ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਅਜੋਕੇ ਸਮੇਂ ਵਿੱਚ ਸਮਾਰਟਫੋਨ ਮਨੁੱਖੀ ਜੀਵਨ ਦੀ ਇੱਕ ਮਹੱਤਵਪੂਰਨ ਲੋੜ ਬਣ ਗਏ ਹਨ। ਬਿਨਾਂ ਸਮਾਰਟਫੋਨ ਤੋਂ ਕੋਈ ਵਿਅਕਤੀ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਸਹੂਲਤਾਂ ਤੋਂ ਵਾਂਝਾ ਰਹਿ ਸਕਦਾ ਹੈ। ਸਮਾਰਟਫੋਨਾਂ ਦੀ ਜ਼ਰੂਰਤ ਨੂੰ ਪਹਿਲ ਦਿੰਦਿਆਂ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਅਜਿਹੇ ਨਿਵਾਸੀਆਂ ਨੂੰ 1500 ਸਮਾਰਟਫੋਨ ਦਾਨ ਕਰਨ ਦੀ ਯੋਜਨਾ ਬਣਾ ਜਾ ਰਹੀ ਹੈ, ਜਿਨ੍ਹਾਂ ਕੋਲ ਡਿਜੀਟਲ ਪਹੁੰਚ ਨਹੀਂ ਹੈ। ਇਸ ਮਹਿੰਮ ਵਿੱਚ ਓ 2 ਅਤੇ ਹੱਬ ਵੱਲੋਂ ਚਲਾਈ ਜਾਂਦੀ "ਕਮਿਊਨਿਟੀ ਕਾਲਿੰਗ" ਜ਼ਰੀਏ ਸਕਾਟਲੈਂਡ ਦੇ ਲੋਕਾਂ ਨੂੰ ਬਿਨਾਂ ਫੋਨ ਵਾਲੇ ਗਲਾਸਗੋ ਨਿਵਾਸੀਆਂ ਨੂੰ ਆਪਣੇ ਪੁਰਾਣੇ ਫੋਨ ਦਾਨ ਕਰਨ ਦੀ ਬੇਨਤੀ ਕੀਤੀ ਜਾ ਰਹੀ ਹੈ, ਜਿਸ ਨਾਲ ਉਹ ਵੀ ਆਪਣੇ ਅਜ਼ੀਜ਼ਾਂ ਨਾਲ ਜੁੜੇ ਰਹਿਣ ਅਤੇ ਸਹਾਇਤਾ ਸੇਵਾਵਾਂ ਤੱਕ ਪਹੁੰਚ ਕਰਨ ਦੇ ਯੋਗ ਬਣ ਜਾਣ। ਓਫਕਾਮ ਦੀ ਇੱਕ ਰਿਪੋਰਟ ਦੇ ਅਨੁਮਾਨ ਅਨੁਸਾਰ ਸਕਾਟਲੈਂਡ ਦੇ ਤਕਰੀਬਨ 928,000 ਤੋਂ ਵੱਧ ਲੋਕਾਂ ਦੇ ਘਰ ਵਿੱਚ ਇੰਟਰਨੈੱਟ ਦੀ ਪਹੁੰਚ ਨਹੀਂ ਹੈ, ਜਦਕਿ ਔਸਤਨ ਚਾਰ ਫੋਨ ਪੂਰੇ ਦੇਸ਼ ਦੇ ਘਰਾਂ ਵਿੱਚ ਇਸਤੇਮਾਲ ਨਹੀਂ ਹੁੰਦੇ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਓਮਾਨ ਨੇ ਭਾਰਤ, ਪਾਕਿਸਤਾਨ ਸਮੇਤ 24 ਦੇਸ਼ਾਂ ਦੇ ਯਾਤਰੀਆਂ ’ਤੇ ਲਾਈ ਪਾਬੰਦੀ
