ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ’ਚ ਕੋਰੋਨਾ ਵਾਇਰਸ ਤਾਲਾਬੰਦੀ ’ਚ ਪੜਾਅਵਾਰ ਢਿੱਲ ਦਿੱਤੀ ਜਾ ਰਹੀ ਹੈ, ਜਿਸ ਦੇ ਤਹਿਤ ਲੋਕਾਂ ਨੂੰ ਸਟੋਰਾਂ ਆਦਿ ’ਚ ਜਾਣ ਦੀ ਆਗਿਆ ਦਿੱਤੀ ਗਈ ਹੈ। ਇਸੇ ਢਿੱਲ ਦੇ ਮਿਲਦਿਆਂ ਸਕਾਟਲੈਂਡ ਦੇ ਸ਼ਹਿਰ ਗਲਾਸਗੋ ’ਚ ਸਟੋਰਾਂ ਦੇ ਅੱਗੇ ਖਰੀਦਦਾਰਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਦੇਖੀਆਂ ਗਈਆਂ। ਇਸ ਦੌਰਾਨ ਬਹੁਤ ਸਾਰੇ ਖਰੀਦਦਾਰਾਂ ਨੇ ਈਸਟਰ ਸੋਮਵਾਰ ਨੂੰ ਬਰੇਹੈੱਡ ਵਿਖੇ ਆਈਕੀਆ ਸਟੋਰ ਦੇ ਬਾਹਰ ਲੰਬੀਆਂ ਕਤਾਰਾਂ ਲਾਈਆਂ ਅਤੇ ਇਸ ਸਵੀਡਿਸ਼ ਸਟੋਰ ਨੇ ਦਿਨ ਭਰ ਗਾਹਕਾਂ ਦਾ ਸਵਾਗਤ ਕੀਤਾ। ਸਟੋਰ ਦੇ ਸਟਾਫ ਨੇ ਦੱਸਿਆ ਕਿ ਖਰੀਦਦਾਰੀ ਸਮੇਂ ਲੋਕਾਂ ਵਿਚਕਾਰ ਸਮਾਜਿਕ ਦੂਰੀ ਬਣਾਈ ਰੱਖਣ ਦਾ ਧਿਆਨ ਰੱਖਿਆ ਗਿਆ, ਜਿਸ ਕਰਕੇ ਖਰੀਦਦਾਰਾਂ ਨੇ ਆਪਣੀ ਵਾਰੀ ਲਈ ਘੰਟਿਆਂ ਤੱਕ ਦਾ ਇੰਤਜ਼ਾਰ ਵੀ ਕੀਤਾ।
ਇਸ ਤੋਂ ਇਲਾਵਾ ਨੇੜੇ ਦੇ ਡੌਬੀਜ਼ ਗਾਰਡਨ ਸੈਂਟਰ ਵਿਖੇ ਵੀ ਲੰਮੀਆਂ ਕਤਾਰਾਂ ਲਾਈਆਂ ਗਈਆਂ। ਸਕਾਟਿਸ਼ ਸਰਕਾਰ ਵੱਲੋਂ ਤਾਲਾਬੰਦੀ ਪਾਬੰਦੀਆਂ ਨੂੰ ਸੌਖਾ ਕਰਨ ਦੇ ਹਿੱਸੇ ਵਜੋਂ ਘਰਾਂ ਦੇ ਸਟੋਰ, ਬਗੀਚਿਆਂ ਦੇ ਕੇਂਦਰ, ਹੇਅਰ ਡ੍ਰੈਸਰ ਆਦਿ ਹੁਣ ਸਾਵਧਾਨੀ ਨਾਲ ਮੁੜ ਖੁੱਲ੍ਹ ਸਕਦੇ ਹਨ, ਜਦਕਿ ਹੋਰ ਗੈਰ-ਜ਼ਰੂਰੀ ਪ੍ਰਚੂਨ ਅਤੇ ਪ੍ਰਾਹੁਣਾਚਾਰੀ ਦੇ ਖੇਤਰ 26 ਅਪ੍ਰੈਲ ਨੂੰ ਦੁਬਾਰਾ ਖੁੱਲ੍ਹੇਣਗੇ। ਇਸੇ ਤਰ੍ਹਾਂ ਹੀ ਬੀਤੇ ਕੱਲ ਸਵੇਰ ਤੋਂ ਦੁਪਹਿਰ ਤੱਕ ਗਰਮਾਹਟ ਭਰੇ ਮੌਸਮ ਕਰਕੇ ਪਾਰਕਾਂ ਆਦਿ ’ਚ ਵੀ ਲੋਕਾਂ ਦਾ ਮੇਲਾ ਲੱਗਾ ਰਿਹਾ ।
33ਵੀਆਂ ਆਸਟ੍ਰੇਲੀਆਈ ਸਿੱਖ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ
NEXT STORY