ਸਾਨ ਫ੍ਰਾਂਸਿਸਕੋ— ਸਾਨ ਫ੍ਰਾਂਸਿਸਕੋ ਫੈਡਰਲ ਅਦਾਲਤ ਨੇ ਸਾਊਦੀ ਅਰਬ ਦੇ ਸ਼ਾਹੀ ਪਰਿਵਾਰ ਦੀ ਨਿੰਦਾ ਕਰਨ ਵਾਲੇ ਟਵਿੱਟਰ ਯੂਜ਼ਰਾਂ ਦੀ ਜਾਸੂਸੀ ਕਰਨ ਦੇ ਮਾਮਲੇ 'ਚ ਟਵਿੱਟਰ ਦੇ ਦੋ ਸਾਬਕਾ ਕਰਮਚਾਰੀਆਂ ਤੇ ਇਕ ਹੋਰ ਵਿਅਕਤੀ 'ਤੇ ਦੋਸ਼ ਤੈਅ ਕੀਤੇ ਹਨ। ਅਮਰੀਕੀ ਨਿਆ ਮੰਤਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਮੰਤਰਾਲੇ ਨੇ ਬੁੱਧਵਾਰ ਨੂੰ ਦੱਸਿਆ ਕਿ ਸਾਊਦੀ ਅਰਬ ਦੇ ਦੋ ਨਾਗਰਿਕਾਂ ਤੇ ਇਕ ਅਮਰੀਕੀ ਨਾਗਰਿਕ ਨੇ ਰਿਆਦ ਤੇ ਸ਼ਾਹੀ ਪਰਿਵਾਰ ਵਲੋਂ ਇਨ੍ਹਾਂ ਅਸਹਿਮਤ ਟਵਿਟਰ ਯੂਜ਼ਰਾਂ ਦੀ ਪਛਾਣ ਉਜਾਗਰ ਕਰਨ ਦੇ ਮਕਸਦ ਨਾਲ ਕਥਿਤ ਤੌਰ 'ਤੇ ਮਿਲ ਕੇ ਕੰਮ ਕੀਤਾ। ਵਾਸ਼ਿੰਗਟਨ ਪੋਸਟ ਨੇ ਖਬਰ ਦਿੱਤੀ ਕਿ ਅਦਾਲਤ 'ਚ ਦਾਇਰ ਪਟੀਸ਼ਨ ਦੇ ਮੁਤਾਬਕ ਦੋਸ਼ੀ ਸਾਊਦੀ ਅਰਬ ਦੇ ਕਿਸੇ ਅਣਪਛਾਤੇ ਅਧਿਕਾਰੀ ਦੇ ਇਸ਼ਾਰੇ 'ਤੇ ਅਜਿਹਾ ਕਰ ਰਹੇ ਸਨ ਤੇ ਇਹ ਅਧਿਕਾਰੀ ਕਿਸੇ ਅਜਿਹੇ ਵਿਅਕਤੀ ਦੇ ਲਈ ਕੰਮ ਕਰ ਰਿਹਾ ਸੀ, ਜਿਨ੍ਹਾਂ ਨੂੰ ਪ੍ਰੋਸੀਕਿਊਸ਼ਨ ਨੇ ਸ਼ਾਹੀ ਪਰਿਵਾਰ ਦਾ ਨੰਬਰ ਇਕ ਮੈਂਬਰ ਦੱਸਿਆ ਸੀ। ਉਥੇ ਹੀ ਅਖਬਾਰ ਦੀ ਮੰਨੀਏ ਤਾਂ ਇਹ ਵਿਅਕਤੀ ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਹਨ।
