ਬ੍ਰਸੈਲਸ - ਯੂਰਪ ਵਿਚ ਜੂਨ ਦੇ ਆਖਿਰ ਤੱਕ ਫਿਰ ਤੋਂ ਮੁਕਤ ਆਵਾਜਾਈ ਹੋ ਸਕੇਗੀ। ਇਹ ਗੱਲ ਯੂਰਪੀ ਸੰਘ (ਈ. .ਯੂ.) ਦੇ ਗ੍ਰਹਿ ਮਾਮਲਿਆਂ ਦੀ ਕਮਿਸ਼ਨਰ ਯਲਵਾ ਜਾਨਸਨ ਨੇ ਸੰਘ ਦੇ ਗ੍ਰਹਿ ਮੰਤਰੀਆਂ ਦੀ ਵਾਰਤਾ ਤੋਂ ਬਾਅਦ ਆਖੀ। ਇਟਲੀ ਵਿਚ ਫਰਵਰੀ ਵਿਚ ਕੋਰੋਨਾਵਾਇਰਸ ਫੈਲਣ ਕਾਰਨ 26 ਦੇਸ਼ਾਂ ਵਾਲੇ ਸ਼ੈਨੇਗਨ ਇਲਾਕੇ ਵਿਚ ਬੀਮਾਰੀ ਨੂੰ ਰੋਕਣ ਦੀ ਖਾਤਿਰ ਦੇਸ਼ਾਂ ਨੇ ਇਕ-ਦੂਜੇ ਨਾਲ ਸਲਾਹ-ਮਸ਼ਵਰਾ ਕੀਤੇ ਬਗੈਰ ਸਰਹੱਦਾਂ 'ਤੇ ਪਾਬੰਦੀਆਂ ਲਾ ਦਿੱਤੀਆਂ। ਇਨਾਂ ਇਲਾਕਿਆਂ ਵਿਚ ਲੋਕ ਅਤੇ ਸਮਾਨ ਦੀ ਬਿਨਾਂ ਕਿਸੇ ਰੋਕ-ਟੋਕ ਦੇ ਮੁਕਤ ਆਵਾਜਾਈ ਹੁੰਦੀ ਹੈ।
ਪਾਬੰਦੀਆਂ ਲਾਉਣ ਨਾਲ ਆਵਾਜਾਈ ਜਾਮ ਲੱਗ ਗਿਆ ਅਤੇ ਮੈਡੀਕਲ ਉਪਕਰਣਾਂ ਦੀ ਆਵਾਜਾਈ ਬੰਦ ਹੋ ਗਈ। ਯੂਰਪ ਵਿਚ ਸ਼ੈਨੇਗਨ ਇਲਾਕੇ ਦੇ ਭਵਿੱਖ 'ਤੇ ਖਤਰਾ ਹੈ। ਯੂਰਪ ਵਿਚ 2015 ਵਿਚ 10 ਲੱਖ ਤੋਂ ਜ਼ਿਆਦਾ ਪ੍ਰਵਾਸੀਆਂ ਦੇ ਪਹੁੰਚਣ ਨਾਲ ਦਬਾਅ ਹੋਰ ਜ਼ਿਆਦਾ ਵਧ ਗਿਆ ਹੈ। ਜਾਨਸਨ ਨੇ ਵੀਡੀਓ ਕਾਨਫਰੰਸਿੰਗ ਨਾਲ ਹੋਈ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਮੇਰਾ ਵਿਅਕਤੀਗਤ ਰੂਪ ਤੋਂ ਮੰਨਣਾ ਹੈ ਕਿ ਜੂਨ ਦੇ ਆਖਿਰ ਤੱਕ ਸ਼ੈਨੇਗਨ ਇਲਾਕੇ ਵਿਚ ਪੂਰੀ ਤਰ੍ਹਾਂ ਕੰਮਕਾਜ ਸ਼ੁਰੂ ਹੋ ਜਾਵੇਗਾ ਅਤੇ ਨਾਗਰਿਕਾਂ ਦੀ ਆਵਾਜਾਈ ਸ਼ੁਰੂ ਹੋ ਜਾਵੇਗੀ।
