ਵਾਸ਼ਿੰਗਟਨ, (ਏਜੰਸੀਆਂ)- ਡੋਨਾਲਡ ਟਰੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣ ਗਏ ਹਨ। ਭਾਰਤੀ ਸਮੇਂ ਅਨੁਸਾਰ ਸੋਮਵਾਰ ਰਾਤ 10.30 ਵਜੇ ਅਮਰੀਕੀ ਸੰਸਦ ਕੈਪੀਟੋਲ ਹਿੱਲ ਵਿਖੇ ਸੁਪਰੀਮ ਕੋਰਟ ਦੇ ਜੱਜ ਜੌਨ ਰਾਬਰਟ ਨੇ ਉਨ੍ਹਾਂ ਨੂੰ ਬਾਈਬਲ ’ਤੇ ਹੱਥ ਰੱਖ ਕੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁਕਾਈ।
ਟਰੰਪ ਤੋਂ ਪਹਿਲਾਂ ਉਪ-ਰਾਸ਼ਟਰਪਤੀ ਵਜੋਂ ਜੇ. ਡੀ. ਵੇਂਸ ਨੂੰ ਸਹੁੰ ਚੁਕਾਈ ਗਈ। ਟਰੰਪ ਨੇ ਬਾਈਬਲ ’ਤੇ ਆਪਣਾ ਹੱਥ ਰੱਖਿਆ ਤੇ ਕਿਹਾ ਕਿ ਮੈਂ ਅਮਰੀਕੀ ਸੰਵਿਧਾਨ ਦੀ ਰੱਖਿਆ ਕਰਾਂਗਾ।
ਵਾਸ਼ਿੰਗਟਨ ਡੀ. ਸੀ. ’ਚ ਟਰੰਪ ਦਾ ਸਹੁੰ ਚੁੱਕ ਸਮਾਗਮ ਕੈਪੀਟੋਲ ਹਿੱਲ (ਸੰਸਦ) ਦੇ ਅੰਦਰ ਹੋਇਆ।
ਕੜਾਕੇ ਦੀ ਠੰਢ ਕਾਰਨ 40 ਸਾਲਾਂ ਬਾਅਦ ਪਹਿਲੀ ਵਾਰ ਸਹੁੰ ਚੁੱਕ ਸਮਾਗਮ ਅੰਦਰ ਆਯੋਜਿਤ ਕੀਤਾ ਗਿਆ। 1985 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਰੋਨਾਲਡ ਰੀਗਨ ਦਾ ਸਹੁੰ ਚੁੱਕ ਸਮਾਗਮ ਕੈਪੀਟੋਲ ਹਿੱਲ ਵਿਖੇ ਹੋਇਆ ਸੀ।
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਟਰੰਪ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਹ ਰੂਸ-ਯੂਕ੍ਰੇਨ ਜੰਗ ਅਤੇ ਪ੍ਰਮਾਣੂ ਹਥਿਆਰਾਂ ਦੇ ਮੁੱਦੇ 'ਤੇ ਚਰਚਾ ਕਰਨ ਲਈ ਤਿਆਰ ਹਨ।
ਸਹੁੰ ਚੁੱਕ ਸਮਾਗਮ ’ਚ ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ, ਅਰਜਨਟੀਨਾ ਦੇ ਰਾਸ਼ਟਰਪਤੀ ਜੇਵੀਅਰ ਮੇਲੀ ਤੇ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਸਮੇਤ 700 ਤੋਂ ਵੱਧ ਆਗੂ ਮੌਜੂਦ ਸਨ।
ਅਹੁਦਾ ਛੱਡਣ ਤੋਂ ਕੁਝ ਘੰਟੇ ਪਹਿਲਾਂ ਜੋਅ ਬਾਈਡੇਨ ਨੇ ਬਹੁਤ ਸਾਰੇ ਲੋਕਾਂ ਨੂੰ ਪੇਸ਼ਗੀ ਮੁਅਾਫ਼ੀ ਦੇ ਦਿੱਤੀ। ਇਨ੍ਹਾਂ ’ਚ ਡਾ. ਐਂਥਨੀ ਫੌਸੀ, ਜਨਰਲ ਮਾਰਕ ਮਿਲੀ ਤੇ 6 ਜਨਵਰੀ ਨੂੰ ਕੈਪੀਟੋਲ ਹਿੱਲ ’ਤੇ ਹਮਲੇ ਦੀ ਜਾਂਚ ਲਈ ਬਣਾਈ ਗਈ ਕਮੇਟੀ ਦੇ ਮੈਂਬਰ ਸ਼ਾਮਲ ਹਨ। ਇਹ ਸਾਰੇ ਟਰੰਪ ਦੇ ਵਿਰੋਧੀ ਮੰਨੇ ਜਾਂਦੇ ਹਨ।
ਜਾਂਦੇ-ਜਾਂਦੇ ਆਪਣਿਆਂ ਦਾ ਵੀ ਭਲਾ ਕਰ ਗਏ ਬਾਈਡੇਨ! ਟਰੰਪ ਦੇ ਸਹੁੰ ਚੁੱਕਣ ਤੋਂ ਪਹਿਲਾਂ ਕਰ'ਤਾ ਇਹ ਐਲਾਨ
NEXT STORY