ਦੋਸ਼ੀਆਂ 'ਚ ਟਵਿੱਟਰ ਕਰਮਚਾਰੀ ਅਲੀ ਅਲਜ਼ਬਰਾ ਤੇ ਅਹਿਮਦ ਅਬੁਆਮੋ ਤੋਂ ਇਲਾਵਾ ਸ਼ਾਹੀ ਪਰਿਵਾਰ ਦੇ ਨਾਲ ਸਬੰਧ ਰੱਖਣ ਵਾਲੇ ਮਾਰਕੀਟਿੰਗ ਅਧਿਕਾਰੀ ਅਹਿਮਦ ਅਲਮੁਤਾਯਿਰੀ ਸ਼ਾਮਲ ਹਨ। ਅਮਰੀਕੀ ਅਟਾਰਨੀ ਡੇਵਿਡ ਐਂਡਰਸਨ ਨੇ ਕਿਹਾ ਕਿ ਅੱਜ ਸਾਹਮਣੇ ਆਈ ਅਧਿਕਾਰਿਤ ਸ਼ਿਕਾਇਤ 'ਚ ਦੋਸ਼ ਹਨ ਕਿ ਸਾਊਦੀ ਅਰਬ ਦੇ ਏਜੰਟਾਂ ਨੇ ਦੇਸ਼ ਦੇ ਅਣਪਛਾਤੇ ਨਿੰਦਕਾਂ ਤੇ ਟਵਿੱਟਰ ਦੇ ਹਜ਼ਾਰਾਂ ਹੋਰ ਯੂਜ਼ਰਾਂ ਦੀ ਨਿੱਜੀ ਜਾਣਕਾਰੀ ਹਾਸਲ ਕਰਨ ਲਈ ਟਵਿੱਟਰ ਦੇ ਅੰਦਰੂਨੀ ਤੰਤਰ 'ਚ ਸੰਨ੍ਹ ਲਾਈ।
ਉਨ੍ਹਾਂ ਨੇ ਇਕ ਬਿਆਨ 'ਚ ਕਿਹਾ ਕਿ ਅਮਰੀਕੀ ਕਾਨੂੰਨ ਨੇ ਅਮਰੀਕੀ ਕੰਪਨੀਆਂ ਨੂੰ ਇਸ ਤਰ੍ਹਾਂ ਦੀ ਗੈਰ-ਕਾਨੂੰਨੀ ਵਿਦੇਸ਼ੀ ਘੁਸਪੈਠ ਤੋਂ ਬਚਾਇਆ ਹੈ। ਅਸੀਂ ਅਮਰੀਕੀ ਕੰਪਨੀਆਂ ਜਾਂ ਅਮਰੀਕੀ ਤਕਨੀਕਾਂ ਨੂੰ ਅਮਰੀਕੀ ਕਾਨੂੰਨ ਦਾ ਉਲੰਘਣ ਕਰਦੇ ਹੋਏ ਵਿਦੇਸ਼ੀ ਦਬਾਅ ਦਾ ਮਾਧਿਅਮ ਨਹੀਂ ਬਣਨ ਦਿਆਂਗੇ।
ਇਹ ਮਾਮਲਾ ਅਜਿਹੇ ਵੇਲੇ 'ਚ ਦਾਇਰ ਕੀਤਾ ਗਿਆ ਹੈ ਜਦੋਂ ਇਕ ਸਾਲ ਪਹਿਲਾਂ ਸਾਊਦੀ ਅਰਬ ਦੇ ਪੱਤਰਕਾਰ ਜਮਾਲ ਖਸ਼ੋਗੀ ਦੀ ਰਿਆਦ ਪ੍ਰਾਯੋਜਿਤ ਹੱਤਿਆ ਤੋਂ ਬਾਅਦ ਤੋਂ ਅਮਰੀਕਾ ਤੇ ਸਾਊਦੀ ਅਰਬ ਦੇ ਸਬੰਧ ਤਣਾਅਪੂਰਨ ਬਣੇ ਹੋਏ ਹਨ। ਖਸ਼ੋਗੀ ਵਾਸ਼ਿੰਗਟਨ ਪੋਸਟ ਤੋਂ ਇਲਾਵਾ ਕਈ ਅਖਬਾਰਾਂ ਲਈ ਲਿਖਦੇ ਸਨ।
ਮਹਾਦੋਸ਼ ਮਾਮਲੇ 'ਤੇ ਟਰੰਪ ਨੇ ਜਤਾਈ ਨਰਾਜ਼ਗੀ, ਕਿਹਾ- ਮੁੜ ਜਿੱਤਾਂਗੇ ਚੋਣ
NEXT STORY