ਮਾਸਕੋ - ਰੂਸ ਦੇ ਵਿਗਿਆਨੀਆਂ ਨੇ ਗਰਮੀਆਂ ’ਚ ਸਾਇਬੇਰੀਆ ਦੇ ਦੂਰ-ਦੁਰਾਡੇ ਯਾਕੁਤੀਆ ਖੇਤਰ ਵਿਚ ਬਰਫ ਪਿਘਲਣ ਕਾਰਨ 50,000 ਸਾਲ ਤੋਂ ਪੁਰਾਣੇ ਮੈਮਥ ਬੇਬੀ ਦੇ ਅਵਸ਼ੇਸ਼ਾਂ ਦਾ ਪਤਾ ਲਾਇਆ ਹੈ।
ਬੀ. ਬੀ. ਸੀ. ਦੀ ਰਿਪੋਰਟ ਮੁਤਾਬਕ ਦੁਨੀਆ ਦੇ ਸਭ ਤੋਂ ਚੰਗੀ ਤਰ੍ਹਾਂ ਨਾਲ ਸੁਰੱਖਿਅਤ ਵਿਸ਼ਾਲ ਅਵਸ਼ੇਸ਼ ‘ਯਾਨਾ’ ਦਾ ਨਾਂ ਉਸ ਦਰਿਆ ਬੇਸਿਨ ਦੇ ਨਾਂ ’ਤੇ ਰੱਖਿਆ ਗਿਆ ਹੈ ਜਿਥੋਂ ਉਸ ਨੂੰ ਲੱਭਿਆ ਗਿਆ ਹੈ। ‘ਯਾਨਾ’ ਦਾ ਭਾਰ 100 ਕਿਲੋਗ੍ਰਾਮ (15ਵੇਂ 10 ਐੱਲ. ਬੀ.) ਤੋਂ ਵੱਧ ਹੈ ਅਤੇ ਉਹ 120 ਸੈ. ਮੀ. (4 ਫੁੱਟ) ਉੱਚਾ ਅਤੇ 200 ਸੈ. ਮੀ. ਲੰਬਾ ਹੈ ਅਤੇ ਅਨੁਮਾਨ ਹੈ ਕਿ ਜਦੋਂ ਉਹ ਮਰਿਆ ਤਾਂ ਉਹ ਸਿਰਫ ਇਕ ਸਾਲ ਦਾ ਸੀ।
ਰੂਸ ਦਾ ਯੂਕ੍ਰੇਨ ਦੀ ਇਮਾਰਤ 'ਤੇ ਮਿਜ਼ਾਈਲ ਨਾਲ ਹਮਲਾ, ਇਕ ਵਿਅਕਤੀ ਦੀ ਮੌਤ
NEXT STORY