ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਵੱਲੋਂ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਬਰਖਾਸਤ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਰੂਸ ਨੂੰ ਉਸ ਦੇ ਪਰੇਸ਼ਾਨ ਕਰ ਦੇਣ ਵਾਲੇ ਵਿਵਹਾਰ ਅਤੇ ਗਤਵਿਧੀਆਂ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ। ਖਬਰਾਂ ਮੁਤਾਬਕ ਸਾਬਕਾ ਵਿਦੇਸ਼ ਮੰਤਰੀ ਨੇ ਕਿਹਾ, 'ਰੂਸੀ ਸਰਕਾਰ ਵੱਲੋਂ ਕੀਤੇ ਜਾ ਰਹੇ ਪਰੇਸ਼ਾਨ ਕਰ ਦੇਣ ਵਾਲੇ ਵਿਵਹਾਰ ਅਤੇ ਗਤੀਵਿਧੀਆਂ ਦਾ ਜਵਾਬ ਦੇਣ ਲਈ ਬਹੁਤ ਕੁਝ ਕਰਨਾ ਬਾਕੀ ਹੈ।
ਉਨ੍ਹਾਂ ਨੇ ਕਿਹਾ ਕਿ ਰੂਸ ਨੂੰ ਵਿਸ਼ਵ ਭਾਈਚਾਰੇ ਅਤੇ ਆਪਣੇ ਦੇਸ਼ ਦੇ ਲੋਕਾਂ ਦੇ ਹਿੱਤ 'ਚ ਆਪਣੀਆਂ ਗਤੀਵਿਧੀਆਂ ਦਾ ਸਾਵਧਾਨੀ ਨਾਲ ਆਕਲਨ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਅਜਿਹਾ ਹੀ ਰਵੱਈਆ ਰੱਖਣਾ ਉਨ੍ਹਾਂ ਨੂੰ ਅਲਗ-ਥਲਗ ਕਰ ਸਕਦਾ ਹੈ ਅਤੇ ਇਕ ਅਜਿਹੀ ਸਥਿਤੀ ਹੋਵੇਗੀ ਜਿਹੜੀ ਕਿਸੇ ਦੇ ਹਿੱਤ 'ਚ ਨਹੀਂ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਜ਼ਿਕਰ ਕਰਦੇ ਹੋਏ ਟਿਲਰਸਨ ਨੇ ਕਿਹਾ ਕਿ ਰਾਸ਼ਟਰਪਤੀ ਦਾ ਧੰਨਵਾਦ ਅਦਾ ਕਰਨ ਜਾਂ ਉਨ੍ਹਾਂ ਦੀਆਂ ਨੀਤੀਆਂ ਦੀ ਤਰੀਫ ਕਰਨ 'ਚ ਫੇਲ ਰਹੇ ਹਨ, ਇਸ ਲਈ ਸ਼ਾਇਦ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਗਿਆ। ਟਿਲਰਸਨ ਨੇ ਅੱਗੇ ਕਿਹਾ ਕਿ ਚੀਨ ਦੇ ਨਾਲ ਚੰਗੇ ਰਿਸ਼ਤਿਆਂ ਲਈ ਅਤੇ ਉੱਤਰ ਕੋਰੀਆ ਦੇ ਪ੍ਰਮਾਣੂ ਪ੍ਰੋਗਰਾਮ 'ਤੇ ਲਗਾਮ ਲਾਉਣ ਲਈ ਉਨ੍ਹਾਂ ਨੇ ਚੰਗੇ ਕੰਮ ਕੀਤੇ ਹਨ।
ਸੀਰੀਆ ਦੇ ਘੌਤਾ 'ਚ ਬੰਬਾਰੀ, 25 ਨਾਗਰਿਕਾਂ ਦੀ ਮੌਤ
NEXT STORY