ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੀ ਫਸਟ ਮਿਨਿਸਟਰ ਨਿਕੋਲਾ ਸਟਰਜਨ ਨੇ ਜੋਅ ਬਾਈਡੇਨ ਨੂੰ ਸੰਯੁਕਤ ਰਾਜ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਹੈ। ਨਿਕੋਲਾ ਸਟਰਜਨ ਨੇ ਨਤੀਜੇ ਦਾ ਐਲਾਨ ਕੀਤੇ ਜਾਣ ਤੋਂ ਕੁਝ ਪਲ ਬਾਅਦ ਹੀ ਟਵੀਟ ਕੀਤਾ ਕਿ ਡੈਮੋਕ੍ਰੇਟ ਉਮੀਦਵਾਰ ਨੇ ਡੋਨਾਲਡ ਟਰੰਪ ਉੱਤੇ ਜਿੱਤ ਦਾ ਦਾਅਵਾ ਕਰਨ ਲਈ ਕਾਫ਼ੀ ਵੋਟਾਂ ਹਾਸਲ ਕੀਤੀਆਂ ਹਨ।
ਸਕਾਟਿਸ਼ ਸਰਕਾਰ ਦੀ ਨੇਤਾ ਨੇ ਉਪ ਰਾਸ਼ਟਰਪਤੀ ਦੀ ਚੋਣ ਜਿੱਤਣ ਲਈ ਕਮਲਾ ਹੈਰਿਸ ਨੂੰ ਵੀ ਦਿਲੋਂ ਵਧਾਈ ਦਿੱਤੀ ਹੈ ਜੋਕਿ ਇਸ ਅਹੁਦੇ ਲਈ ਚੁਣੀ ਜਾਣ ਵਾਲੀ ਪਹਿਲੀ ਗੈਰ-ਅਮਰੀਕੀ ਮੂਲ ਦੀ ਬੀਬੀ ਬਣ ਗਈ ਹੈ। ਇਸ ਦੇ ਨਾਲ ਹੀ ਮਜ਼ਦੂਰ ਆਗੂ ਸਰ ਕੀਰ ਸਟਾਰਮਰ ਨੇ ਵੀ ਮੁਬਾਰਕਬਾਦ ਦਾ ਸੰਦੇਸ਼ ਦਿੱਤਾ।
ਉਹਨਾਂ ਨੇ ਕਿਹਾ ਕਿ ਇਸ ਜਿੱਤ ਨਾਲ ਯੂਕੇ ਅਤੇ ਅਮਰੀਕਾ ਦਰਮਿਆਨ ਹੋਰ ਵੀ ਮਜ਼ਬੂਤਸਬੰਧ ਹੋਣ ਦੀ ਉਮੀਦ ਹੈ। ਬਾਈਡੇਨ (77) ਨੇ ਸ਼ਨੀਵਾਰ ਨੂੰ ਪੈਨਸਿਲਵੇਨੀਆ ਰਾਜ 'ਤੇ ਜਿੱਤ ਦਰਜ ਕਰਕੇ ਰਾਸ਼ਟਰਪਤੀ ਅਹੁਦੇ ਲਈ ਲੋੜੀਂਦੀਆਂ 270 ਚੋਣ ਕਾਲਜਾਂ ਦੀਆਂ ਵੋਟਾਂ ਨੂੰ ਪਾਰ ਕਰਕੇ ਰਿਪਬਲਿਕਨ ਡੋਨਾਲਡ ਟਰੰਪ ਨੂੰ ਹਰਾਇਆ।
ਪੜ੍ਹੋ ਇਹ ਅਹਿਮ ਖਬਰ- ਜਿਵੇਂ ਭਗਵਾਨ ਰਾਮ ਨੇ ਰਾਵਣ ਨੂੰ ਹਰਾਇਆ, ਇਸ ਦੀਵਾਲੀ ਅਸੀਂ ਕੋਰੋਨਾ ਨੂੰ ਹਰਾਵਾਂਗੇ : ਜਾਨਸਨ
ਜਿਵੇਂ ਭਗਵਾਨ ਰਾਮ ਨੇ ਰਾਵਣ ਨੂੰ ਹਰਾਇਆ, ਇਸ ਦੀਵਾਲੀ ਅਸੀਂ ਕੋਰੋਨਾ ਨੂੰ ਹਰਾਵਾਂਗੇ : ਜਾਨਸਨ
NEXT STORY