ਰਿਆਦ— ਸਾਊਦੀ ਅਰਬ ਨੇ ਖਾੜੀ 'ਚ ਵਧਦੇ ਤਣਾਅ 'ਤੇ ਚਰਚਾ ਕਰਨ ਲਈ ਖੇਤਰੀ ਖਾੜੀ ਸਹਿਯੋਗ ਪ੍ਰੀਸ਼ਦ ਅਤੇ ਅਰਬ ਲੀਗ ਦੀ ਤਤਕਾਲ ਬੈਠਕ ਬੁਲਾਈ ਹੈ। ਸਾਊਦੀ ਪ੍ਰੈੱਸ ਏਜੰਸੀ ਨੇ ਦੱਸਿਆ ਕਿ ਸ਼ਾਹ ਸਲਮਾਨ ਨੇ ਖਾੜੀ ਨੇਤਾਵਾਂ ਅਤੇ ਅਰਬ ਦੇਸ਼ਾਂ ਨੂੰ ਖੇਤਰ 'ਚ ਹਾਲ ਦੇ ਹਮਲਿਆਂ ਅਤੇ ਉਨ੍ਹਾਂ ਦੇ ਨਤੀਜਿਆਂ 'ਤੇ ਚਰਚਾ ਕਰਨ ਲਈ 30 ਮਈ ਨੂੰ ਮੱਕਾ 'ਚ ਦੋ ਐਮਰਜੈਂਸੀ ਬੈਠਕਾਂ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਈਰਾਨ ਦੇ ਕਥਿਤ ਖਤਰਿਆਂ 'ਤੇ ਅਮਰੀਕਾ ਵਲੋਂ ਜਹਾਜ਼ ਕੈਰੀਅਰ ਅਤੇ ਬੰਬ ਵਰ੍ਹਾਉਣ ਵਾਲੇ ਜਹਾਜ਼ ਤਾਇਨਾਤ ਕਰਨ ਦੇ ਨਾਲ ਹੀ ਖਾੜੀ 'ਚ ਤਣਾਅ ਵਧ ਗਿਆ ਹੈ। ਜ਼ਿਕਰਯੋਗ ਹੈ ਕਿ ਫੁਜੈਰਾ 'ਚ ਐਤਵਾਰ ਨੂੰ ਰਹੱਸਮਈ ਹਮਲਿਆਂ 'ਚ ਸਾਊਦੀ ਅਰਬ ਦੇ ਦੋ ਤੇਲ ਟੈਂਕਰਾਂ ਸਮੇਤ 4 ਜਹਾਜ਼ਾਂ ਨੂੰ ਕਾਫੀ ਨੁਕਸਾਨ ਪੁੱਜਾ ਸੀ।
ਬ੍ਰਿਟੇਨ : ਕੌਂਸਲ ਚੋਣਾਂ 'ਚ ਕਮਲ ਸਿੰਘ ਘਟੋਰੇ ਦੀ ਸ਼ਾਨਦਾਰ ਜਿੱਤ, ਭਾਈਚਾਰੇ 'ਚ ਖੁਸ਼ੀ
NEXT STORY