ਰਿਆਦ - ਸਾਊਦੀ ਅਰਬ ਯਮਨ ’ਚ ਹੂਤੀ ਬਾਗੀਆਂ ਖਿਲਾਫ ਜੰਗ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ। ਰਾਇਟਰਜ਼ ਦੀ ਰਿਪੋਰਟ ਮੁਤਾਬਕ, ਸਾਊਦੀ 1 ਲੱਖ ਤੋਂ ਜ਼ਿਆਦਾ ਯਮਨੀ ਫੌਜੀਆਂ ਨੂੰ ਉਤਾਰ ਸਕਦਾ ਹੈ। ਇਸ ਦਾ ਮਕਸਦ ਲਾਲ ਸਾਗਰ ਦੇ ਦੱਖਣੀ ਕਿਨਾਰੇ ’ਤੇ ਸਥਿਤ ਬਾਬ-ਅਲ-ਮੰਦੇਬ ਸਟ੍ਰੇਟ ਨੂੰ ਹੂਤੀਆਂ ਦੇ ਕਬਜ਼ੇ ਤੋਂ ਛੁਡਾਉਣਾ ਅਤੇ ਸਮੁੰਦਰੀ ਵਪਾਰ ਦਾ ਰਸਤਾ ਸੁਰੱਖਿਅਤ ਕਰਨਾ ਹੈ।
ਹੂਤੀਆਂ ਦੀ ਇਸ ਇਲਾਕੇ ’ਚ ਵਧਦੀ ਮਜ਼ਬੂਤੀ ਨਾਲ ਦੁਨੀਆ ਦੇ ਅਹਿਮ ਸਮੁੰਦਰੀ ਰਸਤਿਆਂ ’ਤੇ ਖਤਰਾ ਵਧ ਗਿਆ ਹੈ। ਇਹ ਰਸਤਾ ਏਸ਼ੀਆ ਅਤੇ ਯੂਰਪ ਵਿਚਾਲੇ ਵਪਾਰ ਲਈ ਅਹਿਮ ਹੈ। ਬਾਬ-ਅਲ-ਮੰਦੇਬ ਦੁਨੀਆ ਦੇ ਮੁੱਖ ਸਮੁੰਦਰੀ ਵਪਾਰ ਮਾਰਗਾਂ ’ਚੋਂ ਇਕ ਹੈ। ਦੁਨੀਆ ਦਾ 12 ਫੀਸਦੀ ਤੇਲ ਇਸੇ ਰਸਤੇ ਤੋਂ ਹੋ ਕੇ ਲੰਘਦਾ ਹੈ। ਪਿਛਲੇ ਮਹੀਨੇ ਹੂਤੀਆਂ ਨੇ ਯਮਨ ਦੇ ਤੱਟੀ ਇਲਾਕਿਆਂ ’ਚ ਅੱਗੇ ਵਧਦੇ ਹੋਏ ਇਸ ਰਸਤੇ ਦੇ ਆਲੇ-ਦੁਆਲੇ ਆਪਣੀ ਪਕੜ ਮਜ਼ਬੂਤ ਕੀਤੀ। ਉਨ੍ਹਾਂ ਨੇ ਸਾਊਦੀ ਸਮਰਥਿਤ ਯਮਨ ਦੀਆਂ ਸਰਕਾਰੀ ਫੋਰਸਾਂ ਅਤੇ ਯੂ.ਏ.ਈ. ਸਮਰਥਿਤ ਫੋਰਸਾਂ ਨੂੰ ਪਿੱਛੇ ਧੱਕਿਆ।
ਬਾਬ-ਅਲ-ਮੰਦੇਬ ਸਟ੍ਰੇਟ ਲਾਲ ਸਾਗਰ ਨੂੰ ਅਦਨ ਦੀ ਖਾੜੀ ਅਤੇ ਹਿੰਦ ਮਹਾਸਾਗਰ ਨਾਲ ਜੋੜਦਾ ਹੈ। ਇਸ ਦੇ ਰਸਤੇ ਜਹਾਜ਼ ਏਸ਼ੀਆ ਤੋਂ ਲਾਲ ਸਾਗਰ ਅਤੇ ਸਵੇਜ਼ ਨਹਿਰ ਹੁੰਦੇ ਹੋਏ ਯੂਰਪ ਤੱਕ ਪਹੁੰਚਦੇ ਹਨ। ਇਸ ਵਜ੍ਹਾ ਕਰ ਕੇ ਇਹ ਗਲੋਬਲ ਵਪਾਰ ਅਤੇ ਤੇਲ ਦੀ ਸਪਲਾਈ ਲਈ ਅਹਿਮ ਹੈ। ਸਾਊਦੀ ਅਰਬ ਨੂੰ ਖਦਸ਼ਾ ਹੈ ਕਿ ਹੂਤੀਆਂ ਦਾ ਕੰਟਰੋਲ ਬਣਿਆ ਰਿਹਾ ਤਾਂ ਇਸ ਰਸਤੇ ਤੋਂ ਹੋਣ ਵਾਲੇ ਵਪਾਰ ਅਤੇ ਤੇਲ ਦੀ ਢੋਆ-ਢੁਆਈ ’ਤੇ ਖਤਰਾ ਵਧ ਸਕਦਾ ਹੈ।
ਅਮਰੀਕਾ ਜੰਗ ’ਚ ਉਤਰਨ ਨੂੰ ਤਿਆਰ ਨਹੀਂ
ਅਮਰੀਕਾ ਸਾਊਦੀ ਅਰਬ ਨੂੰ ਖੁਫੀਆ ਜਾਣਕਾਰੀ, ਟੀਚੇ ਤੈਅ ਕਰਨ ’ਚ ਮਦਦ ਅਤੇ ਫੌਜੀ ਸਲਾਹ ਦੇ ਰਿਹਾ ਹੈ। ਹਾਲਾਂਕਿ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਊਦੀ ਲੀਡਰਸ਼ਿਪ ਦੀ ਫੌਜੀ ਮਦਦ ਅਤੇ ਹਵਾਈ ਹਮਲੇ ਕਰਨ ਦੀ ਮੰਗ ’ਤੇ ਸਹਿਮਤੀ ਨਹੀਂ ਦਿੱਤੀ ਹੈ। ਫਿਲਹਾਲ ਅਮਰੀਕਾ ਦੇ ਸਿੱਧੇ ਜੰਗ ’ਚ ਸ਼ਾਮਲ ਹੋਣ ਦੀ ਉਮੀਦ ਨਹੀਂ ਹੈ।
ਸਾਊਦੀ ਅਰਬ ਨੂੰ ਪਾਕਿਸਤਾਨ ਅਤੇ ਤੁਰਕੀ ਤੋਂ ਵੀ ਫੌਜੀ ਮਦਦ ਮਿਲੀ ਹੈ। ਪਾਕਿਸਤਾਨ ਨੇ ਪਿਛਲੇ ਮਹੀਨੇ ਅਦਨ ’ਚ ਏਅਰ ਡਿਫੈਂਸ ਸਿਸਟਮ, ਹਲਕੀਆਂ ਤੋਪਾਂ, ਡਰੋਨ ਅਤੇ ਡਰੋਨ ਰੋਕੂ ਉਪਕਰਨ ਭੇਜੇ ਸਨ। ਪਾਕਿਸਤਾਨੀ ਫੌਜੀ ਸਲਾਹਕਾਰ ਸਾਊਦੀ ਅਧਿਕਾਰੀਆਂ ਨਾਲ ਕੰਮ ਕਰ ਰਹੇ ਹਨ। ਹਾਲਾਂਕਿ, ਪਾਕਿਸਤਾਨ ਨੇ ਯਮਨ ’ਚ ਲੜਾਈ ਲਈ ਆਪਣੇ ਫੌਜੀ ਭੇਜਣ ਦਾ ਫੈਸਲਾ ਨਹੀਂ ਕੀਤਾ ਹੈ। ਤੁਰਕੀ ਦੇ ਡਰੋਨ ਵੀ ਯਮਨ ’ਚ ਤਾਇਨਾਤ ਕੀਤੇ ਗਏ ਹਨ। ਉਥੇ ਹੀ, ਫਰਾਂਸ ਨੇ ਯਾਨਬੂ ’ਚ ਰੱਖਿਆ ਪ੍ਰਣਾਲੀਆਂ ਅਤੇ ਫੌਜੀ ਭੇਜਣ ਦਾ ਐਲਾਨ ਕੀਤਾ ਹੈ।
ਫ਼ਰਾਂਸ ਦੇ ਸਕੂਲਾਂ 'ਚ ਵਿਰੋਧ-ਪ੍ਰਦਰਸ਼ਨ ਤੇਜ਼; ਲੱਗਭਗ 400 ਸਕੂਲ ਬੰਦ
NEXT STORY