ਇੰਟਰਨੈਸ਼ਨਲ ਡੈਸਕ- ਸਾਲ 2020 'ਚ ਮਿਸ ਅਰਥ ਬੰਗਲਾਦੇਸ਼ ਰਹਿ ਚੁੱਕੀ ਮਾਡਲ ਮੇਘਨਾ ਆਲਮ ਨੂੰ 9 ਅਪ੍ਰੈਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਨੂੰ ਉਨ੍ਹਾਂ ਦੀ ਰਿਹਾਇਸ਼ ਤੋਂ ਖੁਫ਼ੀਆ ਏਜੰਸੀ ਨੇ ਗ੍ਰਿਫ਼ਤਾਰ ਕੀਤਾ ਹੈ, ਜਿਸ ਨਾਲ ਦੇਸ਼ ਦੀ ਕਾਨੂੰਨ ਵਿਵਸਥਾ ਸਵਾਲਾਂ ਦੇ ਘੇਰੇ 'ਚ ਆ ਖੜ੍ਹ ਗਈ ਹੈ।
ਇਸ ਕਾਰਵਾਈ ਬਾਰੇ ਦੱਸਦੇ ਹੋਏ ਮੇਘਨਾ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਸ ਖ਼ਿਲਾਫ਼ ਇਹ ਕਾਰਵਾਈ ਸਾਊਦੀ ਅਰਬ ਦੇ ਰਾਜਦੂਤ ਈਸਾ ਬਿਨ ਯੂਸੁਫ ਅਲ ਦੁਲੇਹਾਨ ਵੱਲੋਂ ਕਰਵਾਈ ਗਈ ਹੈ, ਜਿਸ ਨੇ ਕਿ ਮੇਘਨਾ ਨਾਲ ਮੰਗਣੀ ਵੀ ਕਰਵਾ ਲਈ ਸੀ, ਪਰ ਵਿਆਹ ਤੋਂ ਪਹਿਲਾਂ ਹੀ ਉਹ ਬੰਗਲਾਦੇਸ਼ ਛੱਡ ਕੇ ਆਪਣੇ ਦੇਸ਼ ਫਰਾਰ ਹੋ ਗਿਆ ਸੀ।
ਇਹ ਵੀ ਪੜ੍ਹੋ- ਪ੍ਰਵਾਸੀ ਮਜ਼ਦੂਰਾਂ 'ਤੇ ਸਖ਼ਤ ਐਕਸ਼ਨ ਦੀ ਤਿਆਰੀ 'ਚ ਸਰਕਾਰ, ਮੰਤਰੀ ਨੇ ਕਿਹਾ- 'ਦੂਜੇ ਸੂਬਿਆਂ ਤੋਂ ਆਉਣ ਵਾਲੇ...'
ਉੱਥੇ ਹੀ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਮੇਘਨਾ ਤੇ ਉਸ ਦੇ ਸਾਥੀਆਂ ਨੇ ਸਾਊਦੀ ਦੇ ਰਾਜਦੂਤ ਨੂੰ ਝਾਂਸੇ 'ਚ ਲੈ ਕੇ ਉਸ ਕੋਲੋਂ 50 ਲੱਖ ਡਾਲਰ ਦੀ ਫਿਰੌਤੀ ਮੰਗੀ ਸੀ, ਜਿਸ ਕਾਰਨ ਉਸ 'ਤੇ ਇਹ ਕਾਰਵਾਈ ਕੀਤੀ ਗਈ ਹੈ। ਫਿਲਹਾਲ ਮੇਘਨਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ 5 ਦਿਨ ਦੀ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਡਾਕਟਰਾਂ ਦਾ ਇਕ ਹੋਰ ਕਾਰਨਾਮਾ ! ਸੂਰ ਦੀ ਕਿਡਨੀ 'ਤੇ 4 ਮਹੀਨੇ ਕੱਢ ਗਈ ਇਹ ਔਰਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਡਾਕਟਰਾਂ ਦਾ ਇਕ ਹੋਰ ਕਾਰਨਾਮਾ ! ਸੂਰ ਦੀ ਕਿਡਨੀ 'ਤੇ 4 ਮਹੀਨੇ ਕੱਢ ਗਈ ਇਹ ਔਰਤ
NEXT STORY