ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਕੋਰੋਨਾਂ ਸੰਕਟ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਮਹਾਮਾਰੀ ਦੀ ਲਾਗ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ ਲੱਗਭਗ 1000 ਸਕਾਰਾਤਮਕ ਟੈਸਟ ਰਿਕਾਰਡ ਕੀਤੇ ਗਏ ਹਨ, ਜਿਹਨਾਂ ਨਾਲ ਵਾਇਰਸ ਦੇ ਪੁਸ਼ਟੀ ਕੀਤੇ ਗਏ ਕੁੱਲ ਕੇਸਾਂ ਦੀ ਸੰਖਿਆ 120,000 ਤੋਂ ਵੱਧ ਹੋ ਗਈ ਹੈ।
ਕੋਰੋਨਾਂ ਦੀ ਰੋਜ਼ਾਨਾ ਲਾਗ ਦੀ ਔਸਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਸਕਾਟਲੈਂਡ ਵਿੱਚ ਵਾਇਰਸ ਦਾ ਸਕਾਰਾਤਮਕ ਟੈਸਟ ਕਰਨ ਵਾਲੇ ਲੋਕਾਂ ਦੀ ਦਰ ਵੀ ਪਿਛਲੇ ਦੋ ਦਿਨਾਂ ਤੋਂ 12% ਤੋਂ ਵੱਧ ਹੋਈ ਹੈ। ਇਸ ਦੌਰਾਨ ਸਕਾਟਿਸ਼ ਸਰਕਾਰ ਦੇ ਅੰਕੜੇ ਦਰਸਾਉਂਦੇ ਹਨ ਕਿ ਸੋਮਵਾਰ ਨੂੰ 967 ਲਾਗ ਦੇ ਮਾਮਲੇ ਸਾਹਮਣੇ ਆਉਣ ਨਾਲ ਪੂਰੀ ਮਹਾਮਾਰੀ ਦੌਰਾਨ ਕੁੱਲ ਕੇਸਾਂ ਦੀ ਗਿਣਤੀ 120,891 ਹੋ ਗਈ ਹੈ ਅਤੇ ਸਕਾਰਾਤਮਕ ਟੈਸਟ ਤੋਂ ਬਾਅਦ ਹੋਈਆਂ ਮੌਤਾਂ ਦੀ ਗਿਣਤੀ 4,416 ਹੈ, ਪਰ ਇਸ ਸੰਬੰਧੀ 25 ਤੋਂ 28 ਦਸੰਬਰ ਦੇ ਵਿਚਕਾਰ ਕੋਈ ਅਪਡੇਟ ਨਹੀਂ ਦਿੱਤੀ ਗਈ ਹੈ ਜਦਕਿ ਹਸਪਤਾਲ ਅਤੇ ਆਈ.ਸੀ.ਯੂ. ਦੇ ਅੰਕੜੇ ਵੀ 29 ਦਸੰਬਰ ਤੱਕ ਅਪਡੇਟ ਨਹੀਂ ਕੀਤੇ ਜਾਣਗੇ।
ਪੜ੍ਹੋ ਇਹ ਅਹਿਮ ਖਬਰ- ਚੀਨ ਦੇ ਵੁਹਾਨ 'ਚ ਕੋਵਿਡ-19 ਦਾ ਐਮਰਜੈਂਸੀ ਟੀਕਾਕਰਨ ਸ਼ੁਰੂ
ਸਕਾਟਿਸ਼ ਸਰਕਾਰ ਮੁਤਾਬਕ, ਜੇਕਰ ਕਿਸੇ ਨੂੰ ਵਾਇਰਸ ਦੇ ਲੱਛਣ ਮਹਿਸੂਸ ਹੁੰਦੇ ਹਨ ਤਾਂ ਉਹ ਵਿਅਕਤੀ ਕੋਰੋਨਾ ਟੈਸਟ ਕਰਵਾਉਣ ਤੋਂ ਗੁਰੇਜ਼ ਨਾ ਕਰਨ ਕਿਉਂਕਿ ਟੈਸਟ ਵਿਚ ਦੇਰੀ ਹੋਣ ਨਾਲ ਵਾਇਰਸ ਦੇ ਨਵੇਂ ਰੂਪ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਵਿੱਚ ਰੁਕਾਵਟ ਪੈ ਸਕਦੀ ਹੈ। ਕੋਰੋਨਾਵਾਇਰਸ ਦੇ ਨਵੇਂ ਰੂਪ ਨੂੰ ਇਸ ਪ੍ਰਕੋਪ ਦੇ ਹਿੱਸੇ ਵਜੋਂ ਪਛਾਣਿਆ ਗਿਆ ਹੈ, ਜਿਸਦੇ ਬਾਕਸਿੰਗ ਡੇਅ ਤੇ ਦਰਜ ਕੀਤੀ 64 ਕੇਸਾਂ ਦੀ ਗਿਣਤੀ ਵਧ ਕੇ ਸੋਮਵਾਰ ਤੱਕ 142 ਹੋ ਗਈ ਹੈ। ਇਸ ਲਈ ਸਰਕਾਰ ਨੇ ਲੋਕਾਂ ਨੂੰ ਟੈਸਟ ਕਰਵਾਉਣ ਅਤੇ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ।
ਚੀਨ ਦੇ ਵੁਹਾਨ 'ਚ ਕੋਵਿਡ-19 ਦਾ ਐਮਰਜੈਂਸੀ ਟੀਕਾਕਰਨ ਸ਼ੁਰੂ
NEXT STORY