ਦੋਹਾ- ਸਾਊਦੀ ਅਰਬ ਦੇ ਸਿਹਤ ਮੰਤਰਾਲੇ ਨੇ ਬ੍ਰਿਟੇਨ ਦੀ ਸਵੀਡਿਸ਼ ਕੰਪਨੀ ਐਸਟ੍ਰਾਜੇਨੇਕਾ ਅਤੇ ਅਮਰੀਕੀ ਕੰਪਨੀ ਮੋਡੇਰਨਾ ਦੇ ਵੈਕਸੀਨ ਨੂੰ ਦੇਸ਼ ਵਿਚ ਕੋਰੋਨਾ ਖ਼ਿਲਾਫ਼ ਵਰਤੋਂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਮੰਤਰਾਲੇ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਮੰਤਰਾਲੇ ਨੇ ਬਿਆਨ ਵਿਚ ਕਿਹਾ,"ਸਾਊਦੀ ਅਰਬ ਨੇ ਫਾਈਜ਼ਰ ਅਤੇ ਬਾਇਓਐਨਟੈਕ ਵਲੋਂ ਵਿਕਸਿਤ ਐਸਟ੍ਰਾਜੇਨੇਕਾ ਅਤੇ ਮੋਡੇਰਨਾ ਵੈਕਸੀਨ ਦੀ ਵਰਤੋਂ ਵਿਚ ਲਿਆਉਣ ਲਈ ਮਨਜ਼ੂਰੀ ਦੇ ਦਿੱਤੀ ਹੈ।"
ਮੰਤਰਾਲੇ ਨੇ ਕਿਹਾ ਕਿ ਪਹਿਲਾਂ ਤੋਂ ਹੀ ਇਕ ਵਿਸ਼ੇਸ਼ ਅਪੀਲ ਦੇ ਮਾਧਿਅਮ ਤੋਂ ਦੇਸ਼ ਵਿਚ ਟੀਕਾਕਰਣ ਲਈ 20 ਲੱਖ ਤੋਂ ਵੱਧ ਲੋਕਾਂ ਨੇ ਦਸਤਖ਼ਤ ਕੀਤੇ ਹਨ। ਦੇਸ਼ ਵਿਚ 17 ਦਸੰਬਰ ਤੋਂ ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਣ ਸ਼ੁਰੂ ਹੋਇਆ ਹੈ।
ਸਿਹਤ ਮੰਤਰਾਲੇ ਦੇ ਨਵੇਂ ਅੰਕੜਿਆਂ ਅਨੁਸਾਰ ਇਸ ਮਹਾਮਾਰੀ ਦੇ ਸ਼ੁਰੂ ਹੋਣ ਦੇ ਬਾਅਦ ਤੋਂ ਹੁਣ ਤੱਕ 3,65,000 ਲੋਕ ਸੰਕ੍ਰਮਿਤ ਹੋਏ ਹਨ, ਜਿਸ ਵਿਚੋਂ 3,56,848 ਲੋਕ ਠੀਕ ਹੋ ਗਏ ਹਨ ਤੇ 6,329 ਮਰੀਜ਼ ਇਸ ਜਾਨਲੇਵਾ ਵਾਇਰਸ ਕਾਰਨ ਮੌਤ ਦੇ ਸ਼ਿਕਾਰ ਬਣ ਚੁੱਕੇ ਹਨ।
ਲਾਸ ਏਂਜਲਸ 'ਚ ਕੋਰੋਨਾ ਪੀੜਤਾਂ ਦੀ ਗਿਣਤੀ 10 ਲੱਖ ਤੋਂ ਪਾਰ
NEXT STORY