ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਸਰਕਾਰ ਦੁਆਰਾ ਕੋਰੋਨਾ ਵਾਇਰਸ ਟੀਕਾਕਰਣ ਮੁਹਿੰਮ ਨੂੰ ਤੇਜ਼ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।ਇਸ ਮੰਤਵ ਲਈ ਖੇਤਰ ਵਿੱਚ ਵਿਸ਼ਾਲ ਟੀਕਾਕਰਣ ਕੇਂਦਰ ਵੀ ਖੋਲ੍ਹੇ ਗਏ ਹਨ, ਜਿਹਨਾਂ ਵਿੱਚੋਂ ਗਲਾਸਗੋ ਸਥਿਤ ਲੂਈਸਾ ਜੌਰਡਨ ਕੋਰੋਨਾ ਵਾਇਰਸ ਸੈਂਟਰ ਪ੍ਰਮੁੱਖ ਹੈ ਪਰ ਇਸ ਵੱਡੇ ਟੀਕਾਕਰਣ ਕੇਂਦਰ ਵਿੱਚ ਕੋਰੋਨਾ ਟੀਕਿਆਂ ਦੀ ਪਈ ਘਾਟ ਕਰਕੇ, ਟੀਕਾਕਰਣ ਪ੍ਰਕਿਰਿਆ ਨੂੰ ਅਸਥਾਈ ਤੌਰ 'ਤੇ ਰੋਕਿਆ ਗਿਆ ਹੈ।
ਐਨ.ਐਚ.ਐਸ. ਦੇ ਸੀਨੀਅਰ ਪ੍ਰਬੰਧਕਾਂ ਨੇ ਦੱਸਿਆ ਹੈ ਕਿ ਇਸ ਵੈਕਸੀਨ ਕੇਂਦਰ ਵਿੱਚ ਮਰੀਜ਼ਾਂ ਲਈ ਟੀਕਿਆਂ ਦੀਆਂ ਲੋੜੀਂਦੀਆਂ ਖੁਰਾਕਾਂ ਨਾ ਹੋਣ ਕਾਰਨ ਸਟਾਫ ਨੂੰ ਇਸ ਹਫ਼ਤੇ ਦੇ ਦੋ ਦਿਨ ਨਾ ਆਉਣ ਦੀ ਸਲਾਹ ਦਿੱਤੀ ਗਈ ਹੈ। ਟੀਕਾਕਰਣ ਪ੍ਰਕਿਰਿਆ ਵਿੱਚ ਆਈ ਇਸ ਸਮੱਸਿਆ ਦੇ ਬਾਰੇ ਲੇਬਰ ਪਾਰਟੀ ਦੀ ਸਿਹਤ ਬੁਲਾਰੀ ਅਤੇ ਲੀਡਰਸ਼ਿਪ ਦੀ ਉਮੀਦਵਾਰ ਮੋਨਿਕਾ ਲੈਨਨ ਅਨੁਸਾਰ ਐਸ.ਐਨ.ਪੀ. ਦੇ ਮੰਤਰੀਆਂ ਨੂੰ ਲੋਕਾਂ ਨੂੰ ਅਜਿਹਾ ਨਾ ਹੋਣ ਦਾ ਯਕੀਨ ਦਿਵਾਉਣ ਦੇ ਨਾਲ ਟੀਕਾ ਲਗਉਣ ਨੂੰ ਪਹਿਲ ਦੇਣ ਬਾਰੇ ਕਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਕਿਸਾਨਾਂ ਦਾ ਸਮਰਥਨ ਕਰਨ ਵਾਲੀ ਮੀਨਾ ਹੈਰਿਸ ਨੂੰ ਵ੍ਹਾਈਟ ਹਾਊਸ ਦੇ ਵਕੀਲਾਂ ਨੇ ਕੀਤੀ ਤਾਕੀਦ
ਜਦਕਿ ਸਕਾਟਲੈਂਡ ਦੀ ਸਰਕਾਰ ਨੇ ਪਿਛਲੇ ਦਿਨੀਂ ਕਲਾਈਡ ਸਾਈਡ ਸਹੂਲਤ 'ਤੇ ਟੀਕਾਕਰਣ ਪ੍ਰਕਿਰਿਆ ਦੀ ਸਫਲਤਾ ਦਾ ਪ੍ਰਚਾਰ ਕੀਤਾ ਹੈ, ਜਿੱਥੇ ਕਿ 65 ਵੈਕਸੀਨ ਸਟੇਸ਼ਨਾਂ ਦੇ ਨਾਲ ਪ੍ਰਤੀ ਦਿਨ 5000 ਲੋਕਾਂ ਨੂੰ ਟੀਕਾ ਲਗਾਇਆ ਜਾਂਦਾ ਹੈ। ਹਾਲਾਂਕਿ ਫਾਰਮਾਸਿਟੀਕਲ ਕੰਪਨੀ ਫਾਈਜ਼ਰ ਆਪਣੀ ਗਲੋਬਲ ਸਪਲਾਈ ਵਧਾਉਣ ਦੀ ਤਿਆਰੀ ਵਿੱਚ ਹੈ, ਜਿਸ ਦੇ ਨਤੀਜੇ ਵਜੋਂ ਥੋੜ੍ਹੇ ਸਮੇਂ ਲਈ ਸਪਲਾਈ ਵਿੱਚ ਤਬਦੀਲੀਆਂ ਆਈਆਂ ਹਨ। ਜ਼ਿਕਰਯੋਗ ਹੈ ਕਿ ਸਕਾਟਲੈਂਡ ਵਿੱਚ ਹੁਣ ਤੱਕ ਤਕਰੀਬਨ 1,173,445 ਲੋਕਾਂ ਨੇ ਕੋਰੋਨਾ ਟੀਕਾਕਰਣ ਦੀ ਪਹਿਲੀ ਅਤੇ ਲੱਗਭਗ 14,009 ਨੇ ਆਪਣੀ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਕਾਟਲੈਂਡ : 31.5 ਮੀਲ ਲੰਮੀ ਸੁਰੰਗ ਦੀ ਯੋਜਨਾ ਨੇਪਰੇ ਚੜ੍ਹਨ ਕਿਨਾਰੇ
NEXT STORY