 ਇਨਫੈਕਸ਼ਨ ਦੇ ਅੱਧੇ ਮਾਮਲੇ ਮਾਸਕੋ ਤੋਂ ਹਨ। ਜਨ-ਸਿਹਤ ਏਜੰਸੀ 'ਰੋਸਪੋਟ੍ਰੇਨਾਜ਼ੋਰ' ਦੇ ਮੁਤਾਬਕ ਮਾਸਕੋ ਵਿਚ ਸਾਹ ਸਬੰਧੀ ਸਾਰੇ ਇਨਫੈਕਸ਼ਨ ਕੋਰੋਨਾ ਵਾਇਰਸ ਕਾਰਣ ਹੋਣ ਦੀ ਸੰਭਾਵਨਾ ਹੈ।
ਪਾਕਿ ਦੇ ਇਕ ਹੋਰ ਚੋਟੀ ਦੇ ਨੇਤਾ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ
NEXT STORY