ਇਸਲਾਮਾਬਾਦ (ਭਾਸ਼ਾ)- ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਅਤੇ ਅਸਲ ਸ਼ਾਸਕ ਮੁਹੰਮਦ ਬਿਨ ਸਲਮਾਨ ਨੇ ਸ਼ਨੀਵਾਰ ਨੂੰ ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਭਰੋਸਾ ਦਿਵਾਇਆ ਕਿ ਉਹ ਆਰਥਿਕ ਸੰਕਟ ਵਿਚੋਂ ਲੰਘ ਰਹੇ ਉਨ੍ਹਾਂ ਦੇ ਦੇਸ਼ ਨੂੰ ਪੂਰਾ ਸਹਿਯੋਗ ਦੇਣਗੇ। ਹਾਲ ਹੀ ਦੇ ਸਾਲਾਂ ਵਿੱਚ, ਸਾਊਦੀ ਅਰਬ ਨੇ ਪਾਕਿਸਤਾਨ ਦੇ ਘੱਟ ਵਿਦੇਸ਼ੀ ਮੁਦਰਾ ਭੰਡਾਰ ਨੂੰ ਹੁਲਾਰਾ ਦੇਣ ਅਤੇ ਨਕਦੀ ਦੀ ਤੰਗੀ ਵਾਲੇ ਦੇਸ਼ ਦੀ ਮਦਦ ਕਰਨ ਲਈ ਪਾਕਿਸਤਾਨ ਦੇ ਬੈਂਕਾਂ ਵਿੱਚ ਵੱਡੀ ਮਾਤਰਾ ਵਿੱਚ ਪੈਸਾ ਜਮ੍ਹਾ ਕੀਤਾ ਹੈ। ਪ੍ਰਧਾਨ ਮੰਤਰੀ ਦਫਤਰ (ਪੀ. ਐੱਮ. ਓ.) ਦੇ ਇਕ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਸ਼ਾਹਬਾਜ਼ ਨੂੰ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਨੇ ਟੈਲੀਫੋਨ 'ਤੇ ਗੱਲਬਾਤ ਰਾਹੀਂ ਵਧਾਈ ਦਿੱਤੀ।
ਇਹ ਵੀ ਪੜ੍ਹੋ: ਦਰਦਨਾਕ; ਹੀਟਰ ਲਗਾ ਕੇ ਸੁੱਤਾ ਸੀ ਪਰਿਵਾਰ, ਅੱਗ ਲੱਗਣ ਕਾਰਨ ਬੱਚਿਆਂ ਸਣੇ ਪੂਰਾ ਟੱਬਰ ਹੋਇਆ ਖ਼ਤਮ
ਬਿਆਨ ਵਿੱਚ ਕਿਹਾ ਗਿਆ ਹੈ,'ਸਾਊਦੀ ਕ੍ਰਾਊਨ ਪ੍ਰਿੰਸ ਨੇ ਪ੍ਰਧਾਨ ਮੰਤਰੀ ਦੀਆਂ ਉਦਾਰ ਭਾਵਨਾਵਾਂ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਨਜ਼ਦੀਕੀ ਭਾਈਚਾਰਕ ਸਬੰਧ ਰੱਖਦੇ ਹਨ ਅਤੇ ਪਾਕਿਸਤਾਨ ਪ੍ਰਤੀ ਸਾਊਦੀ ਅਰਬ ਦੀ ਹਮਾਇਤ ਨੂੰ ਦੁਹਰਾਇਆ।' ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੂੰ ਸਾਊਦੀ ਅਰਬ ਨਾਲ ਆਪਣੇ ਇਤਿਹਾਸਕ, ਡੂੰਘੇ ਅਤੇ ਭਾਈਚਾਰੇ ਵਾਲੇ ਸਬੰਧਾਂ 'ਤੇ ਮਾਣ ਹੈ ਅਤੇ ਦੋਵੇਂ ਦੇਸ਼ ਹਮੇਸ਼ਾ ਹਰ ਸੁੱਖ-ਦੁੱਖ 'ਚ ਇਕੱਠੇ ਖੜ੍ਹੇ ਰਹੇ ਹਨ। ਉਨ੍ਹਾਂ ਨੇ ਪਾਕਿਸਤਾਨ ਪ੍ਰਤੀ ਅਟੁੱਟ ਵਚਨਬੱਧਤਾ ਅਤੇ ਸਮਰਥਨ ਲਈ ਸਾਊਦੀ ਅਰਬ ਦੀ ਪ੍ਰਸ਼ੰਸਾ ਕੀਤੀ। ਬਿਆਨ ਦੇ ਅਨੁਸਾਰ, ਪ੍ਰਧਾਨ ਮੰਤਰੀ ਨੇ ਦੋ ਪਵਿੱਤਰ ਮਸਜਿਦਾਂ ਦੇ ਰਖਵਾਲੇ ਕਿੰਗ ਸਲਮਾਨ ਬਿਨ ਅਬਦੁਲ ਅਜ਼ੀਜ਼ ਦੀ ਸਿਹਤ ਅਤੇ ਤੰਦਰੁਸਤੀ ਲਈ ਆਪਣੀਆਂ ਨਿੱਘੀਆਂ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਲੋਕਾਂ ਵਿਚ ਕਿੰਗ ਸਲਮਾਨ ਦੇ ਨਾਲ-ਨਾਲ ਕ੍ਰਾਊਨ ਪ੍ਰਿੰਸ ਲਈ ਬਹੁਤ ਪਿਆਰ ਅਤੇ ਸਤਿਕਾਰ ਹੈ।
ਇਹ ਵੀ ਪੜ੍ਹੋ: ਕੀ ਕੈਨੇਡਾ ਦੇ PM ਜਸਟਿਨ ਟਰੂਡੋ ਛੱਡ ਦੇਣਗੇ ਸਿਆਸਤ? ਜਾਣਨ ਲਈ ਪੜ੍ਹੋ ਪੂਰੀ ਖ਼ਬਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਪਾਕਿ ਦੀ ਅਦਾਲਤ ਨੇ ਭਾਰਤੀ ਨਾਗਰਿਕ ਨੂੰ ਡਿਪੋਰਟ ਕਰਨ 'ਚ ਅਸਫਲ ਰਹਿਣ 'ਤੇ ਗ੍ਰਹਿ ਮੰਤਰਾਲਾ ਨੂੰ ਲਾਈ ਫਟਕਾਰ
NEXT STORY