ਬ੍ਰਾਸੀਲੀਆ— ਬ੍ਰਾਜ਼ੀਲ ਦੇ ਦੱਖਣੀ-ਪੂਰਬੀ ਇਲਾਕੇ ਵਿਚ ਰੁੱਖ ਥੱਲ੍ਹੇ ਦੋ ਸਿਰ ਵਾਲਾ ਅਜੀਬ ਜੀਵ ਮਿਲਿਆ ਹੈ। ਇਸ ਜੀਵ ਨੂੰ ਦੇਖਣ ਮਗਰੋਂ ਵਿਗਿਆਨੀ ਵੀ ਸੋਚਾਂ ਵਿਚ ਪੈ ਗਏ ਹਨ। ਬਾਅਦ ਵਿਚ ਪਤਾ ਚੱਲਿਆ ਕਿ ਇਹ ਚਮਗਾਦੜ ਦਾ ਬੱਚਾ ਸੀ, ਜਿਸ ਦੀ ਜਨਮ ਮਗਰੋਂ ਹੀ ਮੌਤ ਹੋ ਗਈ ਸੀ।
ਇਕ ਅੰਗਰੇਜੀ ਵੇਬਸਾਈਟ ਮੁਤਾਬਕ ਵਿਗਿਆਨੀਆਂ ਨੂੰ ਦੋ ਸਿਰ ਵਾਲਾ ਚਮਗਾਦੜ ਦਾ ਜੁੜਵਾਂ ਬੱਚਾ ਮਰਿਆ ਹੋਇਆ ਇਕ ਅੰਬ ਦੇ ਰੁੱਖ ਹੇਠੋਂ ਮਿਲਿਆ। ਵਿਗਿਆਨੀਆਂ ਮੁਤਾਬਕ ਇਸ ਤਰ੍ਹਾਂ ਦਾ ਇਹ ਤੀਜਾ ਮਾਮਲਾ ਹੈ। ਰਿਯੋ ਡੀ ਜਨੇਰ ਸਥਿਤ ਸਟੇਟ ਯੂਨੀਵਰਸਿਟੀ ਦੇ ਮਾਰਸਲੇ ਨੋਗੋਇਰਾ ਦਾ ਮੰਨਣਾ ਹੈ ਕਿ ਇਸ ਜੁੜਵਾਂ ਚਮਗਾਦੜ ਦੀ ਮਾਂ ਇਨ੍ਹਾਂ ਬੱਚਿਆਂ ਦੇ ਜਨਮ ਤੋਂ ਪਹਿਲਾਂ ਰੁੱਖ ਥੱਲ੍ਹੇ ਆਪਣਾ ਘਰ ਬਣਾ ਰਹੀ ਹੋਵੇਗੀ ਅਤੇ ਬੱਚਿਆਂ ਨੂੰ ਜਨਮ ਦੇਣ ਮਗਰੋਂ ਉੱਥੋਂਚਲੀ ਗਈ ਹੋਵੇਗੀ।
ਜਦੋਂ ਇਨ੍ਹਾਂ ਬੱਚਿਆਂ ਦਾ ਐਕਸ-ਰੇ ਕੀਤਾ ਗਿਆ ਤਾਂ ਉਸ ਵਿਚ ਦੋਹਾਂ ਦੇ ਸਿਰ ਅਤੇ ਗਰਦਨ ਵੱਖ-ਵੱਖ ਸਨ, ਜਦਕਿ ਪਿੱਠ ਇਕ ਹੀ ਸੀ। ਦੋਹਾਂ ਬੱਚਿਆਂ ਦਾ ਆਕਾਰ 13 ਸੈਂਟੀਮੀਟਰ ਸੀ। ਮਾਰਸਲੇ ਦਾ ਕਹਿਣਾ ਸੀ ਕਿ ਇਨਸਾਨ ਹੋਵੇ ਜਾਂ ਜਾਨਵਰ ਇਸ ਤਰ੍ਹਾਂ ਦੇ ਮਾਮਲੇ ਪਹਿਲਾਂ ਵੀ ਹੁੰਦੇ ਰਹੇ ਹਨ ਪਰ ਜਿੱਥੋਂ ਤੱਕ ਜਿਉਂਦੇ ਰਹਿਣ ਦੀ ਗੱਲ ਹੈ ਤਾਂ ਅਜਿਹੇ ਮਾਮਲਿਆਂ ਵਿਚ ਸਿਰਫ 15% ਹੀ ਇਨਸਾਨੀ ਬੱਚੇ ਬਚ ਪਾਉਂਦੇ ਹਨ। ਜਦਕਿ ਜਾਨਵਰਾਂ ਵਿਚ ਬੱਚਣ ਦਾ ਪ੍ਰਤੀਸ਼ਤ ਹੋਰ ਘੱਟ ਹੈ।
ਵਿਦੇਸ਼ਾਂ ਦੇ ਇਨ੍ਹਾਂ ਸ਼ਹਿਰਾਂ 'ਚ ਹੈ ਪੰਜਾਬੀਆਂ ਦਾ ਬੋਲ-ਬਾਲਾ, ਜਿਊਂਦੇ ਨੇ ਖੁੱਲ੍ਹੀ ਜ਼ਿੰਦਗੀ
NEXT STORY