ਨਵੀਂ ਦਿੱਲੀ — ਸਾਰੇਗਾਮਾ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਫੇਸਬੁੱਕ ਨਾਲ ਇਕ ਗਲੋਬਲ ਸਮਝੌਤਾ ਕੀਤਾ ਹੈ, ਜਿਸ ਦੇ ਤਹਿਤ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਉਸ ਦੇ ਸੰਗੀਤ ਦਾ ਇਸਤੇਮਾਲ ਵੀਡੀਓ ਅਤੇ ਹੋਰ ਤਜ਼ਰਬਿਆਂ ਲਈ ਕੀਤਾ ਜਾ ਸਕੇਗਾ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਭਾਈਵਾਲੀ ਦੇ ਤਹਿਤ ਉਪਭੋਗਤਾਵਾਂ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਵੀਡੀਓ, ਕਹਾਣੀਆਂ, ਸਟਿੱਕਰ ਅਤੇ ਹੋਰ ਸਿਰਜਣਾਤਮਕ ਸਮੱਗਰੀ(ਕ੍ਰਿਏਟਿਵ ਕੰਟੈਂਟ) ਲਈ ਉਸਦੇ ਸੰਗੀਤ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਹੋਵੇਗੀ। ਬਿਆਨ ਵਿਚ ਕਿਹਾ ਗਿਆ ਹੈ ਕਿ ਉਪਭੋਗਤਾ ਆਪਣੀ ਫੇਸਬੁੱਕ ਪ੍ਰੋਫਾਈਲ ਵਿਚ ਗਾਣੇ ਵੀ ਸ਼ਾਮਲ ਕਰ ਸਕਦੇ ਹਨ। ਸਰੇਗਾਮਾ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਵਿਕਰਮ ਮੇਹਰਾ ਨੇ ਕਿਹਾ, '“ਹੁਣ ਲੱਖਾਂ ਫੇਸਬੁੱਕ ਉਪਭੋਗਤਾ ਜਿਹੜੇ ਆਪਣੀਆਂ ਵੱਡੀਆਂ ਕਹਾਣੀਆਂ ਅਤੇ ਵਿਡੀਓਜ਼ ਬਣਾਉਂਦੇ ਹਨ ਉਸ ਵਿਚ ਉਹ ਸਾਡੇ ਵਿਸ਼ਾਲ ਸੰਗ੍ਰਹਿ ਵਿਚੋਂ ਸੰਗੀਤ ਨੂੰ ਸ਼ਾਮਲ ਕਰ ਸਕਣਗੇ।'” ਸਾਰੇਗਾਮਾ ਕੋਲ 25 ਤੋਂ ਵੱਧ ਭਾਸ਼ਾਵਾਂ ਵਿਚ ਫਿਲਮੀ ਗਾਣੇ, ਭਗਤੀ ਸੰਗੀਤ, ਗਜ਼ਲ ਅਤੇ ਇੰਡੀਪੌਪ ਸਮੇਤ ਕਈ ਵੱਖ-ਵੱਖ ਸ਼ੈਲੀਆਂ ਦੇ ਇਕ ਲੱਖ ਤੋਂ ਵੱਧ ਗਾਣੇ ਹਨ।
ਇਹ ਵੀ ਪੜ੍ਹੋ : ਕੋਟਕ ਮਹਿੰਦਰਾ ਬੈਂਕ ਦੇ ਉਦੈ ਕੋਟਕ ਨੇ 6,944 ਕਰੋੜ ਰੁਪਏ 'ਚ ਵੇਚੀ ਬੈਂਕ ਦੀ ਹਿੱਸੇਦਾਰੀ
ਵਿਜੇ ਮਾਲਿਆ ਨੂੰ ਲੈ ਕੇ ਵੱਡੀ ਖਬਰ, ਕਿਸੇ ਵੀ ਸਮੇਂ ਲਿਆਂਦਾ ਜਾ ਸਕਦੈ ਭਾਰਤ
NEXT STORY