ਇਸ ਤੋਂ ਇਲਾਵਾ ਬ੍ਰਿਟੇਨ ਵਿੱਚ ਹਰ ਸਾਲ ਲੱਗਭਗ 1,55,000 ਟਨ ਇਲੈਕਟ੍ਰਾਨਿਕ ਕੂੜਾ ਸੁੱਟਿਆ ਜਾਂਦਾ ਹੈ ਪਰ ਇਸ ਮੁਹਿੰਮ ਤਹਿਤ ਪੁਰਾਣੇ ਮੋਬਾਈਲ ਫੋਨ ਦਾਨ ਕਰਨ ਨਾਲ, ਲੋਕਾਂ ਦੀ ਸਹਾਇਤਾ ਦੇ ਨਾਲ 80 ਟਨ ਤੋਂ ਵੀ ਜ਼ਿਆਦਾ ਕਾਰਬਨਡਾਈਆਕਸਾਈਡ ਦੇ ਨਿਕਾਸ ਨੂੰ ਵੀ ਬਚਾਇਆ ਜਾ ਸਕਦਾ ਹੈ। ਇਸ ਮੁਹਿੰਮ ਤਹਿਤ ਗਲਾਸਗੋ ਦੇ 88 ਸਾਲਾ ਸਟੀਵਰਟ ਬਾਰਕਲੇ ਅਤੇ 80 ਸਾਲਾ ਮਾਰਗਰੇਟ ਕੁਆਇਲ ਨੇ ਸਮਾਰਟਫੋਨ ਪ੍ਰਾਪਤ ਵੀ ਕੀਤੇ ਹਨ ਅਤੇ ਅਲਾਈਵ ਐਂਡ ਕਿੱਕਿੰਗ ਚੈਰਿਟੀ ਦੁਆਰਾ ਸਮਾਰਟਫੋਨ ਦੀ ਵਰਤੋਂ ਸਬੰਧੀ ਸੈਸ਼ਨਾਂ ਵਿਚ ਹਿੱਸਾ ਵੀ ਲਿਆ ਹੈ। ਓ 2 ਅਤੇ ਹੱਬ ਸਥਾਨਕ ਕਾਰੋਬਾਰਾਂ ਅਤੇ ਵਿਅਕਤੀਆਂ ਨੂੰ ਆਪਣੇ ਘਰਾਂ ਅਤੇ ਦਫਤਰਾਂ ਵਿੱਚ ਵਾਧੂ ਫੋਨਾਂ ਨੂੰ ਦੇਖਣ ਲਈ ਉਤਸ਼ਾਹਿਤ ਕਰ ਰਹੇ ਹਨ ਅਤੇ ਬੇਲੋੜੇ ਸਮਾਰਟਫੋਨਾਂ ਨੂੰ ਦਾਨ ਕਰਨ ਲਈ ਕਹਿ ਰਹੇ ਹਨ। ਇਸ ਮਹਿੰਮ ਤਹਿਤ ਦਾਨ ਕੀਤੇ ਗਏ ਕਾਰੋਬਾਰੀ ਜਾਂ ਵਿਅਕਤੀਗਤ ਫੋਨਾਂ ਨੂੰ ਓ 2 ਦੁਆਰਾ 12 ਮਹੀਨਿਆਂ ਦੇ ਮੁਫਤ ਡਾਟਾ ਦੇ ਨਾਲ ਵੰਡਣ ਤੋਂ ਪਹਿਲਾਂ ਸੁਰੱਖਿਆ ਕਾਰਨਾਂ ਕਰਕੇ ਇਨ੍ਹਾਂ ਦੇ ਡਾਟੇ ਨੂੰ ਪੂਰੀ ਤਰ੍ਹਾਂ ਡਿਲੀਟ ਕੀਤਾ ਜਾਵੇਗਾ। ਗਲਾਸਗੋ ਵਿੱਚ ਇਸ ਕਮਿਊਨਿਟੀ ਕਾਲਿੰਗ ਮੁਹਿੰਮ ਦੀ ਸ਼ੁਰੂਆਤ ਲੰਡਨ, ਮਾਨਚੇਸਟਰ, ਲੀਡਜ਼, ਬ੍ਰਿਸਟਲ, ਕਾਰਡਿਫ ਅਤੇ ਸਵੈਨਸੀ ਵਿੱਚ ਤਕਰੀਬਨ 3500 ਫੋਨ ਦਾਨ ਕਰਨ ਨਾਲ ਸਫਲ ਹੋਣ ਤੋਂ ਬਾਅਦ ਆਈ ਹੈ।
ਇਹ ਵੀ ਪੜ੍ਹੋ : ਹੈਤੀ ਦੇ ਰਾਸ਼ਟਰਪਤੀ ਦੇ ਕਤਲ ਮਾਮਲੇ ’ਚ 4 ਸ਼ੱਕੀ ਢੇਰ, 2 ਗ੍ਰਿਫ਼ਤਾਰ
ਅਮਰੀਕਾ : ਓਰੇਗੇਨ 'ਚ ਲੂ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 116
NEXT STORY