ਉਨ੍ਹਾਂ ਅੱਗੇ ਆਖਿਆ ਕਿ ਯੂਰਪ ਦਾ ਰੋਗ ਨਿਵਾਰਣ ਅਤੇ ਕੰਟਰੋਲ ਕੇਂਦਰ ਮੰਨਦਾ ਹੈ ਕਿ ਪਾਬੰਦੀਆਂ ਅਤੇ ਸਿਹਤ ਸਬੰਧੀ ਹੋਰ ਯਤਨਾਂ ਦਾ ਪ੍ਰਭਾਵ ਚੰਗਾ ਹੋਇਆ ਹੈ। ਕੇਂਦਰ ਦਾ ਆਖਣਾ ਹੈ ਕਿ ਯੂਰਪ ਵਿਚ ਕੋਰੋਨਾਵਾਇਰਸ ਕਾਰਨ 1.68 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿਚੋਂ ਜ਼ਿਆਦਾ ਮੌਤਾਂ ਬਿ੍ਰਟੇਨ, ਇਟਲੀ, ਫਰਾਂਸ ਅਤੇ ਸਪੇਨ ਵਿਚ ਹੋਈਆਂ ਹਨ। ਜਾਨਸਨ ਨੇ ਕਿਹਾ ਕਿ ਸਰੀਰਕ ਦੂਰੀ ਅਤੇ ਸਿਹਤ ਨਾਲ ਜੁੜੇ ਹੋਰ ਯਤਨਾਂ ਦੀ ਹੁਣ ਵੀ ਜ਼ਰੂਰਤ ਹੈ ਪਰ ਸਿਹਤ ਅਧਿਕਾਰੀਆਂ ਦਾ ਸਪੱਸ਼ਟ ਮੰਨਣਾ ਹੈ ਕਿ ਯੂਰਪੀ ਸੰਘ ਦੇ ਸ਼ੈਨੇਗਨ ਇਲਾਕੇ ਵਿਚ ਯਾਤਰਾ ਪਾਬੰਦੀਆਂ ਜਾਂ ਸਰਹੱਦੀ ਯਤਨਾਂ ਲਈ ਸਪੱਸ਼ਟ ਖੇਤਰ ਅਧਿਕਾਰ ਨਹੀਂ ਹੈ। ਇਹ ਖਬਰ ਯੂਰਪ ਦੇ ਲੱਖਾਂ ਲੋਕਾਂ ਲਈ ਰਾਹਤ ਭਰੀ ਸਾਬਿਤ ਹੋ ਸਕਦੀ ਹੈ ਜੋ ਗਰਮੀ ਦੀਆਂ ਛੁੱਟੀਆਂ ਦੀ ਯੋਜਨਾ ਬਣਾ ਰਹੇ ਹਨ। ਜਾਨਸਨ ਨੇ ਕਿਹਾ ਕਿ ਯੂਰਪ ਵਿਚ ਜ਼ਰੂਰੀ ਯਾਤਰਾਵਾਂ ਨੂੰ ਛੱਡ ਕੇ ਬਾਕੀ ਸਾਰੀ ਆਵਾਜਾਈ 15 ਜੂਨ ਤੱਕ ਪੂਰੀ ਤਰ੍ਹਾਂ ਨਾਲ ਬੰਦ ਹੈ ਪਰ ਕਈ ਮੰਤਰੀਆਂ ਨੇ ਸੁਝਾਅ ਦਿੱਤੇ ਹਨ ਕਿ ਇਸ ਵੇਲੇ ਸਰਹੱਦ ਨੂੰ ਜੁਲਾਈ ਦੀ ਸ਼ੁਰੂਆਤ ਤੱਕ ਵਧਾਇਆ ਜਾਵੇ।
ਟਰੰਪ ਦਾ ਦਾਅਵਾ, ਅਮਰੀਕਾ ਨੇ ਤਿਆਰ ਕੀਤੇ ਕੋਰੋਨਾ ਦੇ 20 ਲੱਖ ਟੀਕੇ
NEXT STORY