ਬੋਸਟਨ - ਕੋਵਿਡ-19 ਲਈ ਕਲੀਨਿਕਲ ਜਾਂਚ ਦੀ ਵੱਧਦੀ ਮੰਗ ਨੂੰ ਦੇਖਦੇ ਹੋਏ ਸਾਇੰਸਦਾਨਾਂ ਨੇ ਅਕਾਦਮਿਕ ਲੈਬਾਰਟਰੀਆਂ ਨੂੰ ਨੋਵੇਲ ਕੋਰੋਨਾਵਾਇਰਸ ਲਈ ਨਮੂਨਿਆਂ ਦੀ ਜਾਂਚ ਦੇ ਕੇਂਦਰਾਂ ਵਿਚ ਬਦਲਣ ਦਾ ਖਾਕਾ ਤਿਆਰ ਕੀਤਾ ਹੈ। ਅਮਰੀਕਾ ਵਿਚ ਬੋਸਟਨ ਯੂਵੀਵਰਸਿਟੀ ਸਕੂਲ ਆਫ ਮੈਡੀਸਨ ਦੇ ਪ੍ਰਮੁੱਖ ਖੋਜਕਾਰ ਜਾਰਜ ਮਰਫੀ ਨੇ ਕਿਹਾ ਕਿ ਦੇਸ਼ ਭਰ ਵਿਚ ਹੋਰ ਬੁਨਿਆਦੀ ਜੀਵ-ਵਿਗਿਆਨ ਲੈਬਾਰਟਰੀਆਂ ਨੂੰ ਮਹਾਮਾਰੀ ਕਾਰਨ ਕੰਮਕਾਜ ਬੰਦ ਕਰਨ ਲਈ ਮਜ਼ਬੂਰ ਹੋਣਾ ਪਿਆ।
ਮਰਫੀ ਅਤੇ ਉਨ੍ਹਾਂ ਦੀ ਟੀਮ ਨੇ ਆਖਿਆ ਕਿ ਉਨ੍ਹਾਂ ਨੂੰ ਕਿਊ. ਆਰ. ਟੀ.-ਪੀ. ਸੀ. ਆਰ. ਜਾਂਚ ਦੇ ਤਰੀਕੇ ਨੂੰ ਵਿਕਸਤ ਕਰਨ ਦਾ ਵਿਆਪਕ ਅਨੁਭਵ ਹੈ, ਜਿਸ ਨਾਲ ਰੋਗੀ ਦੇ ਨਮੂਨੇ ਵਿਚ ਆਰ. ਐਨ. ਏ. ਦੀ ਮੌਜੂਦਗੀ ਦਾ ਪਤਾ ਲਗਾਇਆ ਜਾਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਲੈਬਰਾਟਰੀ ਨੂੰ ਕਾਲਜ ਆਫ ਅਮਰੀਕਨ ਪੈਥੇਲਾਜਿਸ (ਸੀ. ਏ. ਪੀ.) ਵੱਲੋਂ ਮਾਨਤਾ ਕਲੀਨਿਕਲ ਲੈਬਰਾਟਰੀ ਵਿਚ ਬਦਲ ਦਿੱਤਾ। ਸਾਇੰਸਦਾਨਾਂ ਨੇ ਇਸ ਦੇ ਲਈ ਅਮਰੀਕਾ ਦੇ ਖੁਰਾਕ ਅਤੇ ਡਰੱਗ ਪ੍ਰਸ਼ਾਸਨ ਤੋਂ ਐਮਰਜੰਸੀ ਇਜਾਜ਼ਤ ਮੰਗੀ ਅਤੇ ਇਕ ਹਫਤੇ ਤੋਂ ਘੱਟ ਸਮੇਂ ਅੰਦਰ ਕੰਮਕਾਜ ਸ਼ੁਰੂ ਕਰ ਦਿੱਤਾ। ਖੋਜਕਾਰਾਂ ਮੁਤਾਬਕ 20 ਅਪ੍ਰੈਲ, 2020 ਦੀ ਸਥਿਤੀ ਮੁਤਾਬਕ ਉਨ੍ਹਾਂ ਨੇ 3,000 ਤੋਂ ਜ਼ਿਆਦਾ ਨਮੂਨਿਆਂ ਦੀ ਜਾਂਚ ਕੀਤੀ ਹੈ। ਉਨ੍ਹਾਂ ਆਖਿਆ ਕਿ ਕਰੀਬ 45 ਫੀਸਦੀ ਨਮੂਨਿਆਂ ਵਿਚ ਵਾਇਰਸ ਦੀ ਪੁਸ਼ਟੀ ਹੋਈ।
ਕੋਰੋਨਾ ਵਾਇਰਸ : ਪਾਕਿਸਤਾਨ ਫੌਜ ਨੇ ਕੀਤੀ ਸੈਲਰੀ ਵਿਚ ਵਾਧੇ ਦੀ ਮੰਗ
NEXT